Amritsar News : ਅੰਮ੍ਰਿਤਸਰ ’ਚ ਤੇਜ਼ ਹਨੇਰੀ ਤੋਂ ਬਾਅਦ ਹੋਈ ਤੇਜ਼ ਹੋਈ ਬਾਰਿਸ਼
Amritsar News : ਤੇਜ ਬਾਰਿਸ਼ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਅਲੋਕਿਕ ਤਸਵੀਰਾਂ
ਅੰਮ੍ਰਿਤਸਰ ’ਚ ਤੇਜ਼ ਹਨੇਰੀ ਤੋਂ ਬਾਅਦ ਹੋਈ ਤੇਜ਼ ਹੋਈ ਬਾਰਿਸ਼
Amritsar News in Punjabi : ਅੱਜ ਦੁਪਹਿਰੇ ਅੱਤ ਦੀ ਗਰਮੀ ਤੋਂ ਬਾਅਦ ਸ਼ਾਮ ਕਰੀਬ 5:15 ਵਜੇ ਮੌਸਮ ਨੇ ਅਚਾਨਕ ਕਰਵਟ ਲਈ ਅਤੇ ਇਕਦਮ ਗੁਰੂ ਨਗਰੀ ਵਿਚ ਕਾਲੇ ਬੱਦਲ ਛਾ ਗਏ। ਤੇਜ਼ ਹਵਾਵਾਂ ਨਾਲ ਕੁਝ ਸਮੇਂ ਬਾਅਦ ਹਲਕੀ ਬੂੰਦਾਂਬਾਂਦੀ ਵੀ ਸ਼ੁਰੂ ਹੋ ਗਈ। ਇਕ ਤਰ੍ਹਾਂ ਸ਼ਾਮ ਸਮੇਂ ਹੀ ਰਾਤ ਪੈ ਜਾਣ ਕਰਕੇ ਸੜਕਾਂ ਉਤੇ ਜਾ ਰਹੇ ਵਾਹਨ ਚਾਲਕਾਂ ਨੂੰ ਦਿਨੇ ਹੀ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾਉਣੀਆਂ ਪਈਆਂ। ਇਸ ਦੌਰਾਨ ਸ਼ਰਧਾਲੂਆਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਅਚਾਨਕ ਹੋਈ ਮੌਸਮੀ ਤਬਦੀਲੀ ਦਾ ਨਜ਼ਾਰਾ ਮਾਣਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਵੀ ਸ਼ਾਮ ਨੂੰ ਹੀ ਹਨੇਰਾ ਹੋਣ ਕਰਕੇ ਰੌਸ਼ਨੀਆ ਜਗ੍ਹਾ ਕੇ ਗੁਰੂ ਘਰ ਵਿਚ ਜਗਮਗ ਕਰ ਦਿੱਤੀ ਗਈ।
(For more news apart from Heavy rains after strong winds in Amritsar News in Punjabi, stay tuned to Rozana Spokesman)