ਥਾਮਸ ਕੱਪ ਜੇਤੂ ਟੀਮ ਨੂੰ 1 ਕਰੋੜ ਰੁਪਏ ਨਾਲ ਕੀਤਾ ਸਨਮਾਨਤ
ਥਾਮਸ ਕੱਪ ਜੇਤੂ ਟੀਮ ਨੂੰ 1 ਕਰੋੜ ਰੁਪਏ ਨਾਲ ਕੀਤਾ ਸਨਮਾਨਤ
image
ਨਵੀਂ ਦਿੱਲੀ, 23 ਮਈ : ਭਾਰਤੀ ਬੈਡਮਿੰਟਨ ਸੰਘ (ਬੀ. ਏ. ਆਈ.) ਨੇ ਕਿਦਾਂਬੀ ਸ਼੍ਰੀਕਾਂਤ ਦੀ ਅਗਵਾਈ ਵਿਚ ਪਹਿਲੀ ਵਾਰ ਥਾਮਸ ਕੱਪ ਜਿੱਤਣ ਵਾਲੀ ਟੀਮ ਨੂੰ 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ। ਬੀ. ਏ. ਆਈ. ਦੇ ਪ੍ਰਧਾਨ ਹੇਮੰਤਾ ਬਿਸਵਾ ਸਰਮਾ ਨੇ ਇਸ ਇਤਿਹਾਸਕ ਜਿੱਤ ਲਈ ਭਾਰਤੀ ਟੀਮ ਨੂੰ ਵਧਾਈ ਦਿਤੀ। ਭਾਰਤੀ ਟੀਮ ਦੇ ਕੋਚ ਪੁਲੇਲਾ ਗੋਪੀਚੰਦ, ਬੀ.ਏ.ਆਈਦੇ ਜਨਰਲ ਸਕੱਤਰ ਸੰਜੇ ਮਿਸ਼ਰਾ ਅਤੇ ਬੀ.ਏ.ਆਈ. ਦੇ ਹੋਰ ਅਧਿਕਾਰੀਆਂ ਦੀ ਮੌਜੂਦਗੀ ’ਚ ਐਸੋਸੀਏਸ਼ਨ ਨੇ ਸਪੋਰਟ ਸਟਾਫ ਨੂੰ 20 ਲੱਖ ਰੁਪਏ ਦੀ ਇਨਾਮੀ ਰਾਸ਼ੀ ਭੇਟ ਕੀਤੀ। ਭਾਰਤੀ ਬੈਡਮਿੰਟਨ ਟੀਮ ਨੇ 15 ਮਈ ਨੂੰ ਹੋਏ ਫ਼ਾਈਨਲ ’ਚ 14 ਵਾਰ ਦੇ ਥਾਮਸ ਕੱਪ ਚੈਂਪੀਅਨ ਇੰਡੋਨੇਸ਼ੀਆ ਨੂੰ ਹਰਾ ਕੇ 73 ਸਾਲਾਂ ’ਚ ਪਹਿਲੀ ਵਾਰ ਵਿਸ਼ਵ ਦਾ ਸਭ ਤੋਂ ਵੱਕਾਰੀ ਬੈਡਮਿੰਟਨ ਖਿਤਾਬ ਜਿੱਤਿਆ ਸੀ। (ਏਜੰਸੀ)