ਸੋਲਨ (ਹਿਮਾਚਲ) ਦੀ ਬਲਜੀਤ ਕੌਰ ਬਣੀ 25 ਦਿਨਾਂ ਵਿਚ 8 ਹਜ਼ਾਰ ਮੀਟਰ ਦੀ ਚੋਟੀ ਸਰ ਕਰਨ ਵਾਲੀ ਪਹਿਲੀ ਭਾਰਤੀ

ਏਜੰਸੀ

ਖ਼ਬਰਾਂ, ਪੰਜਾਬ

ਸੋਲਨ (ਹਿਮਾਚਲ) ਦੀ ਬਲਜੀਤ ਕੌਰ ਬਣੀ 25 ਦਿਨਾਂ ਵਿਚ 8 ਹਜ਼ਾਰ ਮੀਟਰ ਦੀ ਚੋਟੀ ਸਰ ਕਰਨ ਵਾਲੀ ਪਹਿਲੀ ਭਾਰਤੀ

image

 


ਸ਼ਿਮਲਾ, 23 ਮਈ : ਸੋਲਨ (ਹਿਮਾਚਲ) ਦੀ ਰਹਿਣ ਵਾਲੀ ਬਲਜੀਤ ਕੌਰ ਐਤਵਾਰ ਨੂੰ  ਇਕ ਮਹੀਨੇ ਤੋਂ ਵੀ ਘੱਟ ਸਮੇਂ ਵਿਚ ਚਾਰ 8,000 ਮੀਟਰ ਉੱਚੀਆਂ ਚੋਟੀਆਂ ਨੂੰ  ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਰੋਹੀ ਬਣ ਗਈ ਜਦੋਂ ਉਸ ਨੇ 8,516 ਮੀਟਰ ਉੱਚੀ ਦੁਨੀਆਂ ਦੇ ਚੌਥੇ ਸੱਭ ਤੋਂ ਉੱਚੇ ਪਹਾੜ ਮਾਊਾਟ ਲਹੋਤਸੇ ਨੂੰ  ਸਰ ਕੀਤਾ | ਐਵਰੈਸਟ-ਲਹੋਤਸੇ ਦੀ ਯਾਤਰਾ ਪੂਰੀ ਕਰਦੇ ਹੋਏ, ਬਲਜੀਤ ਕੌਰ ਐਤਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 05:50 'ਤੇ ਲਹੋਤਸੇ ਦੇ ਸਿਖਰ 'ਤੇ ਪਹੁੰਚੀ | ਇਕ ਦਿਨ ਪਹਿਲਾਂ, ਉਸ ਨੇ ਸਥਾਨਕ ਸਮੇਂ ਅਨੁਸਾਰ ਤੜਕੇ 4.30 ਵਜੇ ਮਾਉਂਟ ਐਵਰੈਸਟ ਨੂੰ  ਸਰ ਕੀਤਾ ਸੀ |
ਕਾਠਮੰਡੂ ਸਥਿਤ ਪਰਬਤਾਰੋਹੀ ਏਜੰਸੀ ਪੀਕ ਪ੍ਰਮੋਸ਼ਨ ਦੇ ਨਿਰਦੇਸ਼ਕ ਪਾਸੰਗ ਸੇਰਪਾ ਨੇ ਕਿਹਾ, Tਬਲਜੀਤ ਕੌਰ ਨੇ ਅਪਣੇ ਗਾਈਡ ਮਿੰਗਮਾ ਸੇਰਪਾ ਨਾਲ ਮਿਲ ਕੇ ਲਹੋਤਸੇ ਨੂੰ  ਜਿੱਤ ਲਿਆ |  ਮਾਊਾਟ ਲਹੋਤਸੇ ਚੌਥੀ 8,000 ਮੀਟਰ ਉੱਚੀ ਚੋਟੀ ਹੈ | 27 ਸਾਲਾ ਬਲਜੀਤ ਕੌਰ ਨੇ ਨੇਪਾਲ ਵਿਚ ਚਲ ਰਹੇ ਚੜ੍ਹਾਈ ਸੀਜ਼ਨ ਦੌਰਾਨ 25 ਦਿਨਾਂ ਦੇ ਅੰਦਰ ਇਹ ਚੜ੍ਹਾਈ ਚੜ੍ਹੀ ਹੈ |
ਪਿਛਲੇ ਮਹੀਨੇ 28 ਅਪ੍ਰੈਲ ਨੂੰ  ਬਲਜੀਤ ਕੌਰ ਨੇ 8,091 ਮੀਟਰ 'ਤੇ ਦੁਨੀਆਂ ਦੇ 10ਵੇਂ ਸੱਭ ਤੋਂ ਉੱਚੇ ਪਰਬਤ ਅੰਨਪੂਰਨਾ ਨੂੰ  ਸਰ ਕੀਤਾ ਅਤੇ 12 ਮਈ ਨੂੰ  ਉਸ ਨੇ 8,586 ਮੀਟਰ 'ਤੇ ਤੀਜੇ ਸੱਭ ਤੋਂ ਉੱਚੇ ਪਹਾੜ ਕੰਚਨਜੰਗਾ ਨੂੰ  ਸਰ ਕੀਤਾ | ਬਲਜੀਤ ਕੌਰ, ਜੋ ਹਿਮਾਚਲ ਪ੍ਰਦੇਸ਼ ਦੇ ਸੋਲਨ ਦੀ ਰਹਿਣ ਵਾਲੀ ਹੈ, ਉਸ ਨੇ ਵੀ ਪਿਛਲੇ ਸਾਲ ਦੁਨੀਆਂ ਦੇ ਸੱਤਵੇਂ ਸੱਭ ਤੋਂ ਉੱਚੇ ਪਹਾੜ ਧੌਲਾਗਿਰੀ (8,167 ਮੀਟਰ)
ਦੀ ਚੜ੍ਹਾਈ ਚੜ੍ਹੀ ਸੀ ਅਤੇ ਰਾਜਸਥਾਨ ਦੀ ਗੁਣਾਬਾਲਾ ਸ਼ਰਮਾ ਦੇ ਨਾਲ ਪੁਮੋਰੀ ਪਹਾੜ (7,161 ਮੀਟਰ) 'ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ | 30 ਸਾਲਾ ਮੋਹਿਤੇ ਇਸ ਸਾਲ 2 ਮਈ ਨੂੰ  ਪਹਿਲੀ ਭਾਰਤੀ ਔਰਤ ਬਣੀ ਸੀ ਜਦੋਂ ਉਸ ਨੇ 8,000 ਮੀਟਰ ਉੱਚੀ ਕੰਗਚਨਜੰਗਾ ਦੀ ਪੰਜਵੀਂ ਚੋਟੀ ਸਰ ਕੀਤੀ ਸੀ |
ਬਲਜੀਤ ਕੌਰ ਨੂੰ  ਵਧਾਈ ਦਿੰਦਿਆਂ ਇੰਡੀਅਨ ਮਾਊਾਟੇਨੀਅਰਿੰਗ ਫ਼ਾਊਾਡੇਸ਼ਨ (ਆਈ.ਐਮ.ਐਫ਼.) ਦੀ ਪ੍ਰਧਾਨ ਹਰਸਵੰਤੀ ਬਿਸ਼ਟ ਨੇ ਕਿਹਾ ਕਿ ਉਸ ਦੀ ਇਸ ਪ੍ਰਾਪਤੀ ਨਾਲ ਭਾਰਤ ਵਿਚ ਔਰਤਾਂ ਦੀ ਪਰਬਤਾਰੋਹੀ ਨੂੰ  ਹੁਲਾਰਾ ਮਿਲੇਗਾ | ਬਿਸ਼ਟ ਨੇ ਕਿਹਾ, Tਭਾਰਤ ਵਿਚ ਪਰਬਤਾਰੋਹੀ ਔਰਤਾਂ ਲਈ ਅਜਿਹੀ ਪ੍ਰਾਪਤੀ ਬੇਹੱਦ ਸਕਾਰਾਤਮਕ ਹੈ | ਜ਼ਿਆਦਾ ਤੋਂ ਜ਼ਿਆਦਾ ਭਾਰਤੀ ਮਹਿਲਾ ਪਰਬਤਰੋਹੀਆਂ ਨਵੇਂ ਰਿਕਾਰਡ ਤੋੜ ਰਹੀਆਂ ਹਨ ਅਤੇ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ, ਹੋਰ ਔਰਤਾਂ ਨੂੰ  ਅੱਗੇ ਆਉਣ ਲਈ ਉਤਸ਼ਾਹਤ ਕਰ ਰਹੀਆਂ ਹਨ |     (ਏਜੰਸੀ)