Amritsar News: ਗੁਰਮਤਿ ਸੰਗੀਤ ਤੇ ਤਬਲਾ ਵਾਦਨ ਡਿਗਰੀ ਖ਼ਤਮ ਕਰਨ ਮਾਮਲਾ,GNDU ਦੇ ਵਿਦਿਆਰਥੀਆਂ ਨੇ ਅਕਾਲ ਤਖ਼ਤ ਸਾਹਿਬ ਵਿਖੇ ਦਿੱਤਾ ਮੰਗ ਪੱਤਰ
Amritsar News : ਜੇਕਰ ਡਿਗਰੀ ਖ਼ਤਮ ਹੋ ਗਈ ਤਾਂ ਸੰਗੀਤ ਦੇ ਪ੍ਰਚਾਰ ਅਤੇ ਪਸਾਰ ’ਤੇ ਪਵੇਗਾ ਅਸਰ,ਇਸ ਸਾਲ ਸ਼ੁਰੂ ਹੋਣ ਵਾਲੀ ਸੰਗੀਤ ਦੀ ਡਿਗਰੀ ’ਚ ਤਬਲੇ ਦਾ ਨਹੀਂ ਜ਼ਿਕਰ
Amritsar News in Punjabi : ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਗੁਰਮਤਿ ਸੰਗੀਤ ਅਤੇ ਤਬਲਾ ਵਾਦਨ ਡਿਗਰੀ ਖ਼ਤਮ ਕਰਨ ’ਤੇ ਵਿਦਿਆਰਥੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੰਗ ਪੱਤਰ ਦਿੱਤਾ ਗਿਆ। ਵਿਦਿਆਰਥੀਆਂ ਨੇ ਕਿਹਾ ਕਿ ਸੰਗੀਤ ਦੇ ਵਿੱਚ ਤਬਲੇ ਦੀ ਬਹੁਤ ਜ਼ਿਆਦਾ ਮਹੱਤਤਾ ਹੈ।
ਹੁਣ ਤੱਕ ਕਈ ਵਿਦਿਆਰਥੀ ਤਬਲੇ ਦੀ ਡਿਗਰੀ ਕਰਕੇ ਕਈ ਸੰਗੀਤ ਸੰਸਥਾਵਾਂ ਅਤੇ ਧਾਰਮਿਕ ਅਸਥਾਨਾਂ ਤੇ ਕੰਮ ਰਹੇ ਹਨ। ਜੇਕਰ ਡਿਗਰੀ ਖ਼ਤਮ ਹੋ ਗਈ ਤਾਂ ਸੰਗੀਤ ਦੇ ਪ੍ਰਚਾਰ ਅਤੇ ਪਸਾਰ ਉੱਤੇ ਅਸਰ ਪਵੇਗਾ। ਇਸ ਦਾ ਖਮਿਆਜਾ ਆਉਣ ਵਾਲੀ ਪੀੜੀ ਨੂੰ ਭੁਗਤਣਾ ਪਵੇਗਾ। ਵਿਅਦਿਆਰਥੀਆਂ ਨੇ ਕਿਹਾ ਕਿ ਇਸ ਸਾਲ ਜੋ ਸੰਗੀਤ ਦੀ ਡਿਗਰੀ ਸ਼ੁਰੂ ਹੋਣੀ ਹੈ ਉਸ ਵਿੱਚ ਤਬਲੇ ਦੀ ਡਿਗਰੀ ਨੂੰ ਕੋਈ ਥਾਂ ਨਹੀਂ ਦਿੱਤੀ ਗਈ। ਇਸਦੇ ਲਈ ਸੰਗੀਤ ਪ੍ਰੇਮੀਆਂ ਅਤੇ ਸੰਸਥਾਵਾਂ ਜਥੇਬੰਦੀਆਂ ਨੂੰ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ ਹੈ।
(For more news apart from GNDU students submit petition Akal Takht Sahib regarding the abolition of Gurmat Sangeet and Tabla Vadan degrees News in Punjabi, stay tuned to Rozana Spokesman)