ਐਲੋਪੈਥੀ ਮਾਮਲੇ ’ਚ ਰਾਮਦੇਵ ਸੁਪਰੀਮ ਕੋਰਟ ਪਹੁੰਚੇ

ਏਜੰਸੀ

ਖ਼ਬਰਾਂ, ਪੰਜਾਬ

ਐਲੋਪੈਥੀ ਮਾਮਲੇ ’ਚ ਰਾਮਦੇਵ ਸੁਪਰੀਮ ਕੋਰਟ ਪਹੁੰਚੇ

image

ਨਵੀਂ ਦਿੱਲੀ, 23 ਜੂਨ : ਐਲੋਪੈਥੀ ਨੂੰ ਲੈ ਕੇ ਕੀਤੀ ਗਈ ਅਪਣੀ ਹਾਲੀਆ ਟਿੱਪਣੀ ਕਾਰਨ ਦੇਸ਼ ਦੇ ਵੱਖ-ਵੱਖ ਸੂਬਿਆ ’ਚ ਦਰਜ ਸ਼ਿਕਾਇਤਾਂ ਨੂੰ ਦਿੱਲੀ ਤਬਦੀਲ ਕੀਤੇ ਜਾਣ ਨੂੰ ਲੈ ਕੇ ਸਵਾਮੀ ਰਾਮਦੇਵ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਯੋਗ ਗੁਰੂ ਬਾਬਾ ਰਾਮਦੇਵ ਨੇ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕਰ ਕੇ ਵੱਖ-ਵੱਖ ਸੂਬਿਆਂ ’ਚ ਦਰਜ ਸ਼ਿਕਾਇਤ ਕਾਰਨ  ਕਿਸੇ ਵੀ ਤਰ੍ਹਾਂ ਦੀ ਸਜ਼ਾਯੋਗ ਕਾਰਵਾਈ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਰਾਮਦੇਵ ਨੇ ਦੇਸ਼ ਦੇ ਵੱਖ-ਵੱਖ ਹਿਸਿਆਂ ਵਿਚ ਦਰਜ ਸ਼ਿਕਾਇਤ ਨੂੰ ਇਕੱਠਾ ਕਰਨ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਦੀ ਪਟਨਾ ਅਤੇ ਰਾਏਪੁਰ ਇਕਾਈ ਵਲੋਂ ਦਰਜ ਮੁਕੱਦਮਿਆਂ ਵਿਚ ਕੋਈ ਵੀ ਕਾਰਵਾਈ ਨਾ ਕਰਨ ਦੀ ਮੰਗ ਕੀਤੀ ਹੈ। (ਏਜੰਸੀ)