ਕੈਨੇਡਾ ਪਹਿਲੀ ਵਾਰ ਰਵਾਂਡਾ ’ਚ ਖੋਲ੍ਹੇਗਾ ਦੂਤਘਰ

ਏਜੰਸੀ

ਖ਼ਬਰਾਂ, ਪੰਜਾਬ

ਕੈਨੇਡਾ ਪਹਿਲੀ ਵਾਰ ਰਵਾਂਡਾ ’ਚ ਖੋਲ੍ਹੇਗਾ ਦੂਤਘਰ

image

ਓਟਾਵਾ, 23 ਜੂਨ : ਕੈਨੇਡਾ ਅਪਣੇ ਕੂਟਨੀਤਕ ਇਤਿਹਾਸ ਵਿਚ ਪਹਿਲੀ ਵਾਰ ਰਵਾਂਡਾ ਵਿਚ ਦੂਤਘਰ ਖੋਲ੍ਹੇਗਾ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਇਥੇ ਪੱਤਰਕਾਰਾਂ ਨੂੰ ਦਸਿਆ ਕਿ ਅਸੀਂ ਇਥੇ ਪਹਿਲੀ ਵਾਰ ਰਵਾਂਡਾ ਦੀ ਰਾਜਧਾਨੀ ਕਿਗਾਲੀ ਵਿਚ ਦੂਤਘਰ ਖੋਲ੍ਹਣ ਜਾ ਰਹੇ ਹਾਂ। ਕੈਨੇਡਾ ਨੂੰ ਰਵਾਂਡਾ ਵਿਚ ਜ਼ਮੀਨੀ ਪੱਧਰ ’ਤੇ ਹੋਰ ਉਪਕਰਨ ਅਤੇ ਸਰੋਤਾਂ ਦੀ ਲੋੜ ਹੈ।
ਉਨ੍ਹਾਂ ਅਦੀਸ ਅਬਾਬਾ, ਇਥੋਪੀਆ ਵਿਚ ਸਥਿਤ ਅਫ਼ਰੀਕਨ ਯੂਨੀਅਨ ਲਈ ਇਕ ਨਵੇਂ ਰਾਜਦੂਤ ਦੀ ਨਿਯੁਕਤੀ ਦਾ ਵੀ ਐਲਾਨ ਕੀਤਾ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਜੌਲੀ ਇਸ ਸਮੇਂ ਰਵਾਂਡਾ ਵਿਚ 54 ਹੋਰ ਦੇਸ਼ਾਂ ਨਾਲ ਕਾਮਨਵੈਲਥ ਹੈੱਡਜ਼ ਆਫ਼ ਗਵਰਨਮੈਂਟ ਮੀਟਿੰਗ ਵਿਚ ਸਹਾਇਤਾ ਕਰ ਰਹੇ ਹਨ।  (ਏਜੰਸੀ)