ਜਲੰਧਰ 'ਚ ਕੋਰੋਨਾ ਦਾ ਕਹਿਰ ਜਾਰੀ, 9 ਨਵੇਂ ਮਾਮਲੇ ਆਏ ਸਾਹਮਣੇ, ਕੁਲ ਗਿਣਤੀ ਹੋਈ 62

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਲੰਧਰ ਵਿਚ ਬੁਧਵਾਰ ਨੂੰ ਕਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਪਰ ਸਵੇਰ ਹੁੰਦੇ ਹੀ ਵੀਰਵਾਰ ਨੂੰ ਪਹਿਲਾ ਕੇਸ ਮਕਸੂਦਾਂ ਦੇ ਨਿਊ ਜਵਾਲਾ ਨਗਰ ਤੋਂ 65

Photo

ਜਲੰਧਰ, 23 ਅਪ੍ਰੈਲ (ਵਰਿੰਦਰ ਸ਼ਰਮਾ /ਲਖਵਿੰਦਰ ਸਿੰਘ ਲੱਕੀ) : ਜਲੰਧਰ ਵਿਚ ਬੁਧਵਾਰ ਨੂੰ ਕਰੋਨਾ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ, ਪਰ ਸਵੇਰ ਹੁੰਦੇ ਹੀ ਵੀਰਵਾਰ ਨੂੰ ਪਹਿਲਾ ਕੇਸ ਮਕਸੂਦਾਂ ਦੇ ਨਿਊ ਜਵਾਲਾ ਨਗਰ ਤੋਂ 65 ਸਾਲਾ ਔਰਤ ਦਾ ਸਾਹਮਣੇ ਆਇਆ। ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅੱਜ ਸਵੇਰੇ ਜਲੰਧਰ ਤੋਂ 8 ਹੋਰ ਕੋਰੋਨਾ ਦੇ ਪਾਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਹੁਣ ਤਕ ਕੁਲ 9 ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 62 ਹੋ ਗਈ ਹੈ। ਪੰਜਾਬ ਵਿਚ ਕੋਰੋਨਾ ਮਾਮਲਿਆਂ ਦੀ ਗਿਣਤੀ ਵੱਧ ਕੇ 286 ਤੋਂ ਵੱਧ ਹੋ ਗਈ ਹੈ ਤੇ ਕੁੱਲ 17 ਮੌਤਾਂ ਹੋਈਆਂ ਹਨ। ਜਲੰਧਰ ਵਿਚ ਹੁਣ ਮਾਮਲੇ ਵੱਧ ਕੇ ਮੁਹਾਲੀ ਦੇ ਬਰਾਬਰ 62 ਹੋ ਗਏ। ਜਲੰਧਰ ਹੁਣ ਮੁਹਾਲੀ ਦੇ ਨਾਲ ਕੋਰੋਨਾ ਮਾਮਲਿਆਂ ਨੂੰ ਲੈ ਕੇ ਪਹਿਲੇ ਨੰਬਰ ਉਤੇ ਪਹੁੰਚ ਗਿਆ ਹੈ।

ਅੱਜ ਕੁਲ 9 ਮਾਮਲੇ ਜਲੰਧਰ ਤੋਂ ਸਾਹਮਣੇ ਆਏ ਹਨ ਇਨ੍ਹਾਂ ਮਾਮਲਿਆਂ ਦੀ ਪਾਜ਼ੇਟਿਵ ਰੀਪੋਰਟ ਫ਼ਰੀਦਕੋਟ ਤੋਂ ਸਾਹਮਣੇ ਆਈ ਹੈ। ਇਸ ਸੰਬੰਧੀ ਸਰਕਾਰ ਦੇ ਵੱਡੇ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਹੈ ਕਿ 16 ਹੌਟਸਪੋਟ ਤੇ ਕੰਟੋਨਮੈਂਟ ਜ਼ੋਨਾਂ ਵਿਚ ਸਖ਼ਤੀ ਨੂੰ ਹੋਰ ਵਧਾ ਦਿਤਾ ਜਾਵੇਗਾ। 1600 ਪੁਲਿਸ ਕਰਮਚਾਰੀਆਂ ਨਾਲ ਇਨ੍ਹਾਂ ਇਲਾਕਿਆਂ ਵਿਚ ਤਿੰਨ ਪਧਰੀ ਸੁਰਖਿਆ ਵਧਾਈ ਜਾਵੇਗੀ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਲਾਕਡਾਊਨ 3 ਮਈ ਨੂੰ ਖੋਲ੍ਹਣ ਲਈ ਪੰਜਾਬ ਸਰਕਾਰ ਵਿਚਾਰ ਵੀ ਕਰ ਰਹੀ ਸੀ। ਇਸ ਲਈ ਪੰਜਾਬ ਸਰਕਾਰ ਨੇ 20 ਮੈਂਬਰੀ ਕਮੇਟੀ ਵੀ ਬਣਾ ਲਈ ਹੈ। ਪਰ ਹਾਲਾਤ ਜਿਸ ਤਰ੍ਹਾਂ ਖ਼ਰਾਬ ਹੁੰਦੇ ਜਾ ਰਹੇ ਹਨ। ਪੰਜਾਬ ਦੇ ਜਲੰਧਰ, ਮੁਹਾਲੀ, ਪਟਿਆਲਾ, ਲੁਧਿਆਣਾ ਤੇ ਪਠਾਨਕੋਟ ਵਿਚ ਜੋ ਹਾਲਾਤ ਬਣੇ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਕਰਫ਼ਿਊ ਵਿਚ ਢਿੱਲ ਦਿਤੇ ਜਾਣ ਦੇ ਬਿਲਕੁਲ ਵੀ ਆਸਾਰ ਨਹੀਂ ਹਨ।