Amritsar News: ਭਾਈ ਬਲਵੰਤ ਸਿੰਘ ਰਾਜੋਆਣਾ ਦੇ ਜਥੇਦਾਰ ਲੱਗਣ ਦੀਆਂ ਚਰਚਾਵਾਂ ’ਤੇ ਬੋਲੇ ਇਮਾਨ ਸਿੰਘ ਮਾਨ 

ਏਜੰਸੀ

ਖ਼ਬਰਾਂ, ਪੰਜਾਬ

ਬਿਨਾਂ ਸੰਗਤ ਦੇ ਫ਼ਤਵੇ  ਜਥੇਦਾਰ ਨਿਯੁਕਤ ਕਰਨਾ ਲੋਕਤੰਤਰ ਦੀ ਉਲੰਘਣਾ

Iman Singh Mann spoke on the discussions about Bhai Balwant Singh Rajoana becoming Jathedar

Iman Singh Mann spoke on the discussions about Bhai Balwant Singh Rajoana becoming Jathedar: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਇਮਾਨ ਸਿੰਘ ਮਾਨ ਨੇ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਦੀਆਂ ਚੋਣਾਂ ਪਿਛਲੇ ਲੰਬੇ ਸਮੇਂ ਤੋਂ ਨਹੀਂ ਹੋਈਆਂ, ਜੋ ਕਿ ਸਿੱਧਾ-ਸਿੱਧਾ ਗੈਰ-ਸੰਵਿਧਾਨਕ ਅਤੇ ਗੈਰ-ਜਮਹੂਰੀਅਤ ਕਦਮ ਹੈ। ਇਸ ਮਸਲੇ ’ਤੇ ਸਿੱਖ ਸੰਸਥਾਵਾਂ ਅਤੇ ਸੰਪਰਦਾਵਾਂ ਨੂੰ ਚੁੱਪ ਨਹੀ ਬੈਠਣਾ ਚਾਹੀਦਾ ਕਿਉਂਕਿ ਕੌਮ ਦੇ ਹੱਕਾਂ ਉੱਤੇ ਖੁੱਲ੍ਹਾ ਹਮਲਾ ਹੈ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਢਾਂਚੇ ਦੀ ਚੋਣ ਲੋਕਾਂ ਦੇ ਮੱਤ ਦੇ ਨਾਲ ਨਹੀਂ, ਸਗੋਂ ਆਪਣੀ ਮਨਮਰਜ਼ੀ ਨਾਲ ਹੋ ਰਹੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਨਿਯੁਕਤੀ ਵੀ ਬਿਨਾਂ ਕਿਸੇ ਖੁੱਲ੍ਹੀ ਚਰਚਾ ਜਾਂ ਚੋਣ ਪ੍ਰਕਿਰਿਆ ਦੇ ਹੋ ਰਹੀ ਹੈ, ਜਿਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।

 ਮਾਨ ਨੇ ਵਿਸ਼ੇਸ਼ ਤੌਰ 'ਤੇ ਹਾਲ ਹੀ ਵਿੱਚ ਪਹਿਲੇ ਜਥੇਦਾਰਾ ਨੂੰ ਨਿਯੁਕਤ ਕਰਨ ਦੀ ਘਟਨਾ 'ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਗੈਰ-ਲੋਕਤੰਤਰੀ ਢੰਗ ਨਾਲ ਲਿਆ ਗਿਆ, ਜਿਸ ਵਿੱਚ ਨਾ ਤਾਂ ਸੰਗਤ ਦੀ ਰਾਏ ਲਈ ਗਈ ਅਤੇ ਨਾ ਹੀ ਕਿਸੇ ਜਨਤਕ ਪੜਾਅ 'ਤੇ ਇਸ ਦੀ ਪੜਤਾਲ ਹੋਈ।

ਭਾਈ ਬਲਵੰਤ ਸਿੰਘ ਰਾਜੋਆਣਾ ਬਾਰੇ ਚੱਲ ਰਹੀਆਂ ਚਰਚਾਵਾਂ 'ਤੇ ਵੀ ਉਨ੍ਹਾਂ ਨੇ ਕਿਹਾ ਕਿ ਭਾਈ ਸਾਹਿਬ ਸਾਡੀ ਕੌਮ ਦੇ ਮਾਣਯੋਗ ਹੀਰੇ ਹਨ। ਉਨ੍ਹਾਂ ਦੀ ਜ਼ਿੰਦਗੀ ਸੰਘਰਸ਼ ਅਤੇ ਕੁਰਬਾਨੀਆਂ ਨਾਲ ਭਰਪੂਰ ਰਹੀ ਹੈ। ਜੇਕਰ ਉਨ੍ਹਾਂ ਨੂੰ ਵੀ ਗੈਰ-ਚੋਣ ਪ੍ਰਕਿਰਿਆ ਰਾਹੀਂ ਜਥੇਦਾਰ ਲਾਇਆ ਜਾਂਦਾ ਹੈ, ਤਾਂ ਇਹ ਉਨ੍ਹਾਂ ਦੀ ਮਹਾਨ ਕੁਰਬਾਨੀ ਨੂੰ ਅਣਦੇਖਾ ਕਰਨ ਵਾਲੀ ਗੱਲ ਹੋਵੇਗੀ।

ਮਾਨ ਨੇ ਮੰਗ ਕੀਤੀ ਕਿ ਐਸ.ਜੀ.ਪੀ.ਸੀ. ਦੀਆਂ ਚੋਣਾਂ ਜਲਦ ਤੋਂ ਜਲਦ ਕਰਵਾਈਆਂ ਜਾਣ, ਤਾਕਿ ਸਿੱਖ ਕੌਮ ਦੇ ਧਾਰਮਿਕ ਸੰਸਥਾਵਾਂ ਵਿੱਚ ਪੂਰੀ ਲੋਕਤੰਤਰੀਤਾ ਅਤੇ ਪਾਰਦਰਸ਼ਤਾ ਲੈ ਕੇ ਆਈ ਜਾ ਸਕੇ। ਇਸ ਨਾਲ ਨਾ ਸਿਰਫ਼ ਕੌਮੀ ਏਕਤਾ ਵਧੇਗੀ, ਸਗੋਂ ਧਾਰਮਿਕ ਸੰਸਥਾਵਾਂ 'ਤੇ ਭਰੋਸਾ ਵੀ ਬਰਕਰਾਰ ਰਹੇਗਾ।