ਫਰੀਦਕੋਟ: ਬੇਸ਼ਕ ਅਸੀਂ 21ਵੀਂ ਸਦੀ ਵਿਚ ਜੀਅ ਰਹੇ ਆ ਪਰ ਫਿਰ ਵੀ ਧੀਆਂ ਨੂੰ ਉਹਨਾਂ ਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਹੈ। ਆਏ ਦਿਨ ਕੋਈ ਨਾ ਕੋਈ ਧੀ ਦਾਜ ਦੀ ਬਲੀ ਚੜਦੀ ਹੈ। ਅਜਿਹਾ ਹੀ ਮਾਮਲਾ ਜ਼ਿਲਾ ਫਰੀਦਕੋਟ ਦੇ ਪਿੰਡ ਸਿੰਧਵਾਂ ਤੋਂ ਸਾਹਮਣੇ ਆਇਆ ਹੈ ਜਿੱਥੇ ਵਿਆਹੁਤਾ ਨੇ ਦਾਜ ਦੀ ਮੰਗ ਤੋਂ ਤੰਗ ਆ ਕੇ ਫਾਹਾ ਲੈ ਲਿਆ।
ਮ੍ਰਿਤਕ ਦੇ ਪਿਤਾ ਨੇ ਥਾਣਾ ਸਿਟੀ ਕੋਟਕਪੂਰਾ ਨੂੰ ਦੱਸਿਆ ਕਿ ਉਹ ਸੇਵਾ ਮੁਕਤ ਕਰਮਚਾਰੀ ਹੈ ਅਤੇ ਉਸਦੀਆਂ 3 ਕੁੜੀਆਂ ਅਤੇ 1 ਮੁੰਡਾ ਹੈ। ਉਸਨੇ ਦੋ ਵੱਡੀਆਂ ਕੁੜੀਆਂ ਦੇ ਵਿਆਹ ਤੋਂ ਬਾਅਦ ਉਸਨੇ ਸਭ ਤੋਂ ਛੋਟੀ ਕੁੜੀ ਭਾਗਿਆ ਸ਼੍ਰੀ (30) ਦਾ ਵਿਆਹ ਪੂਰੇ ਹਿੰਦੂ ਰੀਤੀ ਰਿਵਾਜਾਂ ਨਾਲ 2020 ਨੂੰ ਸੁਨੀਲ ਪੁੱਤਰ ਸੁਖਵੰਤ ਸਿੰਘ ਵਾਸੀ ਰੋਹਤਕ ਹਰਿਆਣਾ ਨਾਲ 20 ਲੱਖ ਰੁਪਏ ਖ਼ਰਚ ਕਰਕੇ ਕੀਤਾ ਸੀ ਪਰ ਉਸਦੀ ਧੀ ਨੂੰ ਉਸਦੇ ਸਹੁਰੇ ਹਮੇਸ਼ਾਂ ਦਾਜ ਲਈ ਤੰਗ ਕਰਦੇ ਰਹਿੰਦੇ ਸਨ ਜਿਸ ਤੋਂ ਦੁਖੀ ਹੋ ਕੇ ਉਹਨਾਂ ਦੀ ਧੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਪਿਤਾ ਦੇ ਬਿਆਨਾਂ ਤੇ ਥਾਣਾ ਸਿਟੀ ਕੋਟਕਪੂਰਾ ਵਿਖੇ ਮੁਕੱਦਮਾ ਦਰਦ ਕਰ ਲਿਆ ਗਿਆ । ਬਾਪ ਦਾ ਘਰ ਵਿਕਦੈ ਤਾਂ ਧੀ ਦਾ ਘਰ ਵੱਸਦੈ, ਕਿੰਨੀ ਨਾਮੁਰਾਦ ਰਸਮ ਹੈ ਦਾਜ ਪ੍ਰਥਾ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਕ ਪੜ੍ਹੀ ਲਿਖੀ ਔਰਤ ਨੂੰ ਸਹੁਰੇ ਪਰਿਵਾਰ ਨੇ ਮੌਤ ਦੇ ਘਾਟ ਕਿਉਂ ਉਤਾਰ ਦਿੱਤਾ ਇਹ ਜਾਂਚ ਦਾ ਵਿਸ਼ਾ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦਾਜ ਦੇ ਲੋਭੀਆਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰੇ।