Barnala News : ਬਰਨਾਲਾ ’ਚ ਅੱਗ ਲੱਗਣ ਕਾਰਨ 15 ਝੌਪੜੀਆਂ ਸੜ ਕੇ ਹੋਈਆਂ ਸੁਆਹ
Barnala News : ਝੁੱਗੀ ਝੌਪੜੀ ਵਾਲੀਆਂ ਮਹਿਲਾਵਾਂ ਦਾ ਰੋ -ਰੋ ਕੇ ਬੁਰਾ ਹਾਲ, ਸਰਕਾਰ ਤੋਂ ਮਦਦ ਦੀ ਲਗਾਈ ਗੁਹਾਰ
Barnala News in Punjabi : ਬਰਨਾਲਾ ਦੇ ਅਨਾਜ ਮੰਡੀ ਰੋਡ ਸਥਿਤ 15 ਦੇ ਕਰੀਬ ਝੁੱਗੀ ਝੋਪੜੀਆਂ ਨੂੰ ਅੱਗ ਲੱਗਣ ਕਰ ਕੇ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਗਨੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ। ਅੱਗ ਕਿਸ ਕਾਰਨ ਲੱਗੇ ਇਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਲੱਗ ਸਕਿਆ, ਪ੍ਰੰਤੂ ਝੁੱਗੀ ਝੋਪੜੀਆਂ ਦਾ ਸਾਰਾ ਸਮਾਨ ਪੂਰੀ ਤਰ੍ਹਾਂ ਨਾਲ ਸੜ ਕੇ ਰਾਖ ਹੋ ਚੁੱਕਿਆ ਹੈ, ਜਿਸ ਕਰ ਕੇ ਝੁੱਗੀ ਝੌਪੜੀ ਵਾਲਿਆਂ ਦਾ ਰੋ -ਰੋ ਕੇ ਬੁਰਾ ਹਾਲ ਹੈ।
ਉਹਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਿਹਨਤ ਨਾਲ ਜੋੜੀ ਕੱਲੀ -ਕੱਲੀ ਚੀਜ਼ ਅੱਗ ਨੇ ਰਾਖ ਕਰ ਕੇ ਰੱਖ ਦਿੱਤੀ ਅਤੇ ਉਨਾਂ ਨੂੰ ਬੇਘਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਉਹਨਾਂ ਦੇ ਕਮਾਈ ਦੇ ਸਾਧਨ ਵਾਹਨ ਵੀ ਅੱਗ ਦੀ ਚਪੇਟ ’ਚ ਆ ਜਾਣ ਕਾਰਨ ਸੜ ਚੁੱਕੇ ਹਨ। ਘਟਨਾ ਦਾ ਪਤਾ ਚਲਦੇ ਫ਼ਾਇਰ ਬ੍ਰਿਗੇਡ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਝੁੱਗੀ ਝੋਪੜੀ ਵਾਲਿਆਂ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਮਦਦ ਕੀਤੀ ਜਾਵੇ।
(For more news apart from 15 huts reduced to ashes in Barnala fire News in Punjabi, stay tuned to Rozana Spokesman)