ਭਵਾਨੀਗੜ੍ਹ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ, 3 ਵੱਖ- ਵੱਖ ਮਾਮਲਿਆਂ 'ਚ 10 ਵਿਅਕਤੀ ਕਾਬੂ
ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਰਹੇ 2 ਵਿਅਕਤੀਆਂ ਨੂੰ ਥੰਮਣ ਸਿੰਘ ਵਾਲਾ ਨੇੜੇ ਨਹਿਰ ਦੇ ਪੁਲ ਤੋਂ ਪੁਲਿਸ ਨੇ ਕਾਬੂ ਕੀਤਾ ਹੈ।
Bhawanigarh police
ਭਵਾਨੀਗੜ੍ਹ - ਪੰਜਾਬ ਵਿਚ ਲੁੱਟ ਖੋਹ ਦੇ ਮਾਮਲੇ ਲਗਾਤਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਭਵਾਨੀਗੜ੍ਹ ਤੋਂ ਸਾਹਮਣੇ ਆਇਆ ਹੈ। ਭਵਾਨੀਗੜ੍ਹ ਪੁਲਿਸ ਨੇ 3 ਵੱਖ ਵੱਖ ਮਾਮਲਿਆਂ ਵਿਚ 10 ਨੌਜਵਾਨਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਡੀ. ਐੱਸ. ਪੀ. ਸੁਖਰਾਜ ਸਿੰਘ ਘੁੰਮਣ ਨੇ ਦਿੱਤੀ ਹੈ। ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾਵਾਂ ਪਿੰਡ ਨਦਾਮਪੁਰ ਨੇੜੇ ਪਿਛਲੇ ਲੰਮੇਂ ਸਮੇਂ ਤੋਂ ਚੱਲ ਰਹੀਆਂ ਹਨ।
ਉੱਥੇ ਦੇ ਲੁੱਟਾਂ ਖੋਹਾਂ ਕਰਨ ਵਾਲੇ 3 ਵਿਅਕਤੀਆਂ, ਪਟਿਆਲਾ ਨੂੰ ਜਾਂਦੀ ਸੜਕ 'ਤੇ ਸਥਿਤ ਆਇਰਸ਼ ਪੈਟਰੋਲ ਪੰਪ 'ਤੇ ਖੋਹ ਕਰਨ ਵਾਲੇ 5 ਵਿਅਕਤੀਆਂ ਨੂੰ ਅਤੇ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਰਹੇ 2 ਵਿਅਕਤੀਆਂ ਨੂੰ ਥੰਮਣ ਸਿੰਘ ਵਾਲਾ ਨੇੜੇ ਨਹਿਰ ਦੇ ਪੁਲ ਤੋਂ ਪੁਲਿਸ ਨੇ ਕਾਬੂ ਕੀਤਾ ਹੈ। ਪੁਲਿਸ ਇਸ ਮਾਮਲੇ ਲਈ ਹੋਰ ਵੀ ਵਿਅਕਤੀਆਂ ਵੱਲੋਂ ਜਾਂਚ ਕਰ ਰਹੀ ਹੈ।