ਨਸ਼ੇ ਨੇ ਲਈ ਦੋ ਨੌਜਵਾਨਾਂ ਦੀ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ਿਆਂ ਦੇ ਜਾਲ ਨੇ ਪੂਰੇ ਪੰਜਾਬ ਨੂੰ ਬੂਰੀ ਤਰ੍ਹਾਂ ਨਿਗਲ ਰਖਿਆ ਹੈ ਤੇ ਆਏ ਦਿਨ ਲੋਕ ਇਸ ਦੀ ਭੇਟ ਚੜ੍ਹ ਰਹੇ ਹਨ। ਇਸ ਤਰ੍ਹਾਂ ਹੀ ਘਟਨਾ ਮਾਝੇ 'ਚ ਵਾਪਰੀ ਹੈ।ਛੇਹਰਟਾ....

Two Victims Died

ਅੰਮ੍ਰਿਤਸਰ, 23 ਜੂਨ: ਨਸ਼ਿਆਂ ਦੇ ਜਾਲ ਨੇ ਪੂਰੇ ਪੰਜਾਬ ਨੂੰ ਬੂਰੀ ਤਰ੍ਹਾਂ ਨਿਗਲ ਰਖਿਆ ਹੈ ਤੇ ਆਏ ਦਿਨ ਲੋਕ ਇਸ ਦੀ ਭੇਟ ਚੜ੍ਹ ਰਹੇ ਹਨ। ਇਸ ਤਰ੍ਹਾਂ ਹੀ ਘਟਨਾ ਮਾਝੇ 'ਚ ਵਾਪਰੀ ਹੈ।ਛੇਹਰਟਾ ਵਿਚ ਨਸ਼ੇ ਦੀ ਓਵਰਡੋਜ ਲੈਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਤੇ  ਦੋਹਾਂ ਦੀਆਂ ਲਾਸ਼ਾਂ ਕਰੀਬ 36 ਘੰਟੇ ਘਰ 'ਚ  ਹੀ ਪਈਆਂ ਰਹੀਆਂ। ਇਸ ਬਾਰੇ ਉਸ ਵੇਲ ਪਤਾ ਲੱਗਾ ਜਦੋਂ ਬਦਬੂ ਫੈਲੀ ਤਾਂ ਲੋਕਾਂ ਨੇ ਪੁਲਿਸ ਨੂੰ ਬੁਲਾਇਆ ਤਾਂ ਜਾ ਕੇ ਇਸ ਦਾ ਖ਼ੁਲਾਸਾ ਹੋਇਆ।

ਪੁਲਿਸ ਨੂੰ ਲਾਸ਼ਾਂ ਕੋਲੋਂ ਨਸ਼ੇ  ਲਈ ਵਰਤੇ ਹੋਏ ਇੰਜੈਕਸ਼ਨ ਵੀ ਮਿਲੇ ਹਨ।  ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਵਿਚ  ਪਿਛਲੇ ਇਕ ਮਹੀਨੇ ਵਿਚ ਨਸ਼ੇ ਦੀ ਓਵਰਡੋਜ  ਕਾਰਨ ਨੌਂ ਨੌਜਵਾਨਾਂ ਦੀ ਮੌਤ ਹੋ ਚੁਕੀ ਹੈ।ਇਸ ਘਟਨਾ ਬਾਰੇ ਦਸਿਆ ਜਾ ਰਿਹਾ ਹੈ ਕਿ ਕਰਨ ਨਾਂ ਦੇ ਨੌਜਵਾਨ ਦੀ ਮਾਂ ਕੁੱਝ ਦਿਨ ਤੋਂ ਬੀਮਾਰ ਚਲ ਰਹੀ ਸੀ ਤੇ ਮੰਗਲਵਾਰ ਨੂੰ ਘਰਵਾਲੇ  ਉਸ ਨੂੰ ਪੀਜੀਆਈ ਚੰਡੀਗੜ੍ਹ ਲੈ ਕੇ ਗਏ ਸਨ

ਇਸ ਕਰਨ ਘਰ ਵਿਚ ਇਕੱਲਾ ਸੀ ਤੇ ਉਸ ਨੇ ਅਪਣੇ ਘਰ ਅਪਣੇ ਦੋਸਤ ਹਰਪ੍ਰੀਤ ਸਿੰਘ ਨੂੰ ਵੀ ਬੁਲਾ ਲਿਆ ਅਤੇ ਦੋਹਾਂ ਨੇ ਮਿਲ ਕੇ ਰਾਤ ਨੂੰ ਨਸ਼ਾ ਕੀਤਾ ਤੇ ਨਸ਼ੇ ਵਿਚ ਹੀ ਜ਼ਿਆਦਾ ਨਸ਼ਾ ਕਰ ਬੈਠੇ। ਸਿੱਟੇ ਵਜੋਂ ਨਸ਼ੇ ਦੇ ਸ਼ੌਕ ਨੇ ਦੋਹਾਂ ਦੀ ਜਾਨ ਲੈ ਲਈ।ਹੈਰਾਨੀ ਦੀ ਗੱਲ ਹੈ ਕਿ ਸਰਕਾਰਾਂ ਕਹਿ ਰਹੀਆਂ ਹਨ ਕਿ ਅਸੀਂ ਨਸ਼ਿਆਂ 'ਤੇ ਲਗਾਮ ਕਸ ਰੱਖੀ ਹੈ ਪਰ ਫਿਰ ਵੀ ਨੌਜਵਾਨਾਂ ਕੋਲ ਨਸ਼ਾ ਕਿਸ ਤਰ੍ਹਾਂ ਪਹੁੰਚ ਜਾਂਦਾ ਹੈ। ਇਸ ਨੌਜਵਾਨ ਦੀ ਮਾਂ ਨੂੰ ਕੀ ਪਤਾ ਸੀ ਕਿ ਉਹ ਖ਼ੁਦ ਠੀਕ ਹੋਣ ਜਾ ਰਹੀ ਹੈ ਜਾਂ ਅਪਣੇ ਪੁੱਤ ਖੋਣ ਜਾ ਰਹੀ ਹੈ।   (ਏਜੰਸੀ)