ਨਵਜੋਤ ਸਿੰਘ ਸਿੱਧੂ ਦੀ ਹੋਈ ਮੈਡੀਕਲ ਜਾਂਚ, ਮੈਡੀਕਲ ਬੋਰਡ ਵਲੋਂ 'ਘੱਟ ਫੈਟ-ਹਾਈ ਫ਼ਾਈਬਰ' ਖ਼ੁਰਾਕ ਲੈਣ ਦੀ ਸਲਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਣਕ ਤੋਂ ਐਲਰਜੀ ਹੋਣ ਦਾ ਦਾਅਵਾ ਕਰਦਿਆਂ ਨਵਜੋਤ ਸਿੱਧੂ ਨੇ ਦਾਇਰ ਕੀਤੀ ਸੀ ਪਟੀਸ਼ਨ 

Navjot Singh Sidhu

ਅਦਾਲਤ 'ਚ ਪੇਸ਼ ਹੋਵੇਗਾ ਨਵਜੋਤ ਸਿੱਧੂ ਦਾ ਡਾਈਟ ਪਲੈਨ
ਚੰਡੀਗੜ੍ਹ :
ਰੋਡ ਰੇਜ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਬੰਦ ਨਵਜੋਤ ਸਿੱਧੂ ਦਾ ਡਾਈਟ ਪਲੈਨ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਸੋਮਵਾਰ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਉਸ ਦਾ ਮੈਡੀਕਲ ਕਰਵਾਇਆ ਗਿਆ। ਜਿਸ 'ਚ ਉਸ ਦਾ ਲੀਵਰ ਜ਼ਿਆਦਾ ਚਰਬੀ ਵਾਲਾ ਨਿਕਲਿਆ ਹੈ।

ਡਾਕਟਰਾਂ ਦੇ ਬੋਰਡ ਨੇ ਉਨ੍ਹਾਂ ਲਈ ਘੱਟ ਚਰਬੀ-ਹਾਈ ਫਾਈਬਰ ਵਾਲੀ ਖੁਰਾਕ ਦੀ ਸਿਫਾਰਸ਼ ਕੀਤੀ ਹੈ। ਸਿੱਧੂ ਨੂੰ ਸਖ਼ਤ ਸੁਰੱਖਿਆ ਹੇਠ ਪਟਿਆਲਾ ਜੇਲ੍ਹ ਤੋਂ ਲਿਆਂਦਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਦੇ ਖੂਨ ਅਤੇ ਪਿਸ਼ਾਬ ਦੇ ਟੈਸਟ ਕੀਤੇ ਗਏ। ਇਸ ਤੋਂ ਇਲਾਵਾ ਪੁਰਾਣੇ ਮੈਡੀਕਲ ਰਿਕਾਰਡ ਦੀ ਵੀ ਜਾਂਚ ਕੀਤੀ ਗਈ।
ਸਿੱਧੂ ਲਈ ਸਬਜ਼ੀਆਂ ਦਾ ਸੂਪ, ਖੀਰਾ, ਚੁਕੰਦਰ ਅਤੇ ਜੂਸ ਦੀ ਸਿਫ਼ਾਰਸ਼ ਕਰਦੀ ਹੈ। ਇਸ ਤੋਂ ਇਲਾਵਾ ਕਣਕ ਦੀ ਥਾਂ ਬਾਜਰੇ ਦੀ ਰੋਟੀ ਵੀ ਦਿੱਤੀ ਜਾ ਸਕਦੀ ਹੈ। ਸਿੱਧੂ ਦੀ ਖੁਰਾਕ ਤੋਂ ਕਾਰਬੋਹਾਈਡਰੇਟ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। 

ਭਾਰ ਘਟਾਉਣ ਲਈ ਜ਼ਰੂਰੀ ਡਾਕਟਰੀ ਜਾਂਚ ਤੋਂ ਵੀ ਪਤਾ ਲੱਗਾ ਹੈ ਕਿ ਸਿੱਧੂ ਨੂੰ ਕਣਕ ਤੋਂ ਐਲਰਜੀ ਨਹੀਂ ਹੈ। ਹਾਲਾਂਕਿ ਭਾਰ ਘਟਾਉਣ ਲਈ ਜ਼ਰੂਰੀ ਹੈ ਕਿ ਉਹ ਕਣਕ ਦੀ ਰੋਟੀ ਨਾ ਖਾਣ। ਸਿੱਧੂ ਨੇ ਪਟੀਸ਼ਨ ਵਿੱਚ ਕਣਕ ਤੋਂ ਐਲਰਜੀ ਹੋਣ ਦਾ ਦਾਅਵਾ ਕੀਤਾ ਸੀ। ਨਵਜੋਤ ਸਿੰਘ ਸਿੱਧੂ ਨੇ ਆਪਣੇ ਆਪ ਨੂੰ ਲੀਵਰ ਦੀ ਸਮੱਸਿਆ, ਖੂਨ ਦੇ ਜੰਮਣ ਅਤੇ ਕਣਕ ਦੀ ਐਲਰਜੀ ਦੱਸੀ ਸੀ ਅਤੇ ਉਹ ਜੇਲ੍ਹ ਵਿਚ ਦਾਲ-ਰੋਟੀ ਨਹੀਂ ਖਾ ਰਹੇ ਸਨ। ਉਨ੍ਹਾਂ ਨੇ ਸਪੈਸ਼ਲ ਡਾਈਟ ਲਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ। ਅਦਾਲਤ ਨੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਤੋਂ ਰਿਪੋਰਟ ਮੰਗੀ ਹੈ।