ਅਫ਼ਗ਼ਾਨਿਸਤਾਨ 'ਚ ਮਸਜਿਦ ਤੇ ਸਕੂਲ 'ਚ ਬੰਬ ਧਮਾਕੇ, 33 ਮੌਤਾਂ

ਏਜੰਸੀ

ਖ਼ਬਰਾਂ, ਪੰਜਾਬ

ਅਫ਼ਗ਼ਾਨਿਸਤਾਨ 'ਚ ਮਸਜਿਦ ਤੇ ਸਕੂਲ 'ਚ ਬੰਬ ਧਮਾਕੇ, 33 ਮੌਤਾਂ

IMAGE


ਕਾਬੁਲ, 23 ਅਪ੍ਰੈਲ : ਉੱਤਰੀ ਅਫ਼ਗ਼ਾਨਿਸਤਾਨ 'ਚ ਇਕ ਮਸਜਿਦ ਅਤੇ ਧਾਰਮਕ ਸਕੂਲ 'ਚ ਹੋਏ ਬੰਬ ਧਮਾਕਿਆਂ 'ਚ ਘਟੋ-ਘੱਟ 33 ਲੋਕਾਂ ਦੀ ਮੌਤ ਹੋ ਗਈ | ਤਾਲਿਬਾਨ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ | ਜ਼ਬੀਹੁੱਲ੍ਹਾ ਮੁਜਾਹਿਦ ਨੇ ਕੁੰਜੁਤ ਸੂਬੇ ਦੇ ਇਮਾਮ ਸਾਹਿਬ ਸ਼ਹਿਰ 'ਚ ਹੋਏ ਬੰਬ ਧਮਾਕਿਆਂ ਦੀ ਖ਼ਬਰ ਨੂੰ  ਟਵੀਟ ਕਰਦੇ ਹੋਏ ਕਿਹਾ ਕਿ ਇਨ੍ਹਾਂ 'ਚ 43 ਲੋਕ ਜ਼ਖਮੀ ਹੋਏ ਹਨ ਜਿਨ੍ਹਾਂ 'ਚ ਕਈ ਵਿਦਿਆਰਥੀ ਸ਼ਾਮਲ ਹਨ | ਹਾਲਾਂਕਿ, ਇਨ੍ਹਾਂ ਧਮਾਕਿਆਂ ਦੀ ਤੁਰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਪਰ ਅਫ਼ਗ਼ਾਨਿਸਤਾਨ 'ਚ ਇਸਲਾਮਿਕ ਸਟੇਟ (ਆਈ.ਐੱਸ.) ਨਾਲ ਸਬੰਧਤ ਇਕ ਸੰਗਠਨ ਨੇ ਵੀਰਵਾਰ ਨੂੰ  ਘੱਟ ਗਿਣਤੀ ਸ਼ੀਆ ਮੁਸਲਮਾਨਾਂ ਨੂੰ  ਨਿਸ਼ਾਨਾ ਬਣਾ ਕੇ ਬੰਬ ਧਮਾਕੇ ਕਰਨ ਦਾ ਦਾਅਵਾ ਕੀਤਾ | ਉੱਤਰੀ ਮਜ਼ਾਰ-ਏ-ਸ਼ਰੀਫ਼ 'ਚ ਸ਼ੀਆ ਮਸਜਿਦ 'ਚ ਹੋਏ ਧਮਾਕੇ 'ਚ 12 ਲੋਕ ਮਾਰੇ ਗਏ ਸਨ ਅਤੇ ਕਈ ਜ਼ਖਮੀ ਹੋਏ ਸਨ | ਮੁਜਾਹਿਦ ਨੇ ਟਵੀਟ ਕੀਤਾ ਕਿ ਅਸੀਂ ਇਸ ਅਪਰਾਧ ਦੀ ਨਿੰਦਾ ਕਰਦੇ ਹਾਂ |                      (ਏਜੰਸੀ)