ਦੇਸੀ ਸ਼ਰਾਬ ਦੇ ਫੜੇ ਸਮਾਨ ਨੇ ਮਲੂਕਾ ਅਤੇ ਕਾਂਗੜ ਨੂੰ ਕੀਤਾ ਆਹਮੋ ਸਾਹਮਣੇ 

ਏਜੰਸੀ

ਖ਼ਬਰਾਂ, ਪੰਜਾਬ

ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਦੇ ਪਿੰਡ ਨਿਊਰ ਅੰਦਰੋ ਥਾਣਾ ਦਿਆਲਪੁਰਾ ਦੀ ਪੁਲਿਸ ਵਲੋ ਸ਼ਰਾਬ ਕੱਢਣ ਵਾਲੇ ਭਾਂਡੇ ਅਤੇ ਗੁੜ ਫੜਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ

File Photo

ਬਠਿੰਡਾ/ਦਿਹਾਤੀ 23 ਮਈ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਜ਼ਿਲ੍ਹੇ ਦੇ ਹਲਕਾ ਰਾਮਪੁਰਾ ਫੂਲ ਦੇ ਪਿੰਡ ਨਿਊਰ ਅੰਦਰੋ ਥਾਣਾ ਦਿਆਲਪੁਰਾ ਦੀ ਪੁਲਿਸ ਵਲੋ ਸ਼ਰਾਬ ਕੱਢਣ ਵਾਲੇ ਭਾਂਡੇ ਅਤੇ ਗੁੜ ਫੜਣ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਕਿੳਂੁਕਿ ਹਲਕੇ ਅੰਦਰ ਅਕਾਲੀ ਭਾਜਪਾ ਦੀ ਨੁੰਮਾਇਦਗੀ ਕਰਨ ਵਾਲੇ ਸਾਬਕਾ ਕੈਬਨਿਟ ਮੰਤਰੀ ਸਿੰਕਦਰ ਸਿੰਘ ਮਲੂਕਾ ਨੇ ਇਸ ਮਾਮਲੇ ਵਿਚ ਪੁਲਿਸ ਦੀ ਕਾਰੁਗਜਾਰੀ ’ਤੇ ਸਵਾਲੀਆ ਨਿਸ਼ਾਨ ਲਾਉਣ ਦੇ ਨਾਲ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੀ ਮਾਮਲੇ ਵਿਚ ਘਸੀਟਣਾ ਸ਼ੁਰੂ ਕਰ ਦਿੱਤਾ ਹੈ। ਜਿਸ ਕਾਰਨ ਆਉਦੇਂ ਦਿਨਾਂ ਵਿਚ ਇਸ ਮੁਹਿੰਮ ਦੇ ਹੋਰ ਵੀ ਤੇਜ਼ ਹੋਣ ਦੇ ਆਸਾਰ ਬਣ ਗਏ ਹਨ।

ਸਾਬਕਾ ਕੈਬਨਿਟ ਮੰਤਰੀ ਮਲੂਕਾ ਨੇ ਕਿਹਾ ਕਿ ਰਾਮਪੁਰਾ ਹਲਕੇ ਅੰਦਰਲੇ ਨਿਊਰ ਪਿੰਡ ਦੇ ਕਾਂਗਸੀ ਵਰਕਰ ਤੋ ਫੜੀ ਗਈ ਸ਼ਰਾਬ ਦੀ ਦੇਸੀ ਫੈਕਟਰੀ ਦੀ ਵੀਡੀਓ ਵੀ ਵਾਇਰਲ ਹੋ ਗਈ ਹੈ ਜਦਕਿ ਵੀਡੀਓ ਵਿਚ ਪੁਲਿਸ ਅਧਿਕਾਰੀ ਇਹ ਕਹਿੰਦਾ ਵੀ ਸੁਣਿਆ ਗਿਆ ਹੈ ਕਿ ਸਾਬ੍ਹ ਦਾ ਫੋਨ ਆ ਗਿਆ। ਜਿਸ ਤੋ ਸਪੱਸਟ ਹੁੰਦਾ ਹੈ ਕਿ ਮਾਮਲੇ ਨੂੰ ਗੋਲਮਾਲ ਕੀਤਾ ਗਿਆ। ਮਲੂਕਾ ਨੇ ਅੱਗੇ ਕਿਹਾ ਕਿ ਮਾਮਲੇ ਵਿਚ ਉਚ ਪੁਲਿਸ ਅਧਿਕਾਰੀਆਂ ਅਤੇ ਥਾਣਾ ਪੱਧਰ ਦੇ ਅਧਿਕਾਰੀਆਂ ਦੇ ਬਿਆਨ ਵੀ ਆਪਿਸ ਵਿਚ ਮੇਲ ਨਹੀ ਖਾਂਦੇ ਕਿਉਕਿ ਜਿਲਾ ਪੁਲਿਸ ਮੁੱਖੀ ਦਾ ਕਹਿਣਾ ਹੈ ਕਿ ਕਥਿਤ ਦੋਸ਼ੀਆਂ ਨੂੰ ਮੁਚੱਲਕੇ ‘ਤੇ ਛੱਡਿਆ ਗਿਆ ਹੈ

ਜਦਕਿ ਥਾਣਾ ਦਿਆਲਪੁਰਾ ਦੇ ਐਸ.ਐਚ.ਓ ਦਾ ਕਹਿਣਾ ਹੈ ਕਿ ਉਨ੍ਹਾਂ ਲਾਹਣ ਨਹੀਂ ਸਗੋਂ ਸ਼ਰਾਬ ਕੱਢਣ ਵਾਲਾ ਸਮਾਨ ਤੇ ਗੁੜ ਬਰਾਮਦ ਕੀਤਾ ਹੈ। ਉਨ੍ਹਾਂ ਮਾਮਲੇ  ਦੀ ਉਚ ਪੱਧਰੀ ਜਾਂਚ ਦੀ ਮੰਗ ਕਰਦਿਆਂ ਮਾਮਲੇ ਵਿਚ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਤਾਂ ਜੋ ਮਾਮਲੇ ਵਿਚ ਪਿਛਲੇ ਮਾਸਟਰ ਮਾਇਡ ਵਿਅਕਤੀਆਂ ਦੀ ਪਛਾਣ ਲੋਕਾਂ ਨੂੰ ਹੋ ਸਕੇ। ਉਧਰ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਕਤ ਮਾਮਲੇ ਬਾਰੇ ਕੋਈ ਗਿਆਨ ਨਹੀ ਨਾ ਹੀ ਉਨ੍ਹਾਂ ਨੇ ਪ੍ਰਸਾਸਨ ਦੇ ਕੰਮ ਵਿਚ ਕੋਈ ਦਖਲਅੰਦਾਜੀ ਕੀਤੀ ਹੈ

ਪਰ ਮਲੂਕਾ ਦਾ ਤਿਲਮਿਲਾਉਣਾ ਸਾਬਿਤ ਕਰਦਾ ਹੈ ਕਿ ਉਸ ਦੇ ਅਪਣੇ ਕਾਰਜਕਾਲ ਦੋਰਾਨ 10 ਵਰ੍ਹੇਂ ਅਜਿਹੇ ਹੀ ਧੰਦਿਆਂ ਨੂੰ ਪਰਮੋਟ ਕੀਤਾ ਹੈ। ਜਿਸ ਕਾਰਨ ਹੁਣ ਇਨ੍ਹਾਂ ਧੰਦਿਆਂ ਦੇ ਬੰਦ ਹੋਣ ਨਾਲ ਇਨ੍ਹਾਂ ਨੂੰ ਤੜਫਣਾ ਹੋ ਰਹੀ ਹੈ। ਕਾਂਗੜ ਨੇ ਅੱਗੇ ਕਿਹਾ ਕਿ ਮਲੂਕਾ ਵਿਚ ਹੁਣ ਵੀ ਬੁਹਤ ਸਿਆਸੀ ਜੋਰ ਹੈ ਮਾਮਲੇ ਉਪਰ ਕਾਰਵਾਈ ਕਰਵਾ ਦੇਣ, ਮੇਰੀ ਕੋਈ ਦਖਲਅੰਦਾਜੀ ਨਹੀ ਹੋਵੇਗੀ, ਪਰ ਕਾਂਗਰਸ ਜਾਂ ਉਨ੍ਹਾਂ ਨੂੰ ਨਾ ਹੀ ਅਜਿਹੇ ਕੰਮਾਂ ਵਿਚ ਕੋਈ ਦਿਲਚਸਪੀ ਹੈ ਅਤੇ ਨਾ ਹੀ ਅਕਾਲੀਆਂ ਵਾਂਗ ਪੰਜਾਬ ਅੰਦਰ ਉਹ ਨਸ਼ੇ ਨੂੰ ਘਰ ਘਰ ਵਾੜਣਾ ਚਾਹੁੰਦੇ ਹਨ ਬਲਕਿ ਕਾਂਗਰਸ ਦਾ ਇਕੋ ਇਕ ਮੰਤਵ ਨਸ਼ਿਆਂ ਦਾ ਲੱਕ ਤੋੜਣਾ ਹੈ।