ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਹੁਣ ਐਸ.ਆਈ.ਟੀ. ਨੇ ਸੁਖਬੀਰ ਬਾਦਲ ਨੂੰ  ਕੀਤਾ ਤਲਬ

ਏਜੰਸੀ

ਖ਼ਬਰਾਂ, ਪੰਜਾਬ

ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਹੁਣ ਐਸ.ਆਈ.ਟੀ. ਨੇ ਸੁਖਬੀਰ ਬਾਦਲ ਨੂੰ  ਕੀਤਾ ਤਲਬ

image

26 ਜੂਨ ਨੂੰ  ਚੰਡੀਗੜ੍ਹ ਪੰਜਾਬ ਪੁਲਿਸ ਦੇ ਸੈਕਟਰ 32 ਦੇ ਦਫ਼ਤਰ 'ਚ ਪੇਸ਼ ਹੋਣ ਲਈ ਨੋਟਿਸ


ਚੰਡੀਗੜ੍ਹ, 23 ਜੂਨ (ਭੁੱਲਰ) : ਕੋਟਕਪੂਰਾ ਗੋਲੀ ਕਾਂਡ ਮਾਮਲੇ 'ਚ ਪੁਛਗਿੱਛ ਲਈ ਹੁਣ ਐਲ.ਕੇ. ਯਾਦਵ ਦੀ ਅਗਵਾਈ ਵਾਲੀ ਐਸ.ਆਈ.ਟੀ. ਨੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੂੰ  ਤਲਬ ਕਰ ਲਿਆ | ਸੁਖਬੀਰ ਨੂੰ  ਜਾਂਚ ਟੀਮ ਵਲੋਂ ਭੇਜੇ ਨੋਟਿਸ ਮੁਤਾਬਕ 26 ਜੂਨ ਨੂੰ  ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੰਜਾਬ ਪੁਲਿਸ ਦੇ ਮਿੰਨੀ ਹੈੱਡਕੁਆਟਰ ਵਿਖੇ ਪੇਸ਼ ਹੋਣ ਲਈ ਕਿਹਾ ਗਿਆ ਹੈ | ਜ਼ਿਕਰਯੋਗ ਹੈ ਕਿ ਸੁਖਬੀਰ ਕੋਟਕਪੂਰਾ ਗੋਲੀ ਕਾਂਡ ਸਮੇਂ ਸੂਬੇ ਦੇ ਗ੍ਰਹਿ ਮੰਤਰੀ ਸਨ ਅਤੇ ਪੁਲਿਸ ਉਨ੍ਹਾਂ ਅਧੀਨ ਸੀ | ਇਸ ਤੋਂ ਪਹਿਲਾਂ ਜਾਂਚ ਟੀਮ ਸੂਬੇ ਦੇ ਉਸ ਸਮੇਂ ਦੇ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਇਸ ਮਾਮਲੇ 'ਚ ਪੁਛਗਿੱਛ ਕਰ ਚੁੱਕੀ ਹੈ | ਬਾਦਲ ਦੀ ਦੋ ਘੰਟੇ ਹੋਈ ਪੁਛਗਿੱਛ 'ਚ ਪੁੱਛੇ ਸਵਾਲਾਂ 'ਚ ਜਾਂਚ ਟੀਮ ਦੇ ਪੱਲੇ ਕੁੱਝ ਨਹੀਂ ਸੀ ਪਿਆ | ਇਸ ਕਰ ਕੇ ਹੁਣ ਸੁਖਬੀਰ ਨੂੰ  ਤਲਬ ਕੀਤਾ ਗਿਆ ਹੈ | ਪੁਲਿਸ ਉਨ੍ਹਾਂ ਅਧੀਨ ਹੋਣ ਕਾਰਨ ਟੀਮ ਨੂੰ  ਅਹਿਮ ਜਾਣਕਾਰੀਆਂ ਮਿਲਣ ਦੀ ਉਮੀਦ ਹੈ |