ਗੈਂਗਸਟਰ ਦਿਲਪ੍ਰੀਤ ਢਾਹਾਂ 7 ਦਿਨਾ ਰੀਮਾਂਡ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਐਸ.ਏ.ਐਸ. ਨਗਰ, ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਸੋਮਵਾਰ ਬਾਅਦ ਦੁਪਹਿਰ 7 ਦਿਨ ਦੇ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਭਾਰੀ ਪੁਲਿਸ ਫੋਰਸ ਦੀ ...

Dilpreet Baba

ਐਸ.ਏ.ਐਸ. ਨਗਰ, ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾਂ ਨੂੰ ਸੋਮਵਾਰ ਬਾਅਦ ਦੁਪਹਿਰ 7 ਦਿਨ ਦੇ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਭਾਰੀ ਪੁਲਿਸ ਫੋਰਸ ਦੀ ਮੌਜੁਦਗੀ ਵਿੱਚ ਫੇਜ਼-6 ਹਸਪਤਾਲ ਤੋਂ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮੈਡੀਕਲ ਫਿਟ ਨਾਲ ਹੋਣ ਦੇ ਚਲਦਿਆਂ ਦਿਲਪ੍ਰੀਤ ਨੂੰ ਐਂਬੂਲੈਂਸ ਵਿੱਚ ਹੀ ਲਿਟਾ ਕੇ ਰੱਖਿਆ ਜਿੱਥੇ ਆਪ ਅਡੀਸ਼ਨਲ ਸੈਸ਼ਨ ਜੱਜ ਮੋਹਿਤ ਬੰਸਲ ਨੇ ਆ ਕੇ ਦਿਲਪ੍ਰੀਤ ਨਾਲ ਸਵਾਲ –ਜਵਾਬ ਕੀਤੇ।

ਪੁਲਿਸ ਨੇ ਅਦਾਲਤ ਤੋਂ ਦਿਲਪ੍ਰੀਤ ਦੇ 7 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕਰਦਿਆਂ ਇਹ ਤਰਕ ਦਿੱਤਾ ਕਿ ਦਿਲਪ੍ਰੀਤ ਨੇ ਪੁੱਛਗਿੱਛ ਦੌਰਾਨ ਰਿੰਦੇ ਲੋਕ ਏ .ਕੇ .47 ਹੋਣ ਦੀ ਗੱਲ ਕਬੂਲੀ ਸੀ, ਜਿਸ ਨੇ ਪੁਲਿਸ ਨੂੰ ਦੱਸਿਆ ਕਿ ਰਿੰਦੇ ਕੋਲ ਹੋਰ ਹਥਿਆਰਾਂ ਨਾਲ ਏ.ਕੇ.47 ਵੀ ਰੱਖੀ ਹੈ। ਪੁਲਿਸ ਨੇ ਇਸ ਮਾਮਲੇ 'ਚ ਉਸ ਤੋਂ ਪੁੱਛ ਪੜਤਾਲ ਕਰਨੀ ਹੈ।

ਉੱਥੇ ਪੁਲਿਸ ਨੇ ਅਦਾਲਤ ਨੂੰ ਇਹ ਵੀ ਦੱਸਿਆ ਕਿ ਪਿੱਛਲੇ ਸਾਲ ਖੰਨਾ ਵਿਚਾਲੇ ਹੋਏ ਸਰਪੰਚ ਦਾ ਕਤਲ ਦਿਲਪ੍ਰੀਤ ਨੇ ਕੀਤਾ ਸੀ ਜੋਕਿ ਉਸ ਨੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦੇ ਕਹਿਣ 'ਤੇ ਕੀਤਾ ਸੀ। ਪੁਲਿਸ ਦੀ ਦਲੀਲ ਸੁਣਨ ਉਪਰੰਤ ਅਦਾਲਤ ਨੇ ਦਿਲਪ੍ਰੀਤ ਨੂੰ 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। 
ਸੂਤਰਾਂ ਅਨੁਸਾਰ ਗੈਂਗਸਟਰ ਦਿਲਪ੍ਰੀਤ ਸਿੰਘ ਢਾਹਾ ਦੀ ਪ੍ਰੋਪਰਟੀ ਪੰਜਾਬ ਪੁਲਿਸ ਅਟੈਚ ਕਰ ਸਕਦੀ ਹੈ।