ਝੋਨੇ ਦੀ ਫ਼ਸਲ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈਂਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਾਯਰ ਕਰੋਪ ਸਾਇੰਸ ਤੇ ਸੰਦੀਪ ਫਰਟੀਲਾਈਜ਼ਰ ਖੰਨਾ ਦੀ ਦੇਖਰੇਖ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਖੰਨਾ ਤੇ ਖੇਤੀਬਾੜੀ ਵਿਭਾਗ ਵੱਲੋਂ ਗਰੀਨ ਲੈਂਡ ਭੱਟੀਆਂ ,,,

Agricultural Experts Giving Information

ਖੰਨਾ, ਬਾਯਰ ਕਰੋਪ ਸਾਇੰਸ ਤੇ ਸੰਦੀਪ ਫਰਟੀਲਾਈਜ਼ਰ ਖੰਨਾ ਦੀ ਦੇਖਰੇਖ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ ਖੰਨਾ ਤੇ ਖੇਤੀਬਾੜੀ ਵਿਭਾਗ ਵੱਲੋਂ ਗਰੀਨ ਲੈਂਡ ਭੱਟੀਆਂ ਖੰਨਾ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਿਨ ਕੀਤਾ ਗਿਆ। ਜਿਸ 'ਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸਮੂਲੀਅਤ ਕੀਤੀ, ਜਿੰਨ੍ਹਾਂ ਨੂੰ ਖੇਤੀਬਾੜੀ ਮਾਹਿਰਾਂ ਵੱਲੋਂ ਝੋਨੇ ਦੀ ਫ਼ਸਲ ਨੂੰ ਕੀੜੇ ਮਕੌੜਿਆਂ ਤੋਂ ਸੁਰੱਖਿਅਤ ਰੱਖਣ ਤੇ ਵੱਧ ਝਾੜ ਲੈਣ ਸਬੰਧੀ ਜਾਣਕਾਰੀ ਦਿੱਤੀ ਗਈ। 

ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ ਦੇ ਡਾਕਟਰ ਅਸ਼ੋਕ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਮਿੱਟੀ ਦੀ ਪਰਖ ਜ਼ਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਬੇਲੋੜੀਆਂ ਖਾਦਾਂ ਦੀ ਵਰਤੋਂ ਘਟਾ ਕੇ ਵਾਧੂ ਖ਼ਰਚਿਆਂ ਤੋਂ ਬਚਿਆ ਜਾ ਸਕੇ ਤੇ ਵਾਤਾਵਰਨ ਨੂੰ ਵੀ ਪਲੀਤ ਹੋਣ ਤੋਂ ਬਚਾਇਆ ਜਾ ਸਕੇ। ਬਾਯਰ ਕਰੋਪ ਸਾਇੰਸ ਦੇ ਡਾ. ਸੰਜੀਵ ਕੁਮਾਰ ਕਿਹਾ ਕਿ ਕਿਸਾਨਾਂ ਨੂੰ ਖੇਤੀ ਯੂਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਦਵਾਈਆਂ ਵਰਤ ਕੇ ਵਾਤਾਵਰਨ, ਪੈਸਾ ਤੇ ਸਿਹਤ ਨੂੰ ਬਚਾਇਆ ਜਾ ਸਕਦਾ ਹੈ।

 ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਡਾ. ਐੱਸਪੀ ਸ਼ਰਮਾ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਤੇ ਰਹਿੰਦ ਖੂਹਿੰਦ ਸਾੜਨ ਨਾਲ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਤੇ ਪਰਾਲੀ ਤੇ ਰਹਿੰਦ ਖੂਹਿੰਦ ਨੂੰ ਖ਼ੁਰਾਕੀ ਤੱਤ ਵਜੋਂ ਵਰਤਣ ਦੇ ਨੁਕਤੇ ਦੱਸੇ। ਜਿਸ ਨਾਲ ਮਹਿੰਗੀਆਂ ਦਵਾਈਆਂ ਤੋਂ ਕਿਸਾਨਾਂ ਨੂੰ ਛੁਟਕਾਰਾ ਮਿਲ ਸਕੇ ਤੇ ਫ਼ਸਲ 'ਚ ਕੁਦਰਤੀ ਤੱਤ ਬਰਕਰਾਰ ਰਹਿਣ। ਹਿਸਾਰ ਐਗਰੀਕਲਚਰ ਯੂਨੀਵਰਸਿਟੀ ਦੇ ਸਾਇੰਸਦਾਨ ਡਾ. ਲੱਖੀ ਰਾਮ ਨੇ ਵਾਧੂ ਕੀਟਨਾਸ਼ਕ ਦੀ ਬਿਨ੍ਹਾਂ ਬਿਮਾਰੀ ਦੀ ਪਹਿਚਾਣ ਤੋਂ ਵਰਤੋਂ ਨੂੰ ਰੋਕਣ ਦੀ ਸਲਾਹ ਦਿੱਤੀ ਗਈ।

ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਹੀ ਕੀਟਨਾਸ਼ਕ ਦੀ ਵਰਤੋਂ ਕਰਨ ਲਈ ਕਿਹਾ। ਬਾਯਰ ਕੰਪਨੀ ਦੇ ਡਾ. ਦਲੀਪ ਸਿੰਦੇ ਨੇ ਕਿਸਾਨਾਂ ਨੂੰ ਦੱਸਿਆ ਕਿ ਬਾਯਰ ਕੰਪਨੀ ਦਾ 155 ਸਾਲ ਪੁਰਾਣਾ ਦਵਾਈਆਂ ਬਣਾਉਣ, ਖੋਜਣ ਤੇ ਸੋਧਣ ਦਾ ਇਤਿਹਾਸ ਹੈ। ਕੰਪਨੀ ਦੀਆਂ ਦਵਾਈਆਂ ਤੇ ਖ਼ਾਦਾਂ ਮਨੁੱਖ ਤੇ ਵਾਤਾਵਰਨ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦੀਆਂ।

ਕੁਦਰਤੀ ਢੰਗ ਨਾਲ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਸੰਦੀਪ ਫਰਟੀਲਾਈਜ਼ਰ ਖੰਨਾ ਦੇ ਮਾਲਕ ਸੰਦੀਪ ਗੁਪਤਾ ਤੇ ਅਸੋਕ ਕੁਮਾਰ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾਂ ਦੀ ਸਲਾਹ ਨਾਲ ਖੇਤੀਬਾੜੀ ਕਰਨ ਨੂੰ ਸਮੇਂ ਦੀ ਲੋੜ ਦੱਸਿਆ। ਉਨ੍ਹਾਂ ਸਿਖਲਾਈ ਕੈਂਪ 'ਚ ਆਉਣ ਵਾਲੇ ਅਧਿਕਾਰੀਆਂ ਤੇ ਕਿਸਾਨਾਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਡੀਐੱਮ ਬਾਇਰ ਕੰਪਨੀ ਗੋਰਵ ਦੇਸਵਾਲ, ਰਾਜੇਸ਼ ਰਾਠੀ ਆਦਿ ਹਾਜ਼ਰ ਸਨ।