ਜੰਗਲਾਤ ਵਿਭਾਗ ਦੀਆਂ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਨੇ ਖ਼ਤਰੇ ਵਿਚ ਪਾਈ 'ਰਾਸ਼ਟਰੀ ਪੰਛੀ' ਦੀ ਪ੍ਰਜਾਤੀ

ਏਜੰਸੀ

ਖ਼ਬਰਾਂ, ਪੰਜਾਬ

ਜੰਗਲਾਤ ਵਿਭਾਗ ਦੀਆਂ ਜ਼ਮੀਨਾਂ 'ਤੇ ਨਾਜਾਇਜ਼ ਕਬਜ਼ਿਆਂ ਨੇ ਖ਼ਤਰੇ ਵਿਚ ਪਾਈ 'ਰਾਸ਼ਟਰੀ ਪੰਛੀ' ਦੀ ਪ੍ਰਜਾਤੀ

image

 


ਡੇਰਾ ਬਾਬਾ ਨਾਨਕ, 23 ਮਈ (ਰਮੇਸ਼ ਬਹਿਲ/ਹਰਪ੍ਰੀਤ ਰੰਧਾਵਾਂ) : ਪੰਛੀ ਇਸ ਧਰਤੀ ਦਾ ਅਨਮੋਲ ਸ਼ਿੰਗਾਰ ਹਨ | ਮਨੁੱਖੀ ਜਾਤੀ ਦੀ ਪੰਛੀਆਂ ਨਾਲ ਸਾਂਝ ਸਦੀਆਂ ਤੋਂ ਹੀ ਚਲਦੀ ਆ ਰਹੀ ਹੈ  | ਪਰ ਇਸ ਸੰਸਾਰ ਦੇ ਆਧੁਨਿਕੀਕਰਨ ਨੇ ਮਨੁੱਖ ਨੂੰ  ਅਪਣੀਆਂ ਬਸਤੀਆਂ ਬਣਾਉਣ ਦੀ ਦੌੜ ਵਿਚ ਲਾ ਕੇ ਪਸ਼ੂ ਪੰਛੀਆਂ ਦਾ ਦੁਸ਼ਮਣ ਦਿਤਾ ਤੇ ਮਨੁੱਖ ਨੇ ਧੜਾਧੜ ਪਸ਼ੂ ਪੰਛੀਆਂ ਦੇ ਰੈਣ-ਬਸੇਰੇ ਜੰਗਲਾਂ ਨੂੰ  ਕੱਟ ਅਪਣੀਆਂ ਬਸਤੀਆਂ ਅਤੇ ਖੇਤਾਂ ਦਾ ਵਿਸਥਾਰ ਕਰ ਲਿਆ | ਇਹੀ ਕਾਰਨ ਹੈ, ਕਿ ਅੱਜ ਪੰਜਾਬ ਦੇ ਮੈਦਾਨੀ ਇਲਾਕੇ ਵਿਚ ਪਸ਼ੂ ਪੰਛੀਆਂ ਦੀਆ ਦੁਰਲੱਭ ਪ੍ਰਜਾਤੀਆਂ ਦੀ ਹੋਦ ਵਿਰਲੀ ਵਿਰਲੀ ਹੀ ਲਭਦੀ ਹੈ ਤੇ ਪੰਜਾਬ ਵਿਚ ਬਚੇ ਜੰਗਲਾਤ ਵਿਭਾਗ ਦੀਆਂ ਜ਼ਮੀਨਾਂ ਉਪਰ ਸੰਘਣੇ ਰੁੱਖਾਂ ਦੀ ਆੜ ਵਿਚ ਕੁੱਝ ਜੰਗਲੀ ਜੀਵਾਂ ਦੀਆਂ ਰਹਿ ਗਈਆਂ ਪ੍ਰਜਾਤੀਆਂ ਮਨੁੱਖ ਕੋਲੋਂ ਅਪਣੀ ਹੋਂਦ ਬਚਾਉਣ ਦੀ ਜਦੋ-ਜ਼ਹਿਦ ਵਿਚ ਲੱਗੀਆਂ ਹਨ |
ਅਪਣੀ ਬੇਹੱਦ ਸੁੰਦਰਤਾ ਕਾਰਨ ਸਾਡੇ ਦੇਸ਼ ਵਿਚ ਰਾਸ਼ਟਰੀ ਪੰਛੀ ਦਾ ਦਰਜਾ ਦਿਤੇ ਗਏ ਪੰਛੀ ਮੋਰ ਦੀ ਪ੍ਰਜਾਤੀ ਪਿਛਲੇ ਕਰੀਬ ਤੀਹ ਸਾਲ ਕਸਬਾ ਅਲੀਵਾਲ ਤੋ ਡੇਰਾ ਬਾਬਾ ਨਾਨਕ ਨੂੰ  ਜਾ ਰਹੀਆ ਨਹਿਰਾਂ ਤੇ ਪਿੰਡ ਚੱਠਾ ਸ਼ੀੜਾਂ, ਚੰਦੂ ਸੂਜਾ,ਕੋਟ ਖਜ਼ਾਨਾ, ਗਿੱਲਾਂ ਵਾਲੀ, ਰਾਮਲ ਦੇ ਕੋਲੋ ਲੰਘਣ ਵਾਲੀਆ ਨਹਿਰਾਂ ਦੇ ਕਿਨਾਰੇ 'ਤੇ ਭਾਰੀ ਮਾਤਰਾ ਵਿਚ ਰਹਿ ਰਹੀ ਹੈ | ਮੋਰਾਂ ਦੇ ਰੈਣ-ਬਸੇਰੇ ਦੀ ਇਹ ਜਗ੍ਹਾ ਜੰਗਲਾਤ ਵਿਭਾਗ ਪੰਜਾਬ ਦੇ ਅਧੀਨ ਆਉਂਦੀ ਹੈ ਤੇ ਇਸ ਜ਼ਮੀਨ ਦੀ ਸਾਂਭ ਸੰਭਾਂਲ ਅਤੇ ਰੁੱਖ ਲਗਾਉਣ, ਰੁੱਖਾਂ ਦੀ ਦੇਖਰੇਖ ਦੀ ਜ਼ਿੰਮੇਵਾਰੀ ਜੰਗਲਾਤ ਵਿਭਾਗ ਪੰਜਾਬ ਦੀ ਹੀ ਹੈ |
ਸਥਾਨਕ ਲੋਕਾਂ ਵਲੋਂ ਕੁਦਰਤ ਦੀਆਂ ਦਾਤਾਂ ਪ੍ਰਤੀ ਰੁਚੀ ਘੱਟ ਹੋਣ ਕਾਰਨ ਮੋਰਾਂ ਦੇ ਬਸੇਰੇ ਨਹਿਰ ਕੰਡੇ ਲੱਗੇ ਰੁੱਖਾਂ ਨੂੰ  ਦਿਨੋ ਦਿਨ ਵਢਿਆ ਜਾ ਰਿਹਾ ਹੈ , ਉ   ੱਥੇ ਹੀ ਪਿਛਲੇ ਪੰਜ ਸਾਲ ਤੋਂ ਨਹਿਰ ਦੇ ਆਸ ਪਾਸ ਦੀਆਂ ਜ਼ਮੀਨਾਂ ਖ਼ਰੀਦ ਕੇ ਬੈਠੇ ਪ੍ਰਵਾਸੀ ਗੁੱਜਰ ਪਰਵਾਰ ਨੇੜਲੀਆਂ ਜੰਗਲਾਤ ਵਿਭਾਗ ਦੀਆ ਥਾਵਾਂ 'ਤੇ ਨਜ਼ਾਇਜ ਕਬਜ਼ਾ ਕਰ ਕੇ ਅਪਣੇ ਮਵੇਸ਼ੀਆਂ ਨੂੰ  ਰੁੱਖਾਂ ਨਾਲ ਬੰਨ੍ਹਣ ਕਾਰਨ

ਬਹੁਤ ਸਾਰੇ ਰੁੱਖ ਸੁਕ ਗਏ ਹਨ ਜਿਸ ਕਾਰਨ ਇਨ੍ਹਾਂ ਖੂਬਸੂਰਤ ਪੰਛੀਆਂ ਨੂੰ  ਅਪਣੀ ਹੋਂਦ ਬਣਾਈ ਰੱਖਣ ਵਿਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ  |
ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਨੂੰ  ਲੋੜ ਹੈ, ਜੰਗਲਾਤ ਵਿਭਾਂਗ ਦੀਆਂ ਜ਼ਮੀਨਾਂ 'ਤੇ ਹੋਏ ਨਜ਼ਾਇਜ ਕਬਜ਼ਿਆਂ ਨੂੰ  ਹਟਾਂ ਕੇ ਧਰਤੀ ਉਤੇ ਬਚੇ-ਖੁਚੇ ਜੰਗਲਾਂ ਨੂੰ  ਬਚਾ ਕੇ ਜੰਗਲੀ ਜੀਵ ਤੇ ਦੁਰਲੱਭ ਪੰਛੀਆਂ ਦੀ ਹਿਫ਼ਾਜਤ ਕਰਨਦੀ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਜੰਗਲੀ ਜ਼ੀਵ ਤੇ ਪੰਛੀ ਕਿਸੇ ਕਹਾਣੀਆਂ ਦਾ ਅੰਗ ਬਣ ਕੇ ਨਾ ਰਹਿ ਜਾਣ  |