ਕਿਰਨ ਬਾਲਾ ਉਰਫ਼ ਆਮਨਾ ਬੀਬੀ ਲਈ ਰਾਹਤ ਦੀ ਖ਼ਬਰ ਪਰ ਪਰਿਵਾਰ ਦੀਆਂ ਵਧੀਆਂ ਪਰੇਸ਼ਾਨੀਆਂ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਰਨ ਬਾਲਾ ਨੇ ਲਾਹੌਰ ਹਾਈਕੋਰਟ ਨੂੰ ਆਪਣਾ ਵੀਜ਼ਾ ਵਧਾਉਣ ਲਈ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਵਲੋਂ ਮਨਜ਼ੂਰੀ ਮਿਲ ਗਈ ਹੈ

Relief news for Kiran Bala alias Amna Bibi

ਅੰਮ੍ਰਿਤਸਰ : ਵਿਸਾਖੀ ‘ਤੇ ਸਿੱਖ ਸ਼ਰਧਾਲੂਆਂ ਦਾ ਜੱਥਾ ਇਤਿਹਾਸਕ ਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ‘ਚ ਦਰਸ਼ਨਾਂ ਲਈ ਗਿਆ ਸੀ, ਜਿਸ ‘ਚ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਦੇ ਕਸਬੇ ਗੜ੍ਹਸ਼ੰਕਰ ਦੀ ਕਿਰਨ ਬਾਲਾ ਨਾਮ ਦੀ ਇਕ ਔਰਤ ਵੀ ਗਈ ਸੀ। ਕਿਰਨ ਬਾਲਾ ਦੇ ਪਾਕਿਸਤਾਨ 'ਚ ਵਿਆਹ ਕਰਵਾ ਕੇ ਆਮਨਾ ਬੀਬੀ ਬਣ ਕੇ ਸਾਹਮਣੇ ਆਉਣ ਦੀਆਂ ਖ਼ਬਰਾਂ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ 'ਚ ਹਨ ਤੇ ਇਹ ਮਾਮਲਾ ਸਿੱਖ ਭਾਈਚਾਰੇ 'ਚ ਕਾਫ਼ੀ ਭਖਿਆ ਹੋਇਆ ਹੈ।

ਤੁਹਾਨੂੰ ਦਸ ਦਈਏ ਕਿ ਕਿਰਨ ਬਾਲਾ ਉਰਫ਼ ਆਮਨਾ ਬੀਬੀ ਦਾ ਵੀਜ਼ਾ ਹੋਰ 6 ਮਹੀਨਿਆਂ ਲਈ ਵੱਧ ਗਿਆ ਹੈ। ਕਿਰਨ ਬਾਲਾ ਨੇ ਲਾਹੌਰ ਹਾਈਕੋਰਟ ਨੂੰ ਆਪਣਾ ਵੀਜ਼ਾ ਵਧਾਉਣ ਲਈ ਅਰਜ਼ੀ ਦਾਇਰ ਕੀਤੀ ਸੀ ਜਿਸ ਨੂੰ ਅਦਾਲਤ ਵਲੋਂ ਮਨਜ਼ੂਰੀ ਮਿਲ ਗਈ ਹੈ। ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਿਰਨ ਬਾਲਾ ਕਰੀਬ ਢਾਈ ਮਹੀਨਿਆਂ ਤੋਂ ਪਾਕਿਸਤਾਨ ‘ਚ ਗੱਲਾਂ ਕਰਦੀ ਆ ਰਹੀ ਹੈ ਜਿਸ ਵਿਅਕਤੀ ਨਾਲ ਉਸ ਨੇ ਹੁਣ ਵਿਆਹ ਕਰ ਲਿਆ ਹੈ। ਪਰ ਸੁਰੱਖਿਆ ਏਜੰਸੀਆਂ ਇਸ ਖ਼ਬਰ ਤੋਂ ਬਿਲਕੁਲ ਹੀ ਬੇਖ਼ਬਰ ਰਹੀਆਂ।

ਹਰ ਸਾਲ ਦੀ ਤਰਾਂ ਜਦ ਸਿੱਖ ਸ਼ਰਧਾਲੂਆਂ ਦਾ ਜੱਥਾ ਐਸਜੀਪੀਸੀ ਵਲੋਂ ਵਿਸਾਖੀ ਦੇ ਮੌਕੇ ਪਾਕਿਸਤਾਨ ਲਈ ਰਵਾਨਾ ਹੋਇਆ ਤਾਂ ਇਕ ਦਿਨ ਕਿਰਨ ਬਾਲਾ ਨੇ ਆਪਣੇ ਘਰ ਫ਼ੋਨ ਕਰਕੇ ਦਸਿਆ ਕੇ ਉਸਨੇ ਪਾਕਿਸਤਾਨ ‘ਚ ਧਰਮ ਪਰਿਵਰਤਨ ਤੋਂ ਬਾਅਦ ਪਾਕਿਸਤਾਨੀ ਲੜਕੇ ਨਾਲ ਵਿਆਹ ਕਰਵਾ ਲਿਆ ਹੈ। ਘਰ ਵਾਲਿਆਂ ਨੇ ਪਹਿਲਾ ਮਜ਼ਾਕ ਸਮਝਿਆ ਪਰ ਜਦੋਂ ਇਕ ਨਿਜੀ ਚੈੱਨਲ ਨੇ ਇਹ ਖ਼ਬਰ ਚਲਾਈ ਤਾਂ ਸਬ ਦੇ ਹੋਸ਼ ਉੱਡ ਗਏ। ਕਿਰਨ ਦੇ ਸਹੁਰੇ ਨੇ ਉਸਦੇ ਆਈਐਸਆਈ ਦੀ ਸਾਜਸ਼ ‘ਚ ਫਸ ਜਾਣ ਦਾ ਸ਼ੱਕ ਜਤਾਇਆ ਹੈ। ਪਰ ਬਾਅਦ ‘ਚ ਕਿਰਨ ਬਾਲਾ ਨੇ ਵੀ ਕਿਹਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਗਈ ਸੀ।

ਇਹ ਗੱਲ ਦਸਣਯੋਗ ਹੈ ਕਿ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਰਹਿਣ ਵਾਲੇ ਤਰਸੇਮ ਸਿੰਘ ਦੇ ਬੇਟੇ ਨਾਲ ਕਿਰਨ ਬਾਲਾ ਦਾ ਵਿਆਹ ਹੋਇਆ ਸੀ। ਉਨ੍ਹਾਂ ਦੇ ਬੇਟੇ ਦੀ ਮੌਤ 2012 ‘ਚ ਦੁਰਘਟਨਾ 'ਚ ਹੋ ਗਈ ਸੀ। ਜਿਸ ਤੋਂ ਬਾਅਦ ਕਿਰਨ ਆਪਣੇ ਪੇਕੇ ਘਰ ਦਿਲੀ ਚਲੀ ਗਈ ਸੀ। ਕਿਰਨ ਬਾਲਾ ਦੇ ਤਿੰਨ ਬੱਚੇ ਵੀ ਹਨ ਅਤੇ ਕਿਰਨ ਦਾ ਸਹੁਰਾ ਯਾਨੀ ਕਿ ਤਰਸੇਮ ਸਿੰਘ ਉਸਦਾ ਪਾਲਣ ਪੋਸ਼ਣ ਕਰਨ ਦਾ ਭਰੋਸਾ ਦੇ ਕੇ ਉਸ ਨੂੰ ਵਾਪਸ ਘਰ ਲੈ ਆਇਆ ਸੀ ਪਰ ਕਿਰਨ ਬਾਲਾ ਖ਼ੁਦ ਇਸ ਗੱਲ ਤੋਂ ਵੀ ਇਨਕਾਰ ਕਰ ਰਹੀ ਹੈ।