ਸਿੱਧੂ ਦੇ ਅਹੁਦਾ ਸੰਭਾਲ ਸਮਾਗਮ ’ਚ ਸ਼ਾਮਲ ਹੋਣ

ਏਜੰਸੀ

ਖ਼ਬਰਾਂ, ਪੰਜਾਬ

ਸਿੱਧੂ ਦੇ ਅਹੁਦਾ ਸੰਭਾਲ ਸਮਾਗਮ ’ਚ ਸ਼ਾਮਲ ਹੋਣ

image

ਜਾ ਰਹੇ ਵਰਕਰਾਂ ਦੀ ਬੱਸ ਹੋਈ ਹਾਦਸੇ ਦਾ ਸ਼ਿਕਾਰ

ਬੱਸ ਨਾਲ ਹੋਈ ਟੱਕਰ ਦੌਰਾਨ ਤਿੰਨ ਮੌਤਾਂ, 37 ਲੋਕ ਹੋਏ ਜ਼ਖ਼ਮੀਕੋਟ ਈਸੇ ਖਾਂ/ਮੋਗਾ 23 ਜੁਲਾਈ (ਹਰਜੀਤ ਸਿੰਘ ਛਾਬੜਾ/ਹਰਜਿੰਦਰ ਮੌਰੀਆ) : ਅੱਜ ਸਵੇਰੇ ਪੌਣੇ ਅੱਠ ਵਜੇ ਦੇ ਕਰੀਬ ਪਿੰਡ ਲੁਹਾਰਾ ਦੀ ਫੱਕਰ ਬਾਬਾ ਦਾਮੂੰ ਸ਼ਾਹ ਦੀ ਮਜ਼ਾਰ ਤੋਂ ਥੋੜੀ ਦੂਰ ਮੋਗਾ-ਅੰਮਿ੍ਰਤਸਰ ਮੇਨ ਰੋਡ ’ਤੇ ਮਿੰਨੀ ਬੱਸ ਅਤੇ ਪੰਜਾਬ ਰੋਡਵੇਜ਼ ਮੋਗਾ ਡਿਪੂ ਦੀ ਬੱਸ ਦੀ ਆਹਮੋ-ਸਾਹਮਣੀ ਟੱਕਰ ਹੋ ਜਾਣ ਕਾਰਨ ਬੇਹੱਦ ਭਿਆਨਕ ਹਾਦਸਾ ਵਾਪਰਨ ਦਾ ਸਮਾਚਾਰ ਮਿਲਿਆ ਹੈ। 
ਜਾਣਕਾਰੀ ਮੁਤਾਬਕ ਇਹ ਟੱਕਰ ਇੰਨੀ ਭਿਆਨਕ ਸੀ ਕਿ ਇਸ ਹਾਦਸੇ ਵਿਚ ਸਾਰੀਆਂ ਸਵਾਰੀਆਂ ਜ਼ਖ਼ਮੀ ਹੋ ਗਈਆਂ ਤੇ ਇਕ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਇਕ ਨੇ ਹਸਪਤਾਲ ਜਾ ਕੇ ਦਮ ਤੋੜ ਦਿਤਾ। ਖ਼ਬਰ ਲਿਖੇ ਜਾਣ ਤਕ ਇਕ ਹੋਰ ਗੰਭੀਰ ਜ਼ਖ਼ਮੀ ਦੀ ਮੌਤ ਹੋਣ ਨਾਲ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ। ਹਾਦਸੇ ਦਾ ਚੀਕ ਚਿਹਾੜਾ ਪਿੰਡ ਵਾਸੀਆਂ ਨੇ ਜਿਵੇਂ ਹੀ ਸੁਣਿਆ ਤੁਰਤ ਹੀ ਜ਼ਖ਼ਮੀਆਂ ਨੂੰ ਬਸਾਂ ਵਿਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਉਣ ਲਈ ਮਦਦ ਕੀਤੀ। ਪ੍ਰੰਤੂ ਵੇਖਣ ਵਾਲੀ ਗੱਲ ਇਹ ਹੈ ਕਿ ਇਸ ਸਮੇਂ ਦੌਰਾਨ ਕੋਈ ਵੀ ਸਿਆਸੀ ਪਾਰਟੀ ਦਾ ਆਗੂ ਇਨ੍ਹਾਂ ਦੀ ਸਾਰ ਲੈਣ ਲਈ ਮੌਕੇ ’ਤੇ ਨਹੀਂ ਪਹੁੰਚਿਆ। ਇਨ੍ਹਾਂ ਚਾਲੀ ਸਵਾਰੀਆਂ ਵਿਚੋਂ ਦੋ ਨੂੰ ਤਾਂ ਮਾਮੂਲੀ ਮਲ੍ਹਮ ਪੱਟੀ ਉਪਰੰਤ ਛੁੱਟੀ ਦੇ ਦਿਤੀ ਗਈ, ਤਿੰਨ ਦੀ ਮੌਤ ਹੋ ਗਈ, 9 ਨੂੰ ਅੱਗੇ ਰੈਫਰ ਕਰ ਦਿਤਾ ਗਿਆ ਹੈ ਅਤੇ ਬਾਕੀ ਜ਼ਖ਼ਮੀ ਮੋਗਾ ਦੇ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ। ਘਟਨਾ ਸਬੰਧੀ ਥਾਣਾ ਮੋਗਾ ਵਿਖੇ ਰੋਡਵੇਜ਼ ਦੇ ਕੰਡਕਟਰ ਸੁਖਵਿੰਦਰ ਸਿੰਘ ਵਲੋਂ ਦਰਜ ਕਰਵਾਈ ਐੱਫ.ਆਈ.ਆਰ ਮੁਤਾਬਕ ਉਨ੍ਹਾਂ ਦੀ ਬੱਸ ਜੋ ਮੋਗਾ ਡਿਪੂ ਵਿਚੋਂ ਕੋਈ 7.22 ਸਵੇਰੇ ਅੰਮਿ੍ਰਤਸਰ ਲਈ ਰਵਾਨਾ ਹੋਈ ਸੀ, ਜਿਸ ਦਾ ਕੋਈ ਅੱਠ ਕਿਲੋਮੀਟਰ ਦੀ ਦੂਰੀ ’ਤੇ ਪਿੰਡ ਲੁਹਾਰਾ ਤੋਂ ਲੰਘਦਿਆਂ ਸਾਰ ਸਾਹਮਣੇ ਤੋਂ ਤੇਜ਼ੀ ਨਾਲ ਆਈ ਅਤੇ ਅਪਣਾ ਸੰਤੁਲਨ ਗੁਆ ਚੁੱਕੀ ਇਕ ਮਿੰਨੀ ਬੱਸ ਨਾਲ ਟੱਕਰ ਹੋ ਗਈ। ਇਹ ਵੀ ਪਤਾ ਲੱਗਾ ਹੈ ਕਿ ਮਿੰਨੀ ਬੱਸ ਵਿਚ ਸਫ਼ਰ ਕਰ ਰਹੇ ਵਿਅਕਤੀ ਚੰਡੀਗੜ੍ਹ ਵਿਖੇ ਹੋ ਰਹੇ ਇਕ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ।
ਫੋਟੋ ਨੰਬਰ 23 ਮੋਗਾ 12 ਪੀ  
ਆਹਮੋ-ਸਾਹਮਣੀ ਟੱਕਰ ਵਿੱਚ ਹਾਦਸਾਗ੍ਰਸਤ ਹੋਈਆਂ ਬੱਸਾਂ (ਹਰਜੀਤ ਸਿੰਘ ਛਾਬੜਾ)