ਟੀ.ਬੀ. ਦੇ ਮਰੀਜ਼ਾਂ ਦੀ ਜਾਂਚ ਲਈ ਮੋਗਾ ਪਹੁੰਚੀ ਮੋਬਾਈਲ ਵੈਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਸਰਕਾਰ ਦੁਆਰਾ ਸਾਲ 2025 ਤੱਕ ਦੇਸ ਨੂੰ ਟੀ ਬੀ ਮੁਕਤ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ। ਜਿਸ ਤਹਿਤ ਪੰਜਾਬ ਦੇ ਟੀ ਬੀ ਦੇ ਸ਼ੱਕੀ ਮਰੀਜ਼ ਦੀ ਜਾਂਚ ਦੇ...

Mobile Van For TB

ਮੋਗਾ, ਭਾਰਤ ਸਰਕਾਰ ਦੁਆਰਾ ਸਾਲ 2025 ਤੱਕ ਦੇਸ ਨੂੰ ਟੀ ਬੀ ਮੁਕਤ ਬਨਾਉਣ ਦਾ ਟੀਚਾ ਰੱਖਿਆ ਗਿਆ ਹੈ। ਜਿਸ ਤਹਿਤ ਪੰਜਾਬ ਦੇ ਟੀ ਬੀ ਦੇ ਸ਼ੱਕੀ ਮਰੀਜ਼ ਦੀ ਜਾਂਚ ਦੇ ਲਈ ਮੋਬਾਇਲ ਸੀ ਬੀ ਨਾਟ ਵੈਨ ਨੂੰ ਸਿਵਲ ਸਰਜਨ ਡਾ.ਸੁਸੀਲ ਜੈਨ ਨੇ ਹਰੀ ਝੰੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਜਿਲਾ ਟੀ ਬੀ ਨੋਡਲ ਅਫਸਰ ਡਾ ਇੰਦਰਵੀਰ ਸਿੰਘ ਗਿੱਲ, ਡਾ ਅਰਵਿੰਦਰ ਪਾਲ ਸਿੰਘ ਗਿੱਲ ਜਿਲਾ ਸਿਹਤ ਅਫਸਰ, ਡ ਮਨੀਸ਼ ਅਰੋੜਾ ਜਿਲਾ ਮਲੇਰੀਆ ਅਫਸਰ, ਡਾ ਜਸਜੀਤ ਕੌਰ ਮੈਡੀਕਲ ਅਫਸਰ ਟੀ ਬੀ ਵਿਭਾਗ, ਕ੍ਰਿਸ਼ਨਾ ਸ਼ਰਮਾ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ , ਅੰਮ੍ਰਿਤ ਸ਼ਰਮਾ, ਚਰਨਜੀਤ ਕੌਰ ਨਰਸਿੰਗ ਇੰਚਾਰਜ,

ਫਾਰਮਾਸਿਸਟ ਨੀਲ ਮਨੀ ਤੋਂ ਇਲਾਵਾ ਹੋਰ ਸਟਾਫ ਨੇ ਵੀ ਹਾਜ਼ਰ ਸਨ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਸੁਸੀਲ ਜੈਨ ਨੇ ਕਿਹਾ ਕਿ ਇਹ ਸੀ ਬੀ ਨਾਟ ਵੈਨ ਟੀ ਬੀ ਦੇ ਮਰੀਜ਼ਾਂ ਦੇ ਬਰੀਕੀ ਨਾਲ ਜਾਂਚ ਕਰੇਗੀ ਇਸ ਵੈਨ ਵਿੱਚ ਟੈਸਟ ਕਰਨ ਦੇ ਸਾਰੇ ਉਪਰਕਨ ਉਪਲਬਧ ਹਨ। ਇਹ ਵੈਨ ਮੋਗਾ ਦੇ ਸਲੱਮ ਖੇਤਰ ਵਿੱਚ ਅੱਜ ਤੋਂ ਪਹਿਲੇ ਤਿੰਨ ਦਿਨ ਤੱਕ ਟੈਸਟ ਕਰੇਗੀ ਅਤੇ ਇੱਕ ਦਿਨ ਲਈ ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਕੋਟ ਈਸੇ ਖਾਂ ਚ ਸ਼ੱਕੀ ਟੀ ਬੀ ਮਰੀਜ਼ਾਂ ਦੇ ਟੈਸਟ ਕਰੇਗੀ।

ਇਸ ਮੌਕੇ ਡਾ ਇੰਦਰਵੀਰ ਸਿੰਘ ਗਿੱਲ ਨੇ ਕਿਹਾ ਕਿ ਵੈਨ ਚ ਉਪਲਬਧ ਸੀ ਬੀ ਨਾਟ ਮਸ਼ੀਨ ਦੇ ਨਾਲ ਕਿਸੇ ਵੀ ਵਿਆਕਤੀ ਦੀ ਬਲਗਮ ਜਾਂਚ ਕੀਤੀ ਜਾਚ ਕੀਤੀ ਜਾ ਸਕਦੀ ਹੈ ਜਿਸ ਨਾਲ ਟੀ ਬੀ ਦੀ ਬਿਮਾਰੀ ਦਾ ਪਤਾ ਲੱਗ ਸਕੇਗਾ।ਇਸ ਦੇ ਨਾਲ ਬਿਮਾਰੀ ਤੇ ਦਵਾਈ ਤੇ ਅਸਰ ਜਾ ਬੇਅਸਰ ਹੋਣ ਬਾਰੇ ਵੀ ਪਤਾ ਲੱਗ ਸਕੇਗਾ। ਡਾ ਗਿੱਲ ਨੇ ਦੱਸਿਆ ਕਿ ਇਸ ਟੈਸਟ ਦੀ ਬਾਜਾਰੀ ਕੀਮਤ ਬਹੁਤ ਜਿਆਦਾ ਹੈ ਪਰ ਸਰਕਾਰ ਦੁਆਰਾ ਇਹ ਬਿਲਕੁਲ ਮੁਫਤ ਦਿਤੀ ਜਾਵੇਗੀ।