ਬਿਜਲੀ ਦਰਾਂ 'ਚ ਵਾਧਾ ਕੈਪਟਨ ਸਰਕਾਰ ਦਾ ਲੋਕ ਮਾਰੂ ਫ਼ੈਸਲਾ: ਐਡਵੋਕੇਟ ਬਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ ਬਿਜਲੀ ਖ਼ਪਤਕਾਰਾਂ ਤੇ ਸੈੱੱਸ ਦੇ ਰੂਪ ਵਿਚ ਹੋਰ ਆਰਥਿਕ ਬੋਝ ਪਾਉਣਾ ਪੂਰੀ ਤਰ੍ਹਾਂ ਗਲਤ ਹੈ। ਮਹਿੰਗਾਈ ਦੀ ਮਾਰ ਸਹਿ ਰਹੇ ਸੂਬੇ ਦੇ  ਆਮ ਲੋਕਾਂ ਲਈ ...

Advocate Bawa

ਨਿਹਾਲ ਸਿੰਘ ਵਾਲਾ, 23 ਜੂਨ (ਜਗਰੂਪ ਸਿੰਘ ਸਰੋਆ): ਪੰਜਾਬ ਵਿਚ ਬਿਜਲੀ ਖ਼ਪਤਕਾਰਾਂ ਤੇ ਸੈੱੱਸ ਦੇ ਰੂਪ ਵਿਚ ਹੋਰ ਆਰਥਿਕ ਬੋਝ ਪਾਉਣਾ ਪੂਰੀ ਤਰ੍ਹਾਂ ਗਲਤ ਹੈ। ਮਹਿੰਗਾਈ ਦੀ ਮਾਰ ਸਹਿ ਰਹੇ ਸੂਬੇ ਦੇ  ਆਮ ਲੋਕਾਂ ਲਈ ਇਹ ਬੋਝ ਪੂਰੀ ਤਰਾਂ੍ਹ ਅਸਿਹ ਹੈ। ਇਨਾਂ੍ਹ  ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਐਡਵੋਕੇਟ ਨਸ਼ੀਬ ਬਾਵਾ ਨੇ ਹਲਕੇ ਦੇ  ਪਿੰਡ ਹਿੰਮਤਪੁਰਾ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੇਤਾ। 

ਇਸ ਮੌਕੇ ਪ੍ਰਧਾਨ ਬਾਵਾ ਨੇ ਕਿਹਾ ਕਿ ਪਹਿਲਾਂ ਹੀ ਡੀਜ਼ਲ ਪੈਟਰੋਲ ਸਮੇਤ ਆਮ ਵਰਤੋਂ ਦੀਆਂ ਚੀਜਾਂ ਦੀ ਮਹਿੰਗਾਈ ਨੇ ਸੁਬੇ ਦੇ ਮਿਹਨਤਕਸ਼ ਵਰਗ ਦਾ ਲੱਕ ਤੋੜਕੇ ਰੱਖ ਦਿੱਤਾ ਹੈ। ਹੁਣ ਕੈਪਟਨ ਸਰਕਾਰ ਵੱਲੋਂ ਬਿਜਲੀ ਦੀਆਂ ਵਧਾਈਆਂ ਦਰਾਂ ਨਾਲ ਦਿਹਾਤੀ ਖੇਤਰ ਦੇ ਸਾਰੇ ਵਰਗ ਬੁਰੀ ਤਰਾਂ੍ਹ ਪ੍ਰਭਾਵਿਤ ਹੋਣਗੇ। ਇਸ ਮੌਕੇ ਪ੍ਰਧਾਨ ਨਸ਼ੀਬ ਬਾਵਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਫਾਲਤੂ ਖ਼ਰਚੇ ਘਟਾਂਉਣ ਦੀ ਥਾਂ ਆਮ ਜਨਤਾ ਤੇ ਟੈਕਸ਼ਾਂ ਦਾ ਬੋਝ ਲੱਦਣ ਦੇ ਰਾਹ ਪਈ ਹੋਈ ਹੈ।

ਜੋ ਕਿ ਸੂਬੇ ਦੇ ਲੋਕਾਂ ਨਾਲ ਚੋਣਾਂ ਵੇਲੇ ਕੀਤੇ ਵੱਡੇ ਵੱਡੇ ਵਾਅਦਿਆ ਨੂੰ ਪੂਰਾ ਕਰਨ ਦੀ ਬਜਾਏ ,ਧੋਖਾ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕੇ  ਆਮ ਆਦਮੀ ਪਾਰਟੀ ਇਸ ਲੋਕ ਮਾਰੂ ਫੈਸਲੇ ਦਾ ਤਿੱਖਾਂ ਵਿਰੋਧ ਕਰਦੀ ਹੋਈ ਇਸ ਵਾਧੇ ਨੂੰ ਵਾਪਿਸ ਲੈਣ ਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਹੈ। ਜੇਕਰ ਪੰਜਾਬ ਸਰਕਾਰ ਨੇ ਲੋਕ ਮਾਰੂ ਫੈਸਲਿਆ ਨੂੰ ਵਾਪਿਸ ਨਾ ਲਿਆ ਤਾਂ ਪੰਜਾਬ ਦੇ ਲੋਕ ਕਦੇ ਵੀ ਮੁਆਫ਼ ਨਹੀਂ ਕਰਨਗੇ।