PM ਮੋਦੀ ਨੇ ਕਾਂਗਰਸ ਦੇ ਕੁਸ਼ਾਸਨ ਦੀਆਂ ਜੰਜ਼ੀਰਾਂ ਤੋੜ ਕੇ ਨਵੇਂ ਕਾਰਜ ਸੱਭਿਆਚਾਰ ਨੂੰ ਜਨਮ ਦਿੱਤਾ: ਤਰੁਣ ਚੁੱਘ 

ਏਜੰਸੀ

ਖ਼ਬਰਾਂ, ਪੰਜਾਬ

ਭਾਜਪਾ ਵੱਲੋਂ ਐਲਾਨੇ ਗਏ ਰਾਸ਼ਟਰਪਤੀ ਉਮੀਦਵਾਰ ਦਾ ਜੀਵਨ ਸੰਘਰਸ਼ ਨਾਲ ਭਰਿਆ ਹੋਇਆ ਹੈ। 

Tarun Chugh

 

ਚੰਡੀਗੜ੍ਹ - ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਕਾਂਗਰਸ ਦੇ ਕੁਸ਼ਾਸਨ ਦੀਆਂ ਜੰਜੀਰਾਂ ਤੋਂ ਮੁਕਤ ਕਰਵਾਇਆ ਹੈ, ਜਿਸ ਪ੍ਰਣਾਲੀ ਨੇ ਦੇਸ਼ ਨੂੰ ਨੈਤਿਕਤਾ ਦੇ ਜਾਲ ਵਿਚ ਧੱਕ ਦਿੱਤਾ ਸੀ, ਉਨ੍ਹਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੀ ਚੋਣ ਕਰਕੇ ਸਾਬਤ ਕਰ ਦਿੱਤਾ ਕਿ ਉਹ ਦੇਸ਼ ਦੀ ਆਖਰੀ ਗੋਦ ਵਿਚ ਰਹਿਣ ਵਾਲੇ ਵਿਅਕਤੀ ਨਾਲ ਜੁੜੇ ਹੋਏ ਹਨ। 

2017 ਵਿਚ ਮਾਨਯੋਗ ਰਾਸ਼ਟਰਪਤੀ ਰਾਮਨਾਥ ਕੋਵਿੰਦ ਇੱਕ ਦਲਿਤ ਪਰਿਵਾਰ ਦੇ ਪੁੱਤਰ ਸੀ ਅਤੇ ਹੁਣ ਇੱਕ ਆਦੀਵਾਸੀ ਸਮਾਜ ਦੀ ਔਰਤ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਉਮੀਦਵਾਰ ਬਣਾ ਕੇ ਇਹ ਸਾਬਿਤ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਨੇ ਜਿਸ ਤਰ੍ਹਾਂ ਆਦਿਵਾਸੀ ਸਮਾਜ ਨੂੰ ਪਿੱਛੇ ਧੱਕ ਦਿੱਤਾ ਸੀ ਪੀਐੱਮ ਮੋਦੀ ਨੇ ਉਸੇ ਸਮਾਜ ਦੀ ਇਕ ਔਰਤ ਨੂੰ ਦੇਸ਼ ਦੇ ਸਰਵਉੱਚ ਅਹੁਦੇ ਲਈ ਉਮੀਦਵਾਰ ਚੁਣਿਆ ਹੈ।  

ਤਰੁਣ ਚੁੱਘ ਮੁਤਾਬਕ ਪਹਿਲਾਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਲਈ ਗਾਂਧੀ ਪਰਿਵਾਰ ਵੱਲੋਂ ਉਹਨਾਂ ਲੋਕਾਂ ਨੂੰ ਤਰਜੀਹ ਦਿੱਤੀ ਜਾਂਦੀ ਸੀ ਜੋ ਉਹਨਾਂ ਨਾਲ ਵਫਾਦਾਰੀ ਨਿਭਾਉਂਦੇ ਸਨ ਤੇ ਉਮੀਦਵਾਰਾਂ ਦੀ ਚੋਣ ਵੱਡੇ ਆਲੀਸ਼ਾਨ ਹੋਟਲਾਂ ਵਿੱਚ ਮੀਟਿੰਗਾਂ ਕਰਕੇ ਕੀਤੀ ਜਾਂਦੀ ਸੀ। ਪ੍ਰਧਾਨ ਮੰਤਰੀ ਨੇ ਕਾਂਗਰਸ ਪਾਰਟੀ ਦੇ ਕੁਸ਼ਾਸਨ ਦੀਆਂ ਇਨ੍ਹਾਂ ਜੰਜ਼ੀਰਾਂ ਨੂੰ ਤੋੜ ਕੇ ਨਵੀਂ ਪਰੰਪਰਾ ਸ਼ੁਰੂ ਕੀਤੀ ਹੈ। ਭਾਜਪਾ ਵੱਲੋਂ ਐਲਾਨੇ ਗਏ ਰਾਸ਼ਟਰਪਤੀ ਉਮੀਦਵਾਰ ਦਾ ਜੀਵਨ ਸੰਘਰਸ਼ ਨਾਲ ਭਰਿਆ ਹੋਇਆ ਹੈ। 

ਉਹ ਦੇਸ਼ ਦੇ 135 ਕਰੋੜ ਲੋਕਾਂ ਦੀ ਅਗਵਾਈ ਕਰਨ ਦੀ ਸਮਰੱਥਾ ਰੱਖਦਾ ਹੈ। ਰਾਸ਼ਟਰਪਤੀ ਦੀ ਚੋਣ ‘ਚ ਐਨ.ਡੀ.ਏ ਦਾ ਉਮੀਦਵਾਰ ਜਿੱਤੇਗਾ। ਇਸ ਵਿਚ ਕੋਈ ਸ਼ੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵੱਕਾਰੀ ਪੁਰਸਕਾਰਾਂ, ਪਦਮ ਸ਼੍ਰੀ ਅਤੇ ਪਦਮ ਵਿਭੂਸ਼ਣ ਜਾਂ ਕਿਸੇ ਹੋਰ ਪੁਰਸਕਾਰ ਦੀ ਵੰਡ ਬਾਰੇ ਕਾਂਗਰਸ ਦੀ ਸੋਚ ਨੂੰ ਬਦਲਿਆ ਗਿਆ ਹੈ। ਹੁਣ ਉਨ੍ਹਾਂ ਪ੍ਰਤਿਭਾਸ਼ਾਲੀ ਸ਼ਖਸੀਅਤਾਂ ਨੂੰ ਪੁਰਸਕਾਰ ਦਿੱਤੇ ਜਾਂਦੇ ਹਨ ਜਿਨ੍ਹਾਂ ਨੇ ਜ਼ਮੀਨੀ ਪੱਧਰ ‘ਤੇ ਕੰਮ ਕੀਤਾ ਹੈ।