Patiala News : ਪਟਿਆਲਾ ਪੁਲਿਸ ਨੇ 3 ਮਹਿਲਾ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ ,7 ਕਿਲੋਗ੍ਰਾਮ ਚਰਸ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਸ਼ੇ ਦੀ ਖੇਪ ਲੈ ਕੇ ਲੁਧਿਆਣਾ ਜਾ ਰਹੀਆਂ ਸਨ ਇਹ ਔਰਤਾਂ

Female drug Smugglers

Patiala News : ਬਿਹਾਰ ਤੋਂ ਰੇਲ ਗੱਡੀ ਰਾਹੀਂ ਅੰਬਾਲਾ ਪਹੁੰਚ ਕੇ ਬੱਸ ਰਾਹੀਂ ਪੰਜਾਬ ਵਿੱਚ ਦਾਖ਼ਲ ਹੋਣ ਵਾਲੀਆਂ ਤਿੰਨ ਮਹਿਲਾ ਨਸ਼ਾ ਤਸਕਰਾਂ ਨੂੰ  ਰਾਜਪੁਰਾ ਪੁਲਿਸ ਦੀ ਟੀਮ ਨੇ ਕਾਬੂ ਕੀਤਾ ਹੈ। ਗ੍ਰਿਫ਼ਤਾਰ ਇਨ੍ਹਾਂ ਮਹਿਲਾ ਨਸ਼ਾ ਤਸਕਰਾਂ ਕੋਲੋਂ 7 ਕਿਲੋਗ੍ਰਾਮ ਚਰਸ ਬਰਾਮਦ ਹੋਈ ਹੈ। ਇਨ੍ਹਾਂ ਤਿੰਨਾਂ ਔਰਤਾਂ ਨੂੰ ਵੱਖ-ਵੱਖ ਇਲਾਕਿਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਉਮਰ 30 ਤੋਂ 35 ਸਾਲ ਦੇ ਵਿਚਕਾਰ ਹੈ।

ਐਸਪੀ ਸਿਟੀ ਨੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ  

ਇਸ ਸਬੰਧੀ ਸੋਮਵਾਰ ਨੂੰ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐਸ.ਪੀ ਸਿਟੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਥਾਣਾ ਸਦਰ ਰਾਜਪੁਰਾ ਦੇ ਇੰਚਾਰਜ ਕਿਰਪਾਲ ਸਿੰਘ ਨੇ ਟੀਮ ਸਮੇਤ ਪਿੰਡ ਬਿਜਾਤੀ ਦੇਵਨੀ ਪਿੰਡ ਤਲਵਾ ਪੋਖਰ ਕੋਟਵਾ ਜ਼ਿਲ੍ਹਾ ਮੋਤੀਹਾਰੀ ਬਿਹਾਰ ਨੂੰ 2 ਕਿਲੋ, ਏ.ਐਸ.ਆਈ ਹਰਜਿੰਦਰ ਸਿੰਘ ਨੇ ਲਲਿਤਾ ਦੇਵੀ ਪਿੰਡ ਕੋਟਲਾ ਪੋਖਰ ਕੋਟਵਾ ਜ਼ਿਲ੍ਹਾ ਚੰਪਾਰਨ ਬਿਹਾਰ ਨੂੰ 2 ਕਿਲੋ ਅਤੇ ਏ.ਐਸ.ਆਈ ਪਰਮਜੀਤ ਸਿੰਘ ਨੇ ਪਿੰਡ ਸੁਦੀ ਦੇਵੀ ਤਾਲਵਾ ਥਾਣਾ ਕੋਟਵਾ ਜਿਲਾ ਮੋਤੀਹਾਰੀ ਬਿਹਾਰ ਨੂੰ 3 ਕਿਲੋ ਚਰਸ ਸਮੇਤ ਕਾਬੂ ਕੀਤਾ ਹੈ।

 ਨੇਪਾਲ ਤੋਂ ਸਪਲਾਈ ਹੋਈ ਸੀ ਚਰਸ 

ਐਸਪੀ ਸਿਟੀ ਨੇ ਦੱਸਿਆ ਕਿ ਨੇਪਾਲ ਤੋਂ ਸਪਲਾਈ ਹੋਈ ਇਹ ਚਰਸ ਬਿਹਾਰ ਭੇਜੀ ਗਈ ਸੀ। ਜਿੱਥੋਂ ਕੁਝ ਪੈਸੇ ਦੇ ਕੇ ਇਨ੍ਹਾਂ ਔਰਤਾਂ ਨੂੰ ਚਰਸ ਪੰਜਾਬ ਪਹੁੰਚਾਉਣ ਲਈ ਭੇਜਿਆ ਗਿਆ। ਉਹ ਬਿਹਾਰ ਤੋਂ ਰੇਲਗੱਡੀ ਰਾਹੀਂ ਅੰਬਾਲਾ ਪਹੁੰਚੀ। ਜਿਸ ਤੋਂ ਬਾਅਦ ਉਹ ਬੱਸ ਰਾਹੀਂ ਲੁਧਿਆਣਾ ਜਾ ਰਹੀ ਸੀ। ਰਾਜਪੁਰਾ ਪਹੁੰਚਣ 'ਤੇ ਇਹ ਔਰਤਾਂ ਪੁਲਿਸ ਨੂੰ ਦੇਖ ਕੇ ਪੈਦਲ ਹੀ ਮੁੜਨ ਲੱਗੀਆਂ ਪਰ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ। ਤਿੰਨੋਂ ਔਰਤਾਂ ਇੱਕ-ਦੂਜੇ ਨੂੰ ਜਾਣਦੀਆਂ ਸਨ, ਜੋ ਨਸ਼ੇ ਦੀ ਖੇਪ ਲੈ ਕੇ ਲੁਧਿਆਣਾ ਜਾ ਰਹੀਆਂ ਸਨ।