Gurdaspur News : ਗੁਰਦਾਸਪੁਰ ’ਚ ਨਹਿਰ ’ਚ ਨਹਾਉਣ ਗਿਆ ਮੁੰਡਾ ਡੁੱਬਿਆ

ਏਜੰਸੀ

ਖ਼ਬਰਾਂ, ਪੰਜਾਬ

Gurdaspur News : ਪਰਵਾਰ ਦਾ ਰੋ-ਰੋ ਕੇ ਬੁਰਾ ਹਾਲ, ਬੱਚਿਆਂ ਨੂੰ ਨਹਿਰਾਂ ’ਚ ਨਾ ਭੇਜਣ ਦੀ ਕੀਤੀ ਅਪੀਲ

Boy drowns while bathing in canal in Gurdaspur Latest News in Punjabi

Boy drowns while bathing in canal in Gurdaspur Latest News in Punjabi : ਬਟਾਲਾ/ਨੌਸ਼ਹਿਰਾ ਮੱਝਾ ਸਿੰਘ : ਗੁਰਦਾਸਪੁਰ ਜ਼ਿਲ੍ਹੇ ਦੇ ਧਾਰੀਵਾਲ ਸ਼ਹਿਰ ’ਚ ਦੋਸਤਾਂ ਨਾਲ ਨਹਿਰ ਵਿਚ ਨਹਾਉਣ ਗਿਆ 15 ਸਾਲਾ ਮੁੰਡਾ ਪੁਲ ਨੇੜੇ ਡੁੱਬ ਗਿਆ, ਜਿਸ ਦੀ ਪਛਾਣ ਸਾਗਰ ਨਿਵਾਸੀ ਪਿੰਡ ਕੰਗ ਵਜੋਂ ਹੋਈ ਹੈ। ਪਰਵਾਰਕ ਮੈਂਬਰਾਂ ਨੂੰ ਘਟਨਾ ਬਾਰੇ ਪਤਾ ਲੱਗਿਆ ਤਾਂ ਉਹ ਤੁਰਤ ਨਹਿਰ ’ਤੇ ਪਹੁੰਚ ਗਏ।

ਜਾਣਕਾਰੀ ਅਨੁਸਾਰ ਪਿੰਡ ਦੀ ਪੰਚਾਇਤ ਨੇ ਪੁਲਿਸ ਨਾਲ ਸੰਪਰਕ ਕੀਤਾ ਤੇ ਮੁੰਡੇ ਦੀ ਭਾਲ ਸ਼ੁਰੂ ਕਰ ਦਿਤੀ। ਜਿਸ ਦੇ ਤਹਿਤ ਪੁਲਿਸ ਪ੍ਰਸ਼ਾਸਨ ਨੇ ਨਹਿਰ ’ਚ ਪਾਣੀ ਦਾ ਪੱਧਰ ਵੀ ਘਟਾ ਦਿਤਾ। ਰਾਜੀਵ ਗਾਂਧੀ ਕਾਲੋਨੀ ’ਚ ਰਹਿਣ ਵਾਲੇ ਕੁੱਝ ਪੇਸ਼ੇਵਰ ਗੋਤਾਖੋਰ ਨੌਜਵਾਨ ਦੀ ਭਾਲ ਕਰ ਰਹੇ ਹਨ ਪਰ ਅਜੇ ਤਕ ਕੋਈ ਵੀ ਸੁਰਾਖ ਨਹੀਂ ਮਿਲਿਆ ਹੈ। ਸਾਗਰ ਦੀ ਭੈਣ ਸ਼ਿਖਾ ਨੇ ਦਸਿਆ ਕਿ ਉਸ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਤੇ ਉਸ ਦਾ ਪਿਤਾ ਤਾਂ ਗੱਲ ਵੀ ਨਹੀਂ ਕਰ ਪਾ ਰਹੇ ਹਨ ਤੇ ਰੋ-ਰੋ ਕੇ ਬੁਰਾ ਹਾਲ ਹੈ।

ਨੌਜਵਾਨ ਦੇ ਚਾਚਾ ਮਦਨ ਲਾਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਬੱਚਿਆਂ ਨੂੰ ਨਹਿਰਾਂ ’ਚ ਨਹਾਉਣ ਲਈ ਨਾ ਭੇਜਣ। ਹਾਦਸਾ ਕਿਸੇ ਵੀ ਸਮੇਂ ਵਾਪਰ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਨ੍ਹਾਂ ਹਾਦਸਿਆਂ ਵੱਲ ਧਿਆਨ ਦਿੰਦੇ ਹੋਏ ਇਨ੍ਹਾਂ ਦੀ ਰੋਕਥਾਮ ਕਰਨ ਦੀ ਅਪੀਲ ਕੀਤੀ ਹੈ। ਕਿਉਂਕਿ ਨਹਿਰਾਂ ’ਤੇ ਆਏ ਦਿਨ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ। 

ਗੋਤਾਖੋਰ ਮਨੀਸ਼ ਨੇ ਦਸਿਆ ਕਿ ਉਨ੍ਹਾਂ ਨੌਜਵਾਨ ਦੀ ਬਹੁਤ ਤਲਾਸ਼ ਕੀਤੀ ਪਰ ਕੁੱਝ ਨਹੀਂ ਮਿਲਿਆ। ਲੱਗਦਾ ਹੈ ਕਿ ਸਾਗਰ ਤੇਜ਼ ਵਹਾਅ ਨਾਲ ਵਹਿ ਗਿਆ ਹੈ।