''ਡਿਜ਼ੀਟਲ ਯੁੱਗ ਵਿਚ ਨਤੀਜਾ ਆਧਾਰਤ ਸਿਖਿਆ'' ਬਾਰੇ 'ਫੈਕਲਟੀ ਵਿਕਾਸ ਪ੍ਰੋਗਰਾਮ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਵਲੋਂ ''ਡਿਜ਼ੀਟਲ ਯੁੱਗ ਵਿੱਚ ਨਤੀਜਾ ਅਧਾਰਤ ਸਿੱਖਿਆ'' ਬਾਰੇ...

Faculty Development Program

ਬਠਿੰਡਾ, ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਵਲੋਂ ''ਡਿਜ਼ੀਟਲ ਯੁੱਗ ਵਿੱਚ ਨਤੀਜਾ ਅਧਾਰਤ ਸਿੱਖਿਆ'' ਬਾਰੇ ਏ. ਆਈ. ਸੀ. ਟੀ. ਈ. ਅਤੇ ਆਈ. ਐੱਸ. ਟੀ. ਈ. ਦੁਆਰਾ ਸਪਾਂਸਰ 6 ਦਿਨਾਂ ਦਾ ਫੈਕਲਟੀ ਵਿਕਾਸ ਪ੍ਰੋਗਰਾਮ ਸਫ਼ਲਤਾ ਨਾਲ ਪੂਰਾ ਹੋ ਗਿਆ। ਇਸ ਫੈਕਲਟੀ ਵਿਕਾਸ ਪ੍ਰੋਗਰਾਮ ਵਿੱਚ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਰਾਜਾਂ ਦੇ ਇੰਜਨੀਅਰਿੰਗ ਕਾਲਜਾਂ ਅਤੇ ਬਾਬਾ ਫ਼ਰੀਦ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ 70 ਤੋਂ ਵਧੇਰੇ ਫੈਕਲਟੀ ਮੈਂਬਰਾਂ ਨੇ ਹਿੱਸਾ ਲਿਆ। 

ਪ੍ਰੋਗਰਾਮ ਦੇ ਪਹਿਲੇ ਦਿਨ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. (ਡਾ.) ਮੋਹਨ ਪਾਲ ਸਿੰਘ ਈਸ਼ਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਨਤੀਜਾ ਅਧਾਰਿਤ ਸਿੱਖਿਆ ਬਾਰੇ ਆਪਣੇ ਵਿਚਾਰ ਅਤੇ ਅਨੁਭਵ ਸਾਂਝੇ ਕੀਤੇ। ਨਿਟਰ ਚੰਡੀਗੜ੍ਹ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ, ਥਾਪਰ ਯੂਨੀਵਰਸਿਟੀ, ਪਟਿਆਲਾ ਅਤੇ ਵਾਈ. ਐਮ. ਸੀ. ਏ. ਯੂਨੀਵਰਸਿਟੀ, ਫ਼ਰੀਦਾਬਾਦ ਵਰਗੀਆਂ ਪ੍ਰਸਿੱਧ ਸੰਸਥਾਵਾਂ ਤੋਂ ਮਾਹਿਰਾਂ ਨੇ ਇਸ ਫੈਕਲਟੀ ਵਿਕਾਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਫੈਕਲਟੀ ਮੈਂਬਰਾਂ ਨੂੰ ਮਾਹਿਰ ਭਾਸ਼ਣ ਦਿੱਤੇ।

ਪਹਿਲੇ ਅਤੇ ਦੂਸਰੇ ਦਿਨ ਦੇ ਮੁੱਖ ਬੁਲਾਰੇ ਪ੍ਰੋ. (ਡਾ.) ਪੀ. ਐਸ. ਗਰੋਵਰ ਸਾਬਕਾ ਮੁਖੀ ਅਤੇ ਡੀਨ ਦਿੱਲੀ ਯੂਨੀਵਰਸਿਟੀ ਨੇ ਦੱਸਿਆ ਕਿ ਅਸੀਂ ਸਿੱਖਿਆ ਨੂੰ ਨਤੀਜਾ ਅਧਾਰਤ ਬਣਾਉਣ ਲਈ ਵਿਦਿਆਰਥੀਆਂ ਦੇ ਅੰਦਰ ਹੁਨਰ, ਰਵੱਈਏ, ਨੈਤਿਕਤਾ ਅਤੇ ਗਿਆਨ ਨੂੰ ਕਿਵੇਂ ਉਤਸ਼ਾਹ ਦੇ ਸਕਦੇ ਹਾਂ। ਤੀਸਰੇ ਦਿਨ ਪ੍ਰੋ. (ਡਾ.) ਅਜੈ ਕੱਕੜ, ਪ੍ਰੋਫੈਸਰ, ਇਲੈਕਟ੍ਰੀਕਲ ਇੰਜ. ਵਿਭਾਗ, ਥਾਪਰ ਯੂਨੀਵਰਸਿਟੀ, ਪਟਿਆਲਾ ਨੇ ਵਿੱਦਿਅਕ ਉਦੇਸ਼ ਨਾਲ ਸੰਬੰਧਤ ਬਲੂਮ ਦੀ ਟੈਕਸੋਨੋਮੀ (ਸ਼੍ਰੈਣੀਕਰਣ) ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰੋ. (ਡਾ.) ਫੈਲਿਕਸ ਬਾਸਟ, ਅਸਿਸਟੈਂਟ ਪ੍ਰੋਫੈਸਰ, ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਬਠਿੰਡਾ) ਨੇ

ਡਿਜ਼ੀਟਲ ਤਜ਼ਰਬਿਆਂ ਨਾਲ ਈ-ਲਰਨਿੰਗ ਬਾਰੇ ਦੱਸਿਆ।  ਚੌਥੇ ਦਿਨ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ (ਬਠਿੰਡਾ) ਦੇ ਪ੍ਰੋ.(ਡਾ.) ਜੁਬਿਲੀ ਪਦਮਨਾਭਾਨ ਅਤੇ ਪ੍ਰੋ. (ਡਾ.) ਸੇਸਾਦੇਬਾ ਪੈਨੀ ਨੇ ਗਤੀਵਿਧੀਆਂ ਅਧਾਰਿਤ ਟੀਚਿੰਗ ਅਤੇ ਲਰਨਿੰਗ ਬਾਰੇ ਭਾਸ਼ਣ ਦਿੱਤਾ ਜਦੋਂ ਕਿ ਨਿਟਰ ਚੰਡੀਗੜ੍ਹ ਤੋਂ ਪ੍ਰੋ.(ਡਾ.) ਜੇ. ਸੈਣੀ ਨੇ ਉਦਯੋਗਿਕ ਗਿਆਨ ਦੁਆਰਾ ਸਿੱਖਣ ਬਾਰੇ ਦੱਸਿਆ। ਪੰਜਵੇਂ ਦਿਨ ਫੈਕਲਟੀ ਮੈਂਬਰਾਂ ਨੂੰ ਪ੍ਰੇਰਿਤ ਕਰਨ ਲਈ ਡਾਂ. ਅਮਿਤ ਤਨੇਜਾ ਅਤੇ ਮਿਸਟਰ ਸੁਮਿਤ ਕੁਮਾਰ ਨੇ ਆਰਟ ਆਫ਼ ਲੀਵਿੰਗ ਦਾ ਸ਼ੈਸ਼ਨ ਲਿਆ।  

ਇਸੇ ਦਿਨ ਮੁਹਾਲੀ ਤੋਂ ਆਏ ਮਨੋਵਿਗਿਆਨਕ ਡਾ. ਸੋਹਨ ਚੰਦੇਲ ਨੇ ਮਨੋ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਨਵੇਂ ਯੁੱਗ ਵਿੱਚ ਫੈਕਲਟੀ ਲਈ ਸਲਾਹ ਅਤੇ ਹੁਨਰ ਸਿੱਖਣ ਬਾਰੇ ਦੱਸਿਆ। ਆਖਰੀ ਦਿਨ ਸਮਾਪਨ ਸਮਾਰੋਹ ਦੇ ਮੁੱਖ ਮਹਿਮਾਨ ਇੰਜ. ਰੁਪਿੰਦਰ ਸਿੰਘ ਸੇਖੋਂ ਜਨਰਲ ਮੈਨੇਜਰ ਵੇਰਕਾ ਮਿਲਕ ਪਲਾਂਟ ਨੇ ਇੰਡਸਟਰੀ ਇੰਸਟੀਚਿਊਟ ਇੰਟਰੈਕਸ਼ਨ ਦੀ ਮਹੱਤਤਾ ਬਾਰੇ ਚਰਚਾ ਕੀਤੀ। 

ਪ੍ਰੋਗਰਾਮ ਦੇ ਕੋਆਰਡੀਨੇਟਰ ਦੀ ਸੰਖੇਪ ਰਿਪੋਰਟ ਪੇਸ਼ ਹੋਣ ਤੋਂ ਬਾਦ ਪ੍ਰੋਗਰਾਮ ਦੇ ਕਨਵੀਨਰ ਵੱਲੋਂ ਸਾਰਿਆਂ ਦਾ ਧਨਵਾਦ ਕੀਤਾ ਗਿਆ।
ਅੰਤ ਵਿਚ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਇਸ ਫੈਕਲਟੀ ਵਿਕਾਸ ਪ੍ਰੋਗਰਾਮ ਦੇ ਸਫ਼ਲਤਾਪੂਰਵਕ ਪੂਰਾ ਹੋਣ 'ਤੇ ਪ੍ਰਬੰਧਕੀ ਟੀਮ ਅਤੇ ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਫੈਕਲਟੀ ਮੈਂਬਰਾਂ ਨੂੰ ਵਧਾਈ ਦਿੱਤੀ।