SKM ਗ਼ੈਰ ਰਾਜਨੀਤਿਕ ਦੀ ਚੱਲ ਰਹੇ ਸੰਘਰਸ਼ ਬਾਰੇ ਰੀਵਿਊ ਮੀਟਿੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ’ਚ ਹੋ ਰਹੀ ਹੈ ਚਰਚਾ 

Review meeting regarding the ongoing struggle of SKM non-political Latest News in Punjabi

Review meeting regarding the ongoing struggle of SKM non-political Latest News in Punjabi : SKM ਗ਼ੈਰ ਰਾਜਨੀਤਿਕ ਨੇ ਚੱਲ ਰਹੇ ਸੰਘਰਸ਼ ਬਾਰੇ ਰੀਵਿਊ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਦੀ ਅਗਵਾਈ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਨੇ ਤੇ ਕਈ ਅਹਿਮ ਮੁੱਦਿਆਂ ’ਤੇ ਜਥੇਬੰਦੀ ਦੇ ਆਗੂਆਂ ਨਾਲ ਚਰਚਾ ਕਰ ਰਹੇ ਹਨ।

ਜਾਣਕਾਰੀ ਅਨੁਸਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ’ਚ ਨਿਊ ਚੰਡੀਗੜ੍ਹ ਨੇੜੇ ਗੁਰਦੁਆਰਾ ਰਤਵਾੜਾ ਸਾਹਿਬ ’ਚ SKM ਗ਼ੈਰ ਰਾਜਨੀਤਿਕ ਦੀ ਮੀਟਿੰਗ ਹੋ ਰਹੀ ਹੈ। ਇਸ ਮੀਟਿੰਗ ’ਚ ਕਾਕਾ ਸਿੰਘ ਕੋਟੜਾ, ਸੁਖਜੀਤ ਸਿੰਘ ਹਰਦੋਝੰਡੇ, ਅਭੀਮਨਿਊ ਕੋਹਾੜ, ਸੁਖਦੇਵ ਸਿੰਘ ਭੋਜਰਾਜ ਸਮੇਤ ਕਈ ਆਗੂ ਮੌਜੂਦ ਹਨ।

ਜਾਣਕਾਰੀ ਅਨੁਸਾਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਚੱਲ ਰਹੇ ਸੰਘਰਸ਼ ਬਾਰੇ ਰੀਵਿਊ ਮੀਟਿੰਗ ਦੌਰਾਨ ਫ਼ੰਡਾਂ ਤੇ ਸੰਘਰਸ਼ ਦੇ ਹਰ ਪਹਿਲੂ ’ਤੇ ਚਰਚਾ ਕਰ ਰਹੇ ਹਨ। ਇਸ ਦੌਰਾਨ ਜਗਜੀਤ ਡੱਲੇਵਾਲ ਨੇ ਦਸਿਆ ਕਿ ਛੇਤੀ ਹੀ ਮੀਟਿੰਗ ਤੋਂ ਬਾਅਦ ਪ੍ਰੈੱਸ ਕਾਨਫ਼ਰੰਸ ਕਰ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਜਾਵੇਗੀ।