ਦੁਬਈ ਜੇਲ੍ਹ ਤੋਂ ਵਾਪਸ ਆਏ ਪੁੱਤ ਨੂੰ ਦੇਖ ਭੁੱਬਾਂ ਮਾਰ-ਮਾਰ ਰੋਈ ਮਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਮਾਜ ਸੇਵੀ ਸੰਸਥਾ ਪੀਸੀਟੀ ਹਿਊਮੈਨਿਟੀ ਨੇ ਕੀਤੀ ਮਦਦ

Sukhraj Singh returning from Dubai jail

ਗੁਰਦਾਸਪੁਰ(ਨਿਤਿਨ ਲੂਥਰਾ ) ਰੋਜ਼ੀ ਰੋਟੀ ਕਮਾਉਣ ਲਈ ਨੌਜਵਾਨ ਅਕਸਰ ਵਿਦੇਸ਼ਾਂ ਦਾ ਰੁਖ ਕਰਦੇ ਹਨ ਪਰ ਆਮ ਵੇਖਣ ਨੂੰ ਮਿਲ ਰਿਹਾ ਹੈ ਕਿ ਵਿਦੇਸ਼ ਜਾ ਕੇ ਨੌਜਵਾਨ ਕਿਸੇ ਵੱਡੀ ਪ੍ਰੇਸ਼ਾਨੀ 'ਚ ਪੈ ਜਾਂਦੇ ਹਨ ਇਸੇ ਤਰ੍ਹਾਂ ਦੀ ਘਟਨਾ ਬਟਾਲਾ ਵਾਸੀ ਸੁਖਰਾਜ ਸਿੰਘ ( The mother cried when she saw her son returning from Dubai jail) ਨਾਲ ਵਾਪਰੀ ਜੋ ਆਪਣੀ ਗਲਤੀ ਕਾਰਨ ਦੁਬਈ ਪੁਲਿਸ ਦੇ ਹੱਥੇ ਚੜ੍ਹ ਗਿਆ ਅਤੇ ਉਸ ਨੂੰ 2 ਸਾਲ ਜੇਲ ਦੀ ਸਜ਼ਾ ਕੱਟਣੀ ਪਈ।

ਇਸ ਮਗਰੋਂ ਵਿਧਵਾ ਮਾਂ ਦੀਆਂ ਤਮਾਮ ਕੋਸ਼ਿਸ਼ਾਂ ਅਤੇ ਸਮਾਜ ਸੇਵੀ ਸੰਸਥਾ ਦੀ ਮਦਦ ਨਾਲ ਸੁਖਰਾਜ ਸਿੰਘ ਨੂੰ ਜੇਲ 'ਚੋਂ ਛੁਡਾ ਕੇ ਵਤਨ ਵਾਪਸੀ ਕਰਵਾਈ ਗਈ। ਆਪਣੇ ਇਕਲੌਤੇ ਪੁੱਤ( Son returning from Dubai jail) ਨੂੰ ਸਹੀ-ਸਲਾਮਤ ਵੇਖ ਮਾਂ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ। ਪੁੱਤ ਨੂੰ ਚਿੰਬੜ ਕੇ ਮਾਂ ਕਾਫ਼ੀ ਦੇਰ ਤਕ ਰੋਂਦੀ ਰਹੀ।

ਦੁਬਈ ਤੋਂ ਵਾਪਸ ਘਰ ਪਰਤੇ ਸੁਖਰਾਜ ਸਿੰਘ ਨੇ ਦੱਸਿਆ ਕਿ  ਚਾਰ ਸਾਲ ਪਹਿਲਾਂ ਉਹ  ਰੋਜ਼ੀ ਰੋਟੀ ਲਈ ਦੁਬਈ ਗਿਆ ਪਰ ਮਾੜੀ ਸੰਗਤ ਕਾਰਨ ਉਹ ਆਪਣੀ ਹੀ ਕੰਪਨੀ 'ਚ ਚੋਰੀ ਕਰ ਬੈਠਾ ਜਿਸ ਕਾਰਨ ਉਸ ਤੇ ਕੰਪਨੀ ਨੇ ਚਾਰ ਕੇਸ ਕਰ ਦਿੱਤੇ ਅਤੇ ਉਹ ਦੋ ਸਾਲ ਜੇਲ੍ਹ ( Son returning from Dubai jail) ਵਿਚ ਬੰਦ ਰਿਹਾ। ਹੁਣ ਜੋਗਿੰਦਰ ਸਿੰਘ ਸਲਾਰੀਆ ਅਤੇ ਸੈਰੀ ਕਲਸੀ‌ ਦੇ ਕਾਰਨ ਉਸ ਨੂੰ ਨਵਾਂ ਜੀਵਨ ਮਿਲਿਆ ਹੈ ਅਤੇ ਉਹ ਮਾੜੇ ਕੰਮ ਛੱਡ ਕੇ ਆਪਣੀ  ਮਾਂ  ਨਾਲ ਰਹੇਗਾ।

ਇਹ ਵੀ ਪੜ੍ਹੋ:  ਭਾਰਤ ’ਚ ਕੋਰੋਨਾ ਲਾਗ ਦੇ ਮਾਮਲੇ ਤਿੰਨ ਕਰੋੜ ਤੋਂ ਪਾਰ, 54,069 ਨਵੇਂ ਮਾਮਲੇ

 

ਸੁਖਰਾਜ ਸਿੰਘ ਨੂੰ ਦੁਬਈ ( Son returning from Dubai jail) ਜੇਲ 'ਚੋਂ ਰਿਹਾਅ ਕਰਵਾਉਣ 'ਚ ਸਮਾਜ ਸੇਵੀ ਸੰਸਥਾ ਪੀ.ਸੀ.ਟੀ. ਹਿਊਮੈਨਿਟੀ ਨੇ ਵੱਡੀ ਭੂਮਿਕਾ ਨਿਭਾਈ। ਸੰਸਥਾ ਦੇ ਮੁਖੀ ਜੁਗਿੰਦਰ ਸਿੰਘ ਸਲਾਰੀਆ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੈਰੀ ਕਲਸੀ ਨੇ 4 ਲੱਖ ਰੁਪਏ ਜੁਰਮਾਨਾ ਭਰ ਕੇ ਸੁਖਰਾਜ ਸਿੰਘ ਨੂੰ ਵਾਪਸ ਉਸ ਦੀ ਮਾਂ ਕੋਲ ਪਹੁੰਚਾਇਆ।

ਸੁਖਰਾਜ ਸਿੰਘ ਬਹੁਤ ਖੁਸ਼ਨਸੀਬ ਹੈ, ਜਿਸ ਨੂੰ ਘਰ ਵਾਪਸੀ ਦਾ ਮੌਕਾ ਮਿਲ ਗਿਆ। ਹਾਲੇ ਵੀ ਵਿਦੇਸ਼ਾਂ 'ਚ ਬਹੁਤ ਸਾਰੇ ਪੰਜਾਬੀ ਨੌਜਵਾਨ ਸਜ਼ਾਵਾਂ ਕੱਟ ਰਹੇ ਹਨ। ਜਿਨ੍ਹਾਂ ਨੂੰ ਕੁਝ ਨਹੀਂ ਪਤਾ ਕਿ ਉਨ੍ਹਾਂ ਨੂੰ ਆਪਣੇ ਦੇਸ਼ ਦੀ ਮਿੱਟੀ ਨਸੀਬ ਹੋਵੇਗੀ ਜਾਂ ਨਹੀਂ।

ਇਹ ਵੀ ਪੜ੍ਹੋ:  ਭਾਰਤ ’ਚ ਕੋਰੋਨਾ ਲਾਗ ਦੇ ਮਾਮਲੇ ਤਿੰਨ ਕਰੋੜ ਤੋਂ ਪਾਰ, 54,069 ਨਵੇਂ ਮਾਮਲੇ