ਮੁਹਾਲੀ ਤੋਂ ਬਿਹਾਰ ਦੇ ਭਾਗਲਪੁਰ ਲਈ 1600 ਪ੍ਰਵਾਸੀਆਂ ਨਾਲ ਰੇਲ ਗੱਡੀ ਹੋਈ ਰਵਾਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਹਾਲੀ ਰੇਲਵੇ ਸਟੇਸ਼ਨ ਤੋਂ ਅੱਜ ਇਕ ਹੋਰ ਰੇਲ ਗੱਡੀ ਬਿਹਾਰ ਦੇ ਭਾਗਲਪੁਰ ਸਟੇਸ਼ਨ ਲਈ ਰਵਾਨਾ ਹੋਈ

File Photo

ਐਸ.ਏ.ਐਸ ਨਗਰ, 23 ਮਈ (ਸੁਖਦੀਪ ਸਿੰਘ ਸੋਈਂ): ਮੁਹਾਲੀ ਰੇਲਵੇ ਸਟੇਸ਼ਨ ਤੋਂ ਅੱਜ ਇਕ ਹੋਰ ਰੇਲ ਗੱਡੀ ਬਿਹਾਰ ਦੇ ਭਾਗਲਪੁਰ ਸਟੇਸ਼ਨ ਲਈ ਰਵਾਨਾ ਹੋਈ ਜਿਸ ਵਿਚ 1600 ਪ੍ਰਵਾਸੀ ਕਾਮੇ ਸਨ। ਹਲਾਂਕਿ ਜ਼ਿਲ੍ਹਾ ਇਸ ਸਮੇਂ ਕੋਰੋਨਾ ਵਾਇਰਸ ਤੋਂ ਮੁਕਤ ਹੋ ਗਿਆ ਹੈ ਅਤੇ ਕੋਈ ਐਕਟਿਵ ਕੇਸ ਨਹੀਂ ਹੈ, ਫਿਰ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੇਲਗੱਡੀ ਵਿਚ ਚੜ੍ਹਨ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਨੂੰ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੇ ਅਨੁਸਾਰ ਸਖ਼ਤੀ ਨਾਲ ਡਾਕਟਰੀ ਜਾਂਚ ਨੂੰ ਯਕੀਨੀ ਬਣਾਇਆ ਗਿਆ।

ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਵਾਸੀਆਂ, ਖਾਸਕਰ ਮਹਿਲਾ, ਬਜ਼ੁਰਗਾਂ ਅਤੇ ਬੱਚਿਆਂ ਨੂੰ ਭੋਜਨ ਦੇ ਪੈਕਟ, ਪਾਣੀ, ਬਿਸਕੁਟ ਵੀ ਪ੍ਰਦਾਨ ਕੀਤੇ ਜਿਨ੍ਹਾਂ ਨੇ ਘਰ ਪਰਤਣ ਵਿਚ ਉਨ੍ਹਾਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਸ਼ਾਸਨ ਦਾ ਤਹਿ ਦਿਲੋਂ ਧਨਵਾਦ ਕੀਤਾ। ਇਕ ਨਵੀਂ ਪਹਿਲਕਦਮੀ ਤਹਿਤ, ਸਿਵਲ ਡਿਸਪੈਂਸਰੀ, ਫ਼ੇਜ਼ -11 ਦੇ ਸਟਾਫ਼ ਮੈਂਬਰਾਂ ਦੁਆਰਾ ਹੋਮਿਓਪੈਥਿਕ ਇਮਿਊਨੋ ਬੂਸਟਰ ਦਵਾਈ ਆਰਸੇਨਿਅਮ ਐਲਬਮ 30 ਦੀਆਂ 1625 ਸੀਸੀਆਂ ਡਿਊਟੀ ਉਤੇ ਤਾਇਨਾਤ ਸਟਾਫ਼ ਅਤੇ ਪ੍ਰਵਾਸੀ ਕਾਮਿਆਂ ਨੂੰ ਵੰਡੀਆਂ ਗਈਆਂ।