ਭਾਰਤ ’ਚ ‘ਡੈਲਟਾ ਪਲੱਸ’ ਰੂਪ ਦੇ ਕਰੀਬ 40 ਮਾਮਲੇ ਆਏ ਸਾਹਮਣੇ
ਭਾਰਤ ’ਚ ‘ਡੈਲਟਾ ਪਲੱਸ’ ਰੂਪ ਦੇ ਕਰੀਬ 40 ਮਾਮਲੇ ਆਏ ਸਾਹਮਣੇ
image
ਨਵੀਂ ਦਿੱਲੀ, 23 ਜੂਨ : ਕੇਂਦਰੀ ਸਿਹਤ ਮੰਤਰਾਲਾ ਨੇ ਬੁਧਵਾਰ ਨੂੰ ਦਸਿਆ ਕਿ ਮਹਾਰਾਸ਼ਟਰ, ਕੇਰਲ ਅਤੇ ਮੱਧ ਪ੍ਰਦੇਸ਼ ਵਿਚ ‘ਡੈਲਟਾ ਪਲੱਸ’ ਰੂਪ (ਵੇਰੀਐਂਟ) ਦੇ ਲਗਭਗ 40 ਮਾਮਲੇ ਸਾਹਮਣੇ ਆਏ ਹਨ। ਇਸ ਨੂੰ ‘ਚਿੰਤਾਜਨਕ ਰੂਪ’ (ਵੀ.ਓ.ਸੀ.) ਦੇ ਰੂਪ ’ਚ ਵਰਗੀਕਿ੍ਰਤ ਕੀਤਾ ਹੈ। ਮੰਤਰਾਲਾ ਨੇ ਦਸਿਆ ਕਿ ਡੈਲਟਾ ਤੋਂ ਇਲਾਵਾ ਡੈਲਟਾ ਪਲੱਸ ਸਮੇਤ ਡੈਲਟਾ ਦੇ ਸਾਰੇ ਰੂਪਾਂ ਨੂੰ ਵੀ.ਓ.ਸੀ. ਦੀ ਸ਼੍ਰੇਣੀ ਵਿਚ ਰਖਿਆ ਗਿਆ ਹੈ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ,‘‘ਭਾਰਤ ਵਿਚ ਹੁਣ ਤਕ 45 ਹਜ਼ਾਰ ਤੋਂ ਵੱਧ ਨਮੂਨਿਆਂ ਦੀ ਜਾਂਚ ਤੋਂ ਬਾਅਦ ਡੈਲਟਾ ਪਲੱਸ ਰੂਪ- ਏ. ਵਾਈ.-1 ਦੇ ਕਰੀਬ 40 ਮਾਮਲੇ ਮਹਾਰਾਸ਼ਟਰ, ਕੇਰਲ ਅਤੇ ਮੱਧ ਪ੍ਰਦੇਸ਼ ਵਿਚ ਕਿਤੇ-ਕਿਤੇ ਸਾਹਮਣੇ ਆਏ ਹਨ ਅਤੇ ਇਸ ਦੀ ਮੌਜੂਦਗੀ ਵਿਚ ਕੋਈ ਵਾਧਾ ਨਹੀਂ ਦੇਖਿਆ ਗਿਆ।’’ ਇਨ੍ਹਾਂ ਤਿੰਨਾਂ ਸੂਬਿਆਂ ਨੂੰ ਸਰਗਰਮੀ ਵਧਾਉਣ ਅਤੇ ਜਨ ਸਿਹਤ ਸਬੰਧੀ ਢੁਕਵੇਂ ਕਦਮ ਚੁਕਣ ਦੀ ਸਲਾਹ ਦਿਤੀ ਗਈ ਹੈ। (ਏਜੰਸੀ)