ਕਲਯੁਗੀ ਮਾਂ ਦੋ ਘੰਟੇ ਪਹਿਲਾਂ ਜੰਮੀ ਬੱਚੀ ਨੂੰ ਬਗੈਰ ਕੱਪੜੇ ਗਲੀ 'ਚ ਸੁੱਟ ਕੇ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਾਂ ਦੀ ਮਮਤਾ ਹੋਈ ਸ਼ਰਮਸਾਰ

Baby

ਬਠਿੰਡਾ: ਕਹਿੰਦੇ ਹਨ ਕਿ ਪੁੱਤ ਕਪੁੱਤ ਹੋ ਜਾਂਦੇ ਹਨ, ਪਰ ਮਾਪੇ ਕੁਮਾਪੇ ਨਹੀਂ ਹੁੰਦੇ। ਇਹ ਗੱਲ ਕਹਿਣ ਨੂੰ ਹੀ ਹੈ। ਅਸਲ ਵਿੱਚ ਕਈ ਮਾਪੇ ਵੀ ਕੁਮਾਪੇ ਹੋ ਜਾਂਦੇ ਹਨ। ਹਸਪਤਾਲ 'ਚ ਜ਼ਿੰਦਗੀ-ਮੌਤ ਦੀ ਲੜਾਈ ਲੜ ਰਹੀ ਇਸ ਨਵਜੰਮੀ ਬੱਚੀ ਦਾ ਕਸੂਰ ਸਿਰਫ਼ ਇੰਨਾ ਹੀ ਹੈ ਕਿ ਉਸ ਦਾ ਜਨਮ ਲੜਕੀ ਦੇ ਰੂਪ 'ਚ ਹੋਇਆ ਹੈ।

ਦਿਲ ਨੂੰ ਝੰਝੋੜ ਕੇ ਰੱਖ ਦੇਣ ਵਾਲੀ ਇਹ ਤਸਵੀਰ ਸਰਕਾਰੀ ਹਸਪਤਾਲ ਬਠਿੰਡਾ ਦੀ ਹੈ। ਬੇਰਹਿਮ ਮਾਂ ਨੇ ਆਪਣੇ ਪਾਸਿਓਂ ਭਾਵੇਂ ਇਸ ਬੱਚੀ ਨੂੰ ਮਾਰਨ 'ਚ ਕੋਈ ਕਸਰ ਨਾ ਛੱਡੀ (Mother throw  her baby on the street without any clothes) ਪਰ ਕੁਝ ਫਰਿਸ਼ਤੇ ਇਸ ਬੱਚੀ ਦੀ ਜਾਨ ਬਚਾਉਣ 'ਚ ਲੱਗੇ ਹੋਏ ਹਨ।

ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਇਹ ਘਟਨਾ ਬਠਿੰਡਾ ਦੇ ਧੋਬੀਆਣਾ ਬਸਤੀ ਦੀ ਗਲੀ ਨੰਬਰ-4 'ਚ ਵਾਪਰੀ। ਇਕ ਮਾਂ ਆਪਣੀ ਨਵਜੰਮੀ ਬੱਚੀ ਨੂੰ ਭਰੀ ਦੁਪਹਿਰ ਨੰਗੇ ਪਿੰਡੇ ਗਲੀ 'ਚ ਸੁੱਟ ਕੇ ਫ਼ਰਾਰ (Mother throw  her baby on the street without any clothes) ਹੋ ਗਈ। ਬੱਚੀ ਦੀ ਰੋਣ ਦੀ ਆਵਾਜ਼ ਸੁਣ ਬੀਰਬਲ ਦਾਸ ਨਾਂਅ ਦੇ ਸ਼ਖ਼ਸ ਨੇ ਉਸ ਨੂੰ ਚੁੱਕ ਕੇ ਸੰਭਾਲਿਆ। ਪਹਿਲਾਂ ਉਹ ਬੱਚੀ ਨੂੰ ਪ੍ਰਾਈਵੇਟ ਹਸਪਤਾਲ 'ਚ ਲੈ ਗਏ।

ਇਸ ਮਗਰੋਂ ਡਾਕਟਰਾਂ ਨੇ ਹਾਲਤ ਗੰਭੀਰ ਦੱਸਦਿਆਂ ਬੱਚੀ ਨੂੰ ਸਰਕਾਰੀ ਹਸਪਤਾਲ ਬਠਿੰਡਾ ਰੈਫ਼ਰ ਕਰ ਦਿੱਤਾ। ਸਰਕਾਰੀ ਹਸਪਤਾਲ ਦੇ ਡਾਕਟਰਾਂ ਦਾ ਕਹਿਣਾ ਸੀ ਕਿ ਗਰਮੀ ਕਾਰਨ ਬੱਚੀ ਦੀ ਹਾਰਟ ਬੀਟ ਵਧੀ ਹੋਈ ਹੈ, ਉਸ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਬੱਚੀ ਨੂੰ ਰੈੱਡ ਕਰਾਸ ਦੇ ਹਵਾਲੇ ਕੀਤਾ ਜਾਵੇਗਾ।  ਅਸੀਂ ਅੱਜ ਵੀ ਅਜਿਹੇ ਸਮਾਜ ਦਾ ਹਿੱਸਾ ਹਾਂ, ਜਿੱਥੇ ਧੀਆਂ ਨੂੰ ਬੋਝ ਸਮਝਿਆ ਜਾਂਦਾ ਹੈ ਪੁੱਤਰ ਨੂੰ ਦਾਤ ਸਮਝਿਆ ਜਾਂਦਾ ਅਤੇ ਧੀ ਨੂੰ ਨਿਰੀ ਕਰਜ਼ੇ ਦੀ ਪੰਡ।

ਇਹ ਵੀ ਪੜ੍ਹੋ:  ਭਾਰਤ ’ਚ ਕੋਰੋਨਾ ਲਾਗ ਦੇ ਮਾਮਲੇ ਤਿੰਨ ਕਰੋੜ ਤੋਂ ਪਾਰ, 54,069 ਨਵੇਂ ਮਾਮਲੇ