ਨਸ਼ਾ ਤਸਕਰਾਂ ਨੇ ASI 'ਤੇ ਕੀਤਾ ਜਾਨਲੇਵਾ ਹਮਲਾ, ASI 'ਤੇ ਚੜ੍ਹਾਇਆ ਮੋਟਰਸਾਈਕਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਟਰਸਾਈਕਲ 'ਤੇ ਹੈਰੋਇਨ ਲੈ ਕੇ ਜਾ ਰਹੇ ਸਨ ਤਸਕਰ, ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਰ ਦਿੱਤਾ ਹਮਲਾ 

ASI Sukhdev Singh

ਮੁਲਜ਼ਮ ਸਿਕੰਦਰ ਤੇ ਮਨੀ ਮਨੀ ਨੂੰ ਕੀਤਾ ਗ੍ਰਿਫ਼ਤਾਰ, 70 ਗ੍ਰਾਮ ਹੈਰੋਇਨ ਹੋਈ ਬਰਾਮਦ 
ਇਰਾਦਾ-ਏ-ਕਤਲ ਅਤੇ NDPS ਮਾਮਲਾ ਦਰਜ 

ਦੋਰਾਹਾ :

ਖੰਨਾ ਦੇ ਦੋਰਾਹਾ ਇਲਾਕੇ 'ਚ ਨਸ਼ਾ ਤਸਕਰਾਂ ਨੇ ਇੱਕ ਏ.ਐੱਸ.ਆਈ. ਉਪਰ ਜਾਨਲੇਵਾ ਹਮਲਾ ਕੀਤਾ। ਨਾਕੇਬੰਦੀ 'ਤੇ ਖਾਧੇ ਏ.ਐੱਸ.ਆਈ. ਉਪਰ ਉਕਤ ਮੁਲਜ਼ਮਾਂ ਨੇ ਮੋਟਰਸਾਇਕਲ ਚੜ੍ਹਾ ਦਿੱਤਾ। ਬੁਰੀ ਤਰ੍ਹਾਂ ਜ਼ਖਮੀ ਹੋਏ ਏ.ਐੱਸ.ਆਈ. ਸੁਖਦੇਵ ਸਿੰਘ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। 

ਦੱਸ ਦੇਈਏ ਕਿ ਸੁਖਦੇਵ ਸਿੰਘ ਸਪੈਸ਼ਲ ਬ੍ਰਾਂਚ 'ਚ ਤਾਇਨਾਤ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਪੁਲਿਸ ਨੇ ਜਦੋਂ ਦੋਰਾਹਾ ਵਿਖੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਦੌਰਾਨ ਮੋਟਰਸਾਇਕਲ ਉਪਰ ਹੈਰੋਇਨ ਲੈ ਕੇ ਆ ਰਹੇ ਸਿਕੰਦਰ ਅਤੇ ਮਨੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ।

ਨਸ਼ਾ ਤਸਕਰਾਂ ਨੇ ਮੋਟਰਸਾਇਕਲ ਤੇਜ਼ ਕਰਦੇ ਹੋਏ ਏ.ਐੱਸ.ਆਈ. ਸੁਖਦੇਵ ਸਿੰਘ ਉਪਰ ਚੜ੍ਹਾ ਦਿੱਤਾ। ਇਸ ਦੌਰਾਨ ਸਿਕੰਦਰ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ ਜਦਕਿ ਮੁਲਜ਼ਮ ਮਨੀ ਨੂੰ ਇੱਕ ਮੁਲਾਜ਼ਮ ਨੇ ਇੱਕ ਕਿਲੋਮੀਟਰ ਤੱਕ ਪਿੱਛਾ ਕੀਤਾ ਗਿਆ ਅਤੇ ਉਸ ਨੂੰ ਵੀ ਕਾਬੂ ਕਰ ਲਿਆ ਗਿਆ ਹੈ। 

ਨਸ਼ਾ ਤਸਕਰਾਂ ਕੋਲੋਂ 70 ਗ੍ਰਾਮ ਹੈਰੋਇਨ ਬਰਾਮਦ ਹੋਈ। ਇਹ ਹੈਰੋਇਨ ਫ਼ਰੀਦਕੋਟ ਤੋਂ ਕਰੀਬ ਤਿੰਨ ਲੱਖ ਰੁਪਏ ਦੀ ਲਿਆਂਦੀ ਗਈ ਸੀ। ਇਹਨਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਗਿਆ।

ਉਧਰ ਐਸ.ਐਸ.ਪੀ. ਅਮਨੀਤ ਕੌਂਡਲ ਵਲੋਂ ਹਸਪਤਾਲ ਪਹੁੰਚ ਕੇ ਜ਼ਖ਼ਮੀ ਏ.ਐਸ.ਆਈ. ਸੁਖਦੇਵ ਸਿੰਘ ਦਾ ਹਾਲ ਜਾਣਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਏ.ਐਸ.ਆਈ. ਨੂੰ ਉਨ੍ਹਾਂ ਦੀ ਹਿੰਮਤ ਅਤੇ ਬਹਾਦਰੀ ਲਈ ਸਨਮਾਨਿਤ ਕੀਤਾ ਜਾਵੇਗਾ।