ਬੰਦੀ ਸਿੰਘਾਂ ਦੀ ਰਿਹਾਈ ਕਮੇਟੀ 'ਚੋਂ ਸੁਖਬੀਰ ਸਿੰਘ ਬਾਦਲ ਤੇ ਅਵਤਾਰ ਸਿਘ ਹਿਤ ਨੂੰ ਤੁਰਤ ਬਾਹਰ ਕਢਿਆ ਜਾਵੇ : ਦਿੱਲੀ ਕਮੇਟੀ ਦੀ ਮੰਗ

ਏਜੰਸੀ

ਖ਼ਬਰਾਂ, ਪੰਜਾਬ

ਬੰਦੀ ਸਿੰਘਾਂ ਦੀ ਰਿਹਾਈ ਕਮੇਟੀ 'ਚੋਂ ਸੁਖਬੀਰ ਸਿੰਘ ਬਾਦਲ ਤੇ ਅਵਤਾਰ ਸਿਘ ਹਿਤ ਨੂੰ ਤੁਰਤ ਬਾਹਰ ਕਢਿਆ ਜਾਵੇ : ਦਿੱਲੀ ਕਮੇਟੀ ਦੀ ਮੰਗ

image

 


'ਬਹਿਬਲ  ਕਲਾਂ ਤੇ ਬਰਗਾੜੀ ਦੇ ਦੋਸ਼ੀ ਸੁਖਬੀਰ ਬਾਦਲ ਦੀ ਪੁਸ਼ਤਪਨਾਹੀ ਕਿਉਂ ਕਰ ਰਹੇ ਹਨ ਸਰਨਾ ਤੇ ਜੀ ਕੇ '

ਨਵੀਂ ਦਿੱਲੀ, 23 ਮਈ (ਅਮਨਦੀਪ ਸਿੰਘ) : ਸਿੱਖ ਬੰਦੀਆਂ ਦੀ ਰਿਹਾਈ ਲਈ ਬਣਾਈ ਗਈ 11 ਮੈਂਬਰੀ ਕਮੇਟੀ ਵਿਚੋਂ ਸੁਖਬੀਰ ਸਿੰਘ ਬਾਦਲ ਤੇ ਅਵਤਾਰ ਸਿੰਘ ਹਿਤ ਨੂੰ  ਬਾਹਰ ਕਢਿਆ ਜਾਵੇ | ਇਸ ਕਮੇਟੀ ਵਿਚ ਸਿਰਫ਼ ਧਾਰਮਕ ਨੁਮਾਇੰਦੇ ਹੀ ਸ਼ਾਮਲ ਹੋਣੇ ਚਾਹੀਦੇ ਹਨ, ਸਿਆਸੀ ਨਹੀਂ |
ਇਥੇ ਇਹ ਪ੍ਰਗਟਾਵਾ ਕਰਦੇ ਹੋਏ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸ.ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਲ ਤਕ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੂੰ  ਬਰਗਾੜੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਲਈ ਜ਼ਿੰਮੇਵਾਰ ਦਸ ਕੇ ਕੋਸਦੇ ਰਹੇ ਸ.ਪਰਮਜੀਤ ਸਿੰਘ ਸਰਨਾ ਤੇ ਸ.ਮਨਜੀਤ ਸਿੰਘ ਜੀ ਕੇ ਜਵਾਬ ਦੇਣ ਕਿ ਹੁਣ ਉਹੀ ਸੁਖਬੀਰ ਸਿੰਘ ਬਾਦਲ ਬੇਅਦਬੀਆਂ ਦੇ ਮੁੱਦੇ ਤੇ ਬਰੀ ਕਿਵੇਂ ਹੋ ਗਏ?
ਸ.ਕਾਲਕਾ ਨੇ ਕਿਹਾ, ਬੰਦੀ ਸਿੰਘਾਂ ਬਾਰੇ 19 ਮਈ ਨੂੰ  ਹੋਈ ਪਲੇਠੀ ਮੀਟਿੰਗ ਵਿਚ ਜਦੋਂ ਹਰਿਆਣਾ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਸੁਖਬੀਰ ਸਿੰਘ ਬਾਦਲ ਨੂੰ ੰ ਕਮੇਟੀ ਵਿਚ ਸ਼ਾਮਲ ਕਰਨ ਦਾ ਵਿਰੋਧ ਕੀਤਾਂ ਤਾਂ ਇਕਦਮ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਵਿਚ ਆ ਗਏ |
ਉਨਾਂ੍ਹ ਕਿਹਾ ਇਸੇ ਮੀਟਿੰਗ ਵਿਚ ਫ਼ੈਸਲਾ ਹੋਇਆ ਸੀ ਕਿ ਕਮੇਟੀ ਦਾ ਕੋਈ ਵੀ ਮੈਂਬਰ ਮੀਟਿੰਗ ਦੀ ਗੱਲ ਬਾਹਰ ਮੀਡੀਆ ਵਿਚ 'ਲੀਕ' ਨਹੀਂ ਕਰੇਗਾ, ਪਰ ਇਸ ਫ਼ੈਸਲੇ ਦੇ ਉਲਟ ਪਰਮਜੀਤ ਸਿੰਘ ਸਰਨਾ ਨੇ ਕਈ ਤੱਥਾਂ ਨੂੰ  ਤੋੜ ਮਰੋੜ ਕੇ, ਮੀਡੀਆ ਦੇ ਇਕ ਹਿਸੇ ਵਿਚ ਪੇਸ਼ ਕਿਉਂ ਕੀਤਾ? ਉਨ ਅਕਾਲ ਤਖ਼ਤ ਸਾਹਿਬ ਨੂੰ  ਅਪੀਲ ਕੀਤੀ ਕਿ ਸ.ਸੁਖਬੀਰ ਸਿੰਘ ਬਾਦਲ ਤੇ ਸ.ਅਵਤਾਰ ਸਿੰਘ ਹਿਤ ਨੂੰ ੰ ਤੁਰਤ ਕਮੇਟੀ ਵਿਚੋਂ ਬਾਹਰ ਕੱਢਿਆ ਜਾਵੇ |