ਬਿਸਤ ਦੁਆਬ ਨਹਿਰ ਵਿਚ ਮੱਝਾਂ ਤੇਜ ਬਹਾਅ 'ਚ ਰੁੜ੍ਹੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਸਤ ਦੁਆਬ ਨਹਿਰ ਆਏ ਦਿਨ ਲੋਕ ਤੇ ਜਾਨਵਰ ਇਸ ਦੀ ਲਪੇਟ ਵਿਚ ਆ ਰਹੇ ਹਨ। ਜਿਸਦੇ ਚਲਦੇ ਅੱਜ ਕੜਾਕੇ ਦੀ ਗਰਮੀ ਦੇ ਚਲਦੇ ਕਰੀਬ ਤਿੰਨ ਪਰਿਵਾਰਾਂ ....

Dead Buffaloes

ਬਲਾਚੌਰ /ਕਾਠਗੜ ਬਿਸਤ ਦੁਆਬ ਨਹਿਰ ਆਏ ਦਿਨ ਲੋਕ ਤੇ ਜਾਨਵਰ ਇਸ ਦੀ ਲਪੇਟ ਵਿਚ ਆ ਰਹੇ ਹਨ। ਜਿਸਦੇ ਚਲਦੇ ਅੱਜ ਕੜਾਕੇ ਦੀ ਗਰਮੀ ਦੇ ਚਲਦੇ ਕਰੀਬ ਤਿੰਨ ਪਰਿਵਾਰਾਂ ਦੇ ਪਸ਼ੂ ਪਨਿਆਲੀ ਸੈਫਨ ਦੇ ਕੋਲੋਂ ਨਹਿਰ ਵਿਚ ਪਾਣੀ ਪੀਣ ਦੇ ਲਈ ਉਤਰੇ। ਜੋ ਕਿ ਪਾਣੀ ਦੇ ਤੇਜ ਬਹਾਅ ਹੋਣ ਦੇ ਕਾਰਨ ਰੁੜ ਗਏ। ਪਸ਼ੂ ਰੁੜ ਕੇ ਕਾਠਗੜ ਸੈਫਨ ਕੋਲ ਪਹੁੰਚ ਗਏ। ਜਿੰਨਾ ਨੂੰ ਇਲਾਕੇ ਦੇ ਲੋਕਾਂ ਤੇ ਜੇਬੀਸੀ ਮਸ਼ੀਨ ਦੇ ਨਾਲ ਮੱਝਾਂ ਤੇ ਉਨਾਂ ਦੇ ਕੱਟੂਆਂ ਨੂੰ ਬਾਹਰ ਕੱਢਿਆ ਗਿਆ।

ਤਕਰੀਬਨ 55 ਦੇ ਕਰੀਬ ਵੱਡੇ ਤੇ ਛੋਟੇ ਪਸ਼ੂ ਪਾਣੀ ਪੀਣ ਦੇ ਲਈ ਨਹਿਰ ਵਿਚ ਉਤਰ ਗਏ ਸਨ। ਨਹਿਰ ਪੱਕੀ ਹੋਣ ਦੇ ਕਾਰਨ ਉਨਾਂ ਤੋਂ ਵਾਪਸ ਬਾਹਰ ਵੱਲ ਨਹੀਂ ਆਇਆ ਗਿਆ।  ਇਹ ਨਹਿਰ ਇਲਾਕੇ ਲਈ ਖੂਨੀ ਨਹਿਰ ਸਾਬਤ ਹੋ ਰਹੀ ਹੈ। ਜਿਸ ਦਿਨ ਦੀ ਸਰਕਾਰ ਵਲੋਂ ਨਹਿਰ ਪੱਕੀ ਕੀਤੀ ਗਈ ਹੈ। ਉਸ ਦਿਨ ਤੋ ਹੀ ਆਏ ਦਿਨ ਹਾਦਸੇ ਹੋ ਰਹੇ ਹਨ। 

ਮੱਝਾਂ ਦੇ ਮਾਲਕ ਹਸਨਦੀਨ, ਰੁਕਮਦੀਨ, ਹੁਸੈਨ ਨੇ ਦਸਿਆ ਕਿ ਉਨਾਂ ਤਿੰਨਾਂ ਪਰਿਵਾਰਾਂ ਦੇ 55 ਦੇ ਕਰੀਬ ਵੱਡੇ ਤੇ ਛੋਟੇ ਪਸ਼ੂ ਸਨ। ਉਹ ਪਸ਼ੂਆਂ ਨੂੰ ਚਰਾਉਣ ਲਈ ਨਿਕਲੇ ਸੀ। ਅਚਾਨਕ ਪਸ਼ੂ ਪਾਣੀ ਪੀਣ ਦੇ ਲਈ ਨਹਿਰ ਵਿਚ ਉਤਰ ਗਏ। ਪਾਣੀ ਦਾ ਵਹਾਅ ਤੇਜ ਹੋਣ ਕਾਰਨ ਉਹ ਪਾਣੀ ਪੀ ਕੇ ਵਾਪਸ ਬਾਹਰ ਨਹੀਂ ਆ ਸਕੇ। ਨਹਿਰ ਪੱਕੀ ਹੋਣ ਕਰਕੇ ਪਸ਼ੂ ਪਾਣੀ ਦੇ ਤੇਜ ਬਹਾਅ ਵਿਚ ਵਹਿਣ ਲੱਗੇ ਜੋ ਕਿ ਪਨਿਆਲੀ ਸੈਫਨ ਤੋ ਚਾਰ ਪੰਜ ਕਿ.ਮੀ ਕਾਠਗੜ ਸੈਫਨ ਤੱਕ ਰੂੜਦੇ ਹੋਏ ਚਲੇ ਗਏ।

ਜਿਨਾਂ ਨੂੰ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਪਸ਼ੂਆਂ ਨੂੰ ਰੱਸਿਆਂ ਤੇ ਜੇਬੀਸੀ ਮਸ਼ੀਨ ਦੀ ਮਦਦ ਨਾਲ ਬਾਹਰ ਕਢਿਆ ਗਿਆ।  ਪੀੜਤਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਰੋਜੀ ਰੋਟੀ ਦਾ ਸਾਧਨ ਇਕ ਮਾਤਰ ਪਸ਼ੂ ਹੀ ਹਨ ਜਿੰਨਾ ਤੋ ਉਹ ਆਪਣੇ ਪਰਿਵਾਰ ਪਾਲਦੇ ਹਨ। ਉਨਾਂ ਨੇ ਇਸ  ਦੁੱਖ ਦੀ ਘੜੀ ਵਿਚ ਸਾਥ ਦੇਣ ਵਾਲੇ ਲੋਕਾਂ ਤੇ ਪ੍ਰਮਾਤਮਾ ਦਾ ਵੀ ਤਹਿ ਦਿਲੋ ਸ਼ੁਕਰੀਆ ਅਦਾ ਕੀਤਾ। ਇਲਾਕੇ ਦੇ ਲੋਕਾਂ ਨੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਇਸ ਬਿਸਤ ਦੁਆਬ ਨਹਿਰ ਦੇ ਆਲੇ ਦੁਆਲੇ ਜਲਦ ਤੋ ਜਲਦ ਬਾਊਡਰੀ ਲਗਾਈ ਜਾਵੇ।  ਤਾਂ ਜੋ ਆਏ ਦਿਨ ਹੋ ਰਹੇ  ਰਹੇ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।