ਸਿੱਖ ਸਿਆਸਤ ਦੀ ਵੈੱਬਸਾਈਟ ਬੰਦ ਕਰ ਕੇ ਮੰਨੂਵਾਦੀਏ ਕੱਢ ਰਹੇ ਹਨ ਸਿੱਖੀ ਨਾਲ ਦੁਸ਼ਮਣੀ : ਬੀਬੀ ਖਾਲੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖ ਸਿਆਸਤ ਦੀ ਅੰਗਰੇਜ਼ੀ ਮੀਡੀਅਮ ਦੀ ਵੈੱਬਸਾਈਟ ਪੰਜਾਬ ਤੇ ਭਾਰਤ ਵਿਚ ਬੰਦ ਕਰ ਕੇ ਮੰਨੂਵਾਦੀਏ

Paramjit Kaur Khalra

ਅੰਮਿ੍ਰਤਸਰ, 23 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਸਿੱਖ ਸਿਆਸਤ ਦੀ ਅੰਗਰੇਜ਼ੀ ਮੀਡੀਅਮ ਦੀ ਵੈੱਬਸਾਈਟ ਪੰਜਾਬ ਤੇ ਭਾਰਤ ਵਿਚ ਬੰਦ ਕਰ ਕੇ ਮੰਨੂਵਾਦੀਏ ਤੇ 84 ਵਾਲੇ ਸਿੱਖੀ ਨਾਲ ਦੁਸ਼ਮਣੀ ਕੱਢ ਰਹੇ ਹਨ। 

ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਵਲੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੇ.ਐਮ.ਓ ਦੀ ਸਰਪ੍ਰਸਤ ਬੀਬੀ ਪਰਮਜੀਤ ਕੌਰ ਖਾਲੜਾ ਕਾਨੂੰਨੀ ਸਲਾਹਕਾਰ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ ਨੇ ਕਿਹਾ ਕਿ ਮੰਨੂਵਾਦੀ ਤੇ ਉਨ੍ਹਾਂ ਦੇ ਵਿਚੋਲਿਆਂ ਨੇ ਰਲ ਕੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਣ ਲਈ ਪਹਿਲਾ ਸ੍ਰੀ ਦਰਬਾਰ ਸਾਹਿਬ ਉਪਰ ਗ਼ੈਰ ਕਾਨੂੰਨੀ, ਗ਼ੈਰ ਸੰਵਿਧਾਨਕ ਤੌਰ ’ਤੇ ਫ਼ੌਜੀ ਹਮਲਾ ਬੋਲਦੇ ਹਨ।

ਇਸੇ ਲੜੀ ਵਿਚ ਜਦੋਂ ਸਿੱਖ ਸਿਆਸਤ ਪਾਪੀਆਂ ਨੂੰ ਬੇਨਕਾਬ ਕਰਦਾ ਹੈ ਤਾਂ ਉਸ ਦੀ ਵੈੱਬਸਾਈਟ ’ਤੇ ਗ਼ੈਰ ਕਾਨੂੰਨੀ ਤੌਰ ’ਤੇ ਪਾਬੰਦੀ ਲਗਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾਈਆਂ ਨੇ ਵੱਖ-ਵੱਖ ਸੂਬਿਆਂ ਵਿਚ ਲਾਕਡਾਊਨ ਸਮੇਂ ਦੌਰਾਨ ਹੀ 55 ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਹੈ।