ਅਦਾਲਤ ਨੇ AAP ਵਿਧਾਇਕ ਦੇ ਪਿਤਾ ਸੁਰਿੰਦਰ ਕੰਬੋਜ਼ ਨੂੰ ਜੇਲ੍ਹ ਭੇਜਿਆ 

ਏਜੰਸੀ

ਖ਼ਬਰਾਂ, ਪੰਜਾਬ

ਸੁਰਿੰਦਰ ਕੰਬੋਜ਼ ਸਣੇ 3 ਦੋਸ਼ੀਆਂ ਨੂੰ 26 ਅਪ੍ਰੈਲ ਤੱਕ ਫਾਜ਼ਿਲਕਾ ਜੇਲ੍ਹ ਅਤੇ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਰਾਣੋ ਬਾਈ ਨੂੰ ਫਿਰੋਜ਼ਪੁਰ ਜੇਲ੍ਹ ਭੇਜ ਦਿੱਤਾ ਗਿਆ ਹੈ। 

Surinder Kamboj

ਜਲਾਲਾਬਾਦ : ਰਿਸ਼ਵਤ ਮੰਗਣ ਦੇ ਦੋਸ਼ ’ਚ ਬੀਤੇ ਦਿਨ ਜਲਾਲਬਾਦ ਥਾਣਾ ਸਿਟੀ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਹਲਕਾ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਦੇ ਪਿਤਾ ਸੁਰਿੰਦਰ ਕੰਬੋਜ਼ ਅਤੇ ਤਿੰਨ ਹੋਰ ਦੋਸ਼ੀਆਂ ਵਿਰੁੱਧ ਬੀਤੇ ਦਿਨ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਮਾਨਯੋਗ ਅਦਾਲਤ ਵਲੋਂ ਉਹਨਾਂ ਦਾ ਪੁੱਛਗਿੱਛ ਲਈ ਦੋ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਸੀ। 

ਉਕਤ ਦੋਸ਼ੀਆਂ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਬੀਤੇ ਦਿਨ ਚਾਰਾਂ ਦੋਸ਼ੀਆਂ ਨੂੰ ਡਿਊਟੀ ਮੈਜਿਸਟ੍ਰੇਟ ਮਿਸ ਵਕੀਲਨ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਵਲੋਂ ਸੁਰਿੰਦਰ ਕੰਬੋਜ਼ ਸਣੇ 3 ਦੋਸ਼ੀਆਂ ਨੂੰ 26 ਅਪ੍ਰੈਲ ਤੱਕ ਫਾਜ਼ਿਲਕਾ ਜੇਲ੍ਹ ਅਤੇ ਗ੍ਰਿਫ਼ਤਾਰ ਕੀਤੀ ਗਈ ਮਹਿਲਾ ਰਾਣੋ ਬਾਈ ਨੂੰ ਫਿਰੋਜ਼ਪੁਰ ਜੇਲ੍ਹ ਭੇਜ ਦਿੱਤਾ ਗਿਆ ਹੈ।