AAP ਬੁਲਾਰੇ ਦਾ SGPC ਨੂੰ ਸਵਾਲ, ਜੇ PTC ਗੁਰਬਾਣੀ ਦਾ ਲਾਈਵ ਟੈਲੀਕਾਸਟ ਕਰ ਸਕਦਾ ਹੈ ਤਾਂ ਬਾਕੀ ਚੈਨਲ ਕਿਉਂ ਨਹੀਂ?  

ਏਜੰਸੀ

ਖ਼ਬਰਾਂ, ਪੰਜਾਬ

TC Punjabi ਦੇ ਯੂ-ਟਿਊਬ ਪਲੇਟਫਾਰਮ ਉੱਤੇ ਜੋਂ  Ads ਦਿਖਾਈਆਂ ਜਾ ਰਹੀਆਂ ਹਨ ਕੀ ਇਹ ਮਰਿਆਦਾ ਦਾ ਉਲੰਘਣ ਨਹੀਂ ਹੈ? 

Malvinder Singh Kang

ਚੰਡੀਗੜ੍ਹ - ਸ਼੍ਰੋਮਣੀ ਕਮੇਟੀ ਵੱਲੋਂ ਸ਼ੁਰੂ ਕੀਤੇ ਗਏ ਯੂਟਿਊਬ ਚੈਨਲ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਟਵੀਟ ਕੀਤਾ ਹੈ ਤੇ ਸਵਾਲ ਪੁੱਛਿਆ ਹੈ ਕਿ ਜੇ PTC Punjabi ਦੇ ਯੂ-ਟਿਊਬ ਉੱਤੇ ਗੁਰਬਾਣੀ ਦਾ ਲਾਈਵ ਟੈਲੀਕਾਸਟ ਹੋ ਸਕਦਾ ਹੈ ਤਾਂ ਬਾਕੀ ਚੈਨਲ ਇਸ ਟੈਲੀਕਾਸਟ ਨੂੰ  ਕਿਉਂ ਨਹੀਂ ਕਰ ਸਕਦੇ?   

ਮਾਲਵਿੰਦਰ ਕੰਗ ਨੇ ਅਪਣੇ ਟਵੀਟ ਵਿਚ ਲਿਖਿਆ ਕਿ ''ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਕਰਨ ਲਈ ਸ਼੍ਰੋਮਣੀ ਕਮੇਟੀ ਵਲੋਂ ਆਪਣਾ ਯੂ-ਟਿਊਬ ਚੈਨਲ ਚਲਾਉਣਾ, ਇੱਕ ਸ਼ਲਾਘਾ ਯੋਗ ਕਦਮ ਹੈ ਪਰ ਇਹ ਗੱਲ ਸਮਝ ਤੋਂ ਬਾਹਰ ਹੈ ਕਿ PTC Punjabi ਅਪਣੇ ਯੂ-ਟਿਊਬ ਉੱਤੇ ਪਾਵਨ ਗੁਰਬਾਣੀ ਦਾ ਲਾਈਵ ਟੈਲੀਕਾਸਟ ਕਿਸ ਅਧਿਕਾਰ ਤਹਿਤ ਕਰ ਰਿਹਾ ਹੈ? ਸਵਾਲ ਇਹ ਹੈ ਕਿ ਜੇ PTC Punjabi ਯੂ ਟਿਊਬ ਉੱਤੇ ਲਾਈਵ ਟੈਲੀਕਾਸਟ ਕਰ ਸਕਦਾ ਹੈ ਤਾਂ ਬਾਕੀ ਚੈਨਲ ਕਿਉਂ ਨਹੀਂ ਕਰ ਸਕਦੇ? PTC Punjabi ਦੇ ਯੂ-ਟਿਊਬ ਪਲੇਟਫਾਰਮ ਉੱਤੇ ਜੋਂ  Ads ਦਿਖਾਈਆਂ ਜਾ ਰਹੀਆਂ ਹਨ ਕੀ ਇਹ ਮਰਿਆਦਾ ਦਾ ਉਲੰਘਣ ਨਹੀਂ ਹੈ?