5600 ਕਰੋੜ ਦੇ ਮਾਲੀਆ ਘਾਟੇ ਦੀ ਜੱਜ ਕੋਲੋਂ ਇਨਕੁਆਰੀ ਹੋਵੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁੱਖ ਮੰਤਰੀ ਦੇ ਸ਼ਾਹੀ ਲੰਚ ਉਤੇ ਅਕਾਲੀ ਦਲ ਦੀ ਪ੍ਰੀਕਿਰਿਆ

File Photo

ਚੰਡੀਗੜ੍ਹ, 23 ਮਈ (ਜੀ.ਸੀ. ਭਾਰਦਵਾਜ): ਪੰਜਾਬ ਵਿਚ ਗ਼ੈਰ-ਕਾਨੂੰਨੀ ਤੇ ਜਾਹਲੀ ਸ਼ਰਾਬ ਦੀਆਂ ਫ਼ੈਕਟਰੀਆਂ ਸਥਾਪਤ ਕਰਨ ਅਤੇ ਗੁਆਂਢੀ ਸੂਬਿਆਂ ਵਿਚ ਇਸ ਦੀ ਚੋਰੀ-ਛੁਪੇ ਵਿਕਰੀ ਕਰਨ ਤੋਂ ਸਰਕਾਰੀ ਖਜ਼ਾਨੇ ਨੂੰ ਪਏ 5600 ਕਰੋੜ ਦੇ ਘਾਟੇ ਦੀ ਉੱਚ-ਪਧਰੀ ਜੁਡੀਸ਼ਲ ਇਨਕੁਆਰੀ ਕਰਾਉਣ ਦੀ ਮੰਗ ਅਤੇ ਸਾਬਕਾ ਮੰਤਰੀ  ਡਾ. ਦਿਲਜੀਤ ਚੀਮਾ ਨੇ ਕਿਹਾ ਹੈ ਕਿ ਸੂਬੇ ਅੰਦਰ ਸੰਵਿਧਾਨਕ ਸੰਕਟ ਦੀ ਘੜੀ ਆ ਗਈ ਹੈ ਕਿਉਂਕਿ ਤਿੰਨ ਕਾਂਗਰਸੀ ਮੰਤਰੀ ਤੇ ਕਈ ਵਿਧਾਇਕਾਂ ਨੇ ਮੁੱਖ ਸਕੱਤਰ ਨੂੰ ਹਟਾਉਣ ਦੇ ਫ਼ੈਸਲੇ ਉਤੇ ਅੜੀਅਲ ਰਵੱਈਆਂ ਅਖਤਿਆਰ ਕੀਤਾ ਹੋਇਆ ਹੈ।

ਪਿਛਲੇ ਹਫ਼ਤੇ ਮੰਤਰੀ ਮੰਡਲ ਦੀ ਬੈਠਕ ਤੋਂ ਪਹਿਲਾਂ ਦੀ ਮੀਟਿੰਗ ਵਿਚ ਕਈ ਮੰਤਰੀਆਂ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਐਕਸਾਈਜ਼ ਮਹਿਕਮੇ ਵਿਚ ਕੀਤੇ ਜਾਣ ਵਾਲੇ ਸੁਧਾਰਾਂ ਸਬੰਧੀ ਦਿਤੇ ਸੁਝਾਅ ਵਿਰੁਧ ਕਿੰਤੂ-ਪ੍ਰੰਤੂ ਕੀਤਾ ਸੀ ਅਤੇ ਇਸ ਟਕਰਾਅ ਦੀ ਸਥਿਤੀ ਨੂੰ ਹੱਲ ਕਰਨ ਵਾਸਤੇ ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ, ਕੁੱਝ ਮੰਤਰੀਆਂ ਤੇ ਛੇ ਵਿਧਾਇਕਾਂ ਨੂੰ ਖਾਣੇ ਉਤੇ ਅਪਣੀ ਰਿਹਾਇਸ਼ ਉਤੇ ਬੁਲਾਇਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੈਕਟਰ 28 ਵਾਲੇ ਮੁੱਖ ਦਫ਼ਤਰ ਵਿਚ ਪ੍ਰੈੱਸ ਕਾਨਫ਼ਰੰਸ ਦੌਰਾਨ ਡਾ. ਦਿਲਜੀਤ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਚ ਘਰੇਲੂ ਯੁੱਧ ਛਿੜ ਗਿਆ ਹੈ,

ਮੁੱਖ ਮੰਤਰੀ ਦੇ ਸਪੱਸ਼ਟ ਬਿਆਨ ਹਨ ਕਿ ਅਪਣੀ ਹੀ ਪਾਰਟੀ ਕਾਂਗਰਸ ਦੇ ਨੇਤਾ ਇਸ ਸ਼ਰਾਬ ਦੇ ਧੰਦੇ ਵਿਚ ਸ਼ਾਮਲ ਹਨ, ਮੰਤਰੀ ਸੁਖਜਿੰਦਰ ਰੰਧਾਵਾ ਦਾ ਕਹਿਣਾ ਹੈ ਕਿ ਸਿਆਸੀ ਲੀਡਰ ਜਾਂ ਦੋਸ਼ੀ ਅਧਿਕਾਰੀ ਨੂੰ ਸਜ਼ਾ ਮਿਲੇਗੀ ਤਾਂ ਫਿਰ ਜਨਤਾ ਮਹਿਕਮੇ ਦੇ ਇੰਨਚਾਰਜ ਅਪਣੀ ਡਿਊਟੀ ਵਿਚ ਫੇਲ ਕਿਊਂ ਹੋਏ। ਡਾ. ਚੀਮਾ ਨੇ ਪੁੱਛਿਆ, ਰੋਜ਼ਾਨਾ ਹਜ਼ਾਰਾਂ ਪੇਟੀਆਂ ਸ਼ਰਾਬ ਬਣਾਉਣ ਲਈ ਐਕਸਟਰਾ ਨਿਊਟਰਲ ਅਲਕੋਹਲ ਯਾਨੀ ਈ.ਐਨ.ਏ ਕਿਹੜੀ ਡਿਸਟਿੱਲਰੀ ਤੋਂ ਸਪਲਾਈ ਹੁੰਦਾ ਸੀ? 

ਉਨ੍ਹਾਂ ਕਿਹਾ ਕਾਂਗਰਸੀ ਨੇਤਾਵਾਂ ਵਲੋਂ ਇਹ ਧੰਦਾ ਪੰਜਾਬ, ਹਰਿਆਣਾ, ਯੂ.ਟੀ. ਚੰਡੀਗੜ੍ਹ ਤੇ ਹੋਰ ਸੂਬਿਆਂ ਵਿਚ ਚਲਦਾ ਸੀ, ਤਾਲਾਬੰਦੀ ਤੇ ਕਰਫ਼ਿਊ ਦੌਰਾਨ ਅੰਤਰਰਾਜੀ ਸਮਗਲਿੰਗ ਕਾਰਨ 5600 ਕਰੋੜਦੇ ਇਸ ਐਕਸਾਈਜ਼ ਰੈਵਿਨਿਊ ਘਾਟੇ ਦੀ ਜਾਂਚ ਹਾਈ ਕੋਰਟ ਦੇ ਜੱਜ ਤੋਂ ਕਰਾਈ ਜਾਵੇ।  ਪ੍ਰੈੱਸ ਕਾਨਫ਼ਰੰਸ ਦੌਰਾਨ ਡਾ. ਚੀਮਾ  ਨੇ ਉਹ ਲਿਖਤੀ ਹੁਕਮਾਂ  ਦੀ ਕਾਪੀ ਵੀ ਮੀਡੀਆ ਨੂੰ ਦਿਖਾਈ ਜਿਨ੍ਹਾਂ ਰਾਹÄ ਗੁਰਦਾਸਪੁਰ ਦੇ ਡੀ.ਸੀ. ਦਫ਼ਤਰ ਨੇ  ਅਧਿਆਪਕਾਂ ਤੇ ਹੈੱਡਮਾਸਟਰਾਂ ਦੀ ਡਿਊਟੀ ਵੱਖ-ਵੱਖ ਸ਼ਰਾਬ ਡਿਸਟਿੱਲਰੀਆਂ ਦੀ ਨਿਗਰਾਨੀ ਕਰਨ ਉਤੇ ਵੀ ਲਗਾਈ ਸੀ। ਸਾਬਕਾ ਸਿਖਿਆ ਮੰਤਰੀ ਨੇ ਕਿਹਾ ਕਿ ਕਾਗੰਰਸ ਸਰਕਾਰ ਮੌਕੇ ਪਵਿੱਤਰ ਸਿਖਿਆ ਮਹਿਕਮੇ ਦੇ ਅਧਿਆਪਕਾਂ ਨੂੰ ਸ਼ਰਾਬ ਫ਼ੈਕਟਰੀਆਂ ਦੀੀ ਸੁਪਰਵਿਜ਼ਨ ਕਰਨ ਦੀ ਅਨੈਤਿਕ ਡਿਊਟੀ ਲਗਾਉਣ ਮੰਦ ਭਾਗਾ ਅਤੇ ਹਾਸੋਹੀਣਾ ਫ਼ੈਸਲਾ ਹੈ। ਡਾ. ਚੀਮਾ ਨੇ ਦੋਸ਼ ਲਾਇਆ ਕਿ ਪਿਛਲੇ ਸਾਢੇ ਤਿੰਨ ਸਾਲਾਂ ਦੇ ਸਮੇਂ ਦੌਰਾਨ ਕਾਂਗਰਸੀ ਨੇਤਾਵਾਂ ਅਤੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਹੁਤ ਮਾੜੀ ਰਹੀ ਹੈ ਅਤੇ ਹੁਮ ਆਪਸੀ ਲੜਾਈ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ ਜਿਸ ਕਾਰਨ ਆਮ ਜਨਤਾ ਪਿਸ ਰਹੀ ਹੈ। 
ਫੋਟੋ : ਦਲਜੀਤ ਚੀਮਾ