ਫ਼ੌਜ 'ਚੋਂ ਗ਼ਾਇਬ ਹੋਏ ਪੁੱਤਰ ਦੀ ਰੋ-ਰੋ ਕੇ ਉਡੀਕ ਕਰ ਰਹੇ ਨੇ ਮਾਪੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੰਝੂਆਂ ਨਾਲ ਅੱਖਾਂ ਭਰ ਕੇ ਖੜੇ ਇਹ ਅਲਵਰ ਦੇ ਰਹਿਣ ਵਾਲੇ ਉਹ ਮਾਪੇ ਨੇ ਜੋ ਪਿਛਲੇ 3 ਮਹੀਨਿਆਂ ਤੋਂ ਆਪਣੇ ਪੁੱਤਰ ਦੀ ਕਿਸੇ ਵੀ ਸੂਹ ਤੋਂ ਪੂਰੀ ਤਰਾਂ ਨਾਲ ਬੇਖ਼ਬਰ ਹਨ।

Parents waiting for their son

ਫਰੀਦਕੋਟ : ਮਾਂਵਾਂ ਹਮੇਸ਼ਾ ਆਪਣੇ ਬੱਚਿਆਂ ਦੀ ਸੁੱਖ ਮੰਗਦੀਆਂ ਹਨ। ਭਾਵੇਂ ਬੱਚੇ ਕਿੰਨੇ ਮਾਪਿਆਂ ਦਾ ਕਰਨ ਜਾਂ ਨਾ ਅਤੇ ਮਾਪਿਆਂ ਤੋਂ ਕਿੰਨੀ ਵੀ ਦੂਰ ਹੋਣ ਪਰ ਮਾਂ ਦੀ ਮਮਤਾ ਕਦੇ ਨਹੀਂ ਮਰਦੀ। ਮਾਂ ਹਮੇਸ਼ਾ ਬੱਚਿਆਂ ਨੂੰ ਦੁਆਵਾਂ ਹੀ ਦਿੰਦੀ ਹੈ। ਹੰਝੂਆਂ ਨਾਲ ਅੱਖਾਂ ਭਰ ਕੇ ਖੜੇ ਇਹ ਅਲਵਰ ਦੇ ਰਹਿਣ ਵਾਲੇ ਉਹ ਮਾਪੇ ਨੇ ਜੋ ਪਿਛਲੇ 3 ਮਹੀਨਿਆਂ ਤੋਂ ਆਪਣੇ ਪੁੱਤਰ ਦੀ ਕਿਸੇ ਵੀ ਸੂਹ ਤੋਂ ਪੂਰੀ ਤਰਾਂ ਨਾਲ ਬੇਖ਼ਬਰ ਹਨ।

ਇਨ੍ਹਾਂ ਦਾ ਪੁੱਤਰ ਪਿਛਲੇ 10 ਸਾਲਾਂ ਤੋਂ ਬੀਐਸਐਫ 'ਚ ਤਾਇਨਾਤ ਸੀ। ਪੀੜਤ ਮਾਂ ਦਾ ਕਹਿਣਾ ਕਿ ਉਸ ਨੂੰ ਆਪਣੀ ਨੂੰਹ 'ਤੇ ਪੂਰਾ-ਪੂਰਾ ਸ਼ੱਕ ਹੈ ਕਿ ਉਸ ਦੇ ਪੁੱਤਰ ਰਣਧੀਰ ਸਿੰਘ ਨੂੰ ਉਸ ਨੇ ਹੀ ਅਗਵਾਹ ਕਰਵਾਇਆ ਹੈ।  ਉਧਰ ਰਣਧੀਰ ਦੇ ਮਾਮਾ ਦਾ ਕਹਿਣਾ ਕਿ ਰਣਧੀਰ ਦੀ ਪਤਨੀ ਅਪਣੇ ਪੇਕੇ ਘਰ ਰਹਿੰਦੀ ਸੀ ਤੇ ਜਦੋਂ ਵੀ ਰਣਧੀਰ ਛੁੱਟੀ 'ਤੇ ਆਉਂਦਾ ਤਾਂ ਉਹ ਰਣਧੀਰ ਨੂੰ ਉਸ ਦੇ ਮਾਂ-ਬਾਪ ਨਾਲ ਮਿਲਣ ਨਹੀਂ ਦਿੰਦੀ ਸੀ।  

ਇਸ ਪੂਰੇ ਮਾਮਲੇ 'ਤੇ ਫਰੀਦਕੋਟ ਦੇ ਐਸਐਸਪੀ ਨਾਨਕ ਸਿੰਘ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਗਾਇਬ ਰਣਧੀਰ ਦੀ ਭਾਲ ਲਈ ਦਰਜ ਮਾਮਲੇ ਮੁਤਾਬਕ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ।  

ਦਸਦੀਏ ਕਿ ਰਣਧੀਰ ਦੀ ਆਖ਼ਿਰੀ ਵਾਰ 22 ਜਨਵਰੀ ਨੂੰ ਆਪਣੀ ਮਾਂ ਨਾਲ ਗੱਲ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਰਣਧੀਰ ਦਾ ਕੁਝ ਅਤਾ-ਪਤਾ ਨਹੀਂ ਹੈ। ਰਣਧੀਰ ਦੀ ਮਾਂ ਨੂੰ ਸਿਰਫ਼ ਉਸਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਇਸ ਤੋਂ ਇਲਾਵਾ ਉਸ ਕੋਲ ਕੋਈ ਵੀ ਜਾਣਕਾਰੀ ਨਹੀਂ ਹੈ। ਫਿਲਹਾਲ ਪੁਲਿਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਪੜਤਾਲ ਕੀਤੀ ਜਾ ਰਹੀ ਹੈ ਤੇ ਪੂਰੀ ਪੜਤਾਲ ਤੋਂ ਬਾਅਦ ਹੀ ਪੂਰਾ ਸੱਚ ਸਾਹਮਣੇ ਆਵੇਗਾ।