ਬਾਬਾ ਬੁੱਧ ਸਿੰਘ ਢਾਹਾਂ ਦਾ ਅੰਤਮ ਸਸਕਾਰ ਅੱਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੰਗਤਾਂ ਨੂੰ ਦੁਪਹਿਰ 1 ਵਜੇ ਬਾਬਾ ਬੁੱਧ ਸਿਘ ਢਾਹਾਂ ਦੇ ਹੋਣਗੇ ਅੰਤਮ ਦਰਸ਼ਨ 

Baba Budh Singh Dhaha

 ਪਿਛਲੇ 35 ਸਾਲਾਂ ਤੋਂ ਲੋਕ ਸੇਵਾ ਨੂੰ ਸਮਰਪਿਤ ਅਦਾਰੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਬਾਨੀ ਪ੍ਰਧਾਨ, ਮਹਾਨ ਨਿਸ਼ਕਾਮ ਸਮਾਜ ਸੇਵਕ ਬਾਬਾ ਬੁੱਧ ਸਿਘ ਢਾਹਾਂ ਦਾ ਅੰਤਮ ਸਸਕਾਰ ਅੱਜ ਨੂੰ ਪਿੰਡ ਢਾਹਾਂ ਦੇ ਸ਼ਮਸ਼ਾਨ ਘਾਟ ਵਿਚ ਪੂਰੇ ਮਾਣ¸ਸਤਿਕਾਰ ਨਾਲ ਕੀਤਾ ਜਾਵੇਗਾ। ਇਹ ਜਾਣਕਾਰੀ ਹਰਦੇਵ ਸਿੰਘ ਕਾਹਮਾ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਪੱਤਰਕਾਰਾਂ ਨੂੰ ਦਿਤੀ। ਇਸ ਮੌਕੇ ਕਾਹਮਾ ਨੇ ਦਸਿਆ ਕਿ ਬਾਬਾ ਜੀ ਦਾ ਸਪੁੱਤਰ ਬਰਜਿੰਦਰ ਸਿੰਘ ਢਾਹਾਂ ਅਤੇ ਹੋਰ ਪਰਿਵਾਰਕ ਮੈਂਬਰ ਭਾਰਤ ਪੁੱਜ ਗਏ ਹਨ। ਬਾਬਾ ਬੁੱਧ ਸਿੰਘ ਢਾਹਾਂ ਦੀ ਅੰਤਮ ਯਾਤਰਾ 24 ਅਪ੍ਰੈਲ ਨੂੰ ਸਵੇਰੇ 11.30 ਵਜੇ ਪਿੰਡ ਨਵਾਂਗਰਾਂ ਕੁੱਲਪੁਰ ਤੋਂ ਆਰੰਭ ਹੋਵੇਗੀ ਅਤੇ ਕੁੱਕੜ ਮਜਾਰਾ, ਗੜ੍ਹਸ਼ੰਕਰ, ਨੌਰਾ, ਬੰਗਾ ਤੋਂ ਹੁੰਦੀ ਹੋਈ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਢਾਹਾਂ ਕਲੇਰਾਂ ਹਸਪਤਾਲ ਵਿਖੇ 1 ਵਜੇ ਦੁਪਹਿਰ ਪੁੱਜੇਗੀ।

ਜਿਥੇ ਬੰਗਾ ਇਲਾਕੇ ਦੀਆਂ ਸਮੂਹ ਸਾਧ ਸੰਗਤਾਂ ਬਾਬਾ ਜੀ ਦੀ ਮ੍ਰਿਤਕ ਦੇਹ ਦੇ ਅੰਤਮ ਦਰਸ਼ਨ ਕਰਨ ਸਕਣਗੀਆਂ। ਸ. ਕਾਹਮਾ ਨੇ ਦਸਿਆ ਕਿ ਇਥੋਂ ਬਾਬਾ ਜੀ ਦੀ ਮ੍ਰਿਤਕ ਦੇਹ ਨੂੰ ਪੂਰੇ ਮਾਣ-ਸਤਿਕਾਰ ਸਹਿਤ ਅੰਤਮ ਸਸਕਾਰ ਲਈ ਬਾਬਾ ਜੀ ਦੇ ਜੱਦੀ ਪਿੰਡ ਢਾਹਾਂ ਦੇ ਸ਼ਮਸ਼ਾਨ ਘਾਟ ਵਿਖੇ ਲਿਜਾਇਆ ਜਾਵੇਗਾ। ਸ. ਕਾਹਮਾ ਨੇ ਸਮੂਹ ਸਾਧ ਸੰਗਤਾਂ ਨੂੰ ਬਾਬਾ ਬੁੱਧ ਸਿਘ ਢਾਹਾਂ ਦੀ ਅੰਤਮ ਯਾਤਰਾ ਵਿਚ ਸਮੇਂ ਸਿਰ ਸ਼ਾਮਲ ਹੋਣ ਅਤੇ ਬਾਬਾ ਜੀ ਦੇ ਅੰਤਮ ਦਰਸ਼ਨ ਕਰਨ ਦੀ ਸਨਿਮਰ ਬੇਨਤੀ ਕੀਤੀ ਹੈ। ਬਾਬਾ ਜੀ ਦੀ ਦੀ ਅੰਤਮ ਯਾਤਰਾ ਅਤੇ ਅੰਤਮ ਸਸਕਾਰ ਬਾਰੇ ਜਾਣਕਾਰੀ ਦੇਣ ਮੌਕੇ ਹਰਦੇਵ ਸਿੰਘ ਕਾਹਮਾ, ਜਥੇਦਾਰ ਕੁਲਵਿੰਦਰ ਸਿੰਘ ਢਾਹਾਂ ਸਕੱਤਰ, ਅਮਰਜੀਤ ਸਿੰਘ ਚੇਅਰਮੈਨ ਫ਼ਾਈਨਾਂਸ ਕਮੇਟੀ, ਮਲਕੀਅਤ ਸਿੰਘ ਬਾਹੜੋਵਾਲ ਸਾਬਕਾ ਪ੍ਰਧਾਨ ਵੀ ਹਾਜ਼ਰ ਸਨ।