Amritsar News: ਗੱਤਕੇ 'ਚ ਨਾਮਣਾ ਖੱਟਣ ਵਾਲੇ 4 ਸਾਲ ਦੇ ਸਿੱਖ ਬੱਚੇ ਦਾ ਸਨਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਫ਼ਤਿਹ ਸਿੰਘ ਨੂੰ ਸਿਰੋਪਾਓ ਤੇ ਸ੍ਰੀ ਸਾਹਿਬ ਦੇ ਕੇ ਕੀਤਾ ਸਨਮਾਨਿਤ

Amritsar News: 4-year-old Sikh boy honored for achieving fame in Gatka

ਸ੍ਰੀ ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਦੇਸ਼ ਵਿਦੇਸ਼ ਵਿੱਚ ਗੱਤਕੇ ਨਾਲ ਨਾਮਣਾ ਖੱਟਣ ਵਾਲੇ 4 ਸਾਲਾ ਸਿੱਖ ਬੱਚੇ ਸਨਮਾਨ ਕੀਤਾ ਗਿਆ ਹੈ। ਇਸ ਸਿੱਖ ਬੱਚੇ ਕਾਕਾ ਫ਼ਤਿਹ ਸਿੰਘ ਵਾਸੀ ਅੰਮ੍ਰਿਤਸਰ ਨੇ ਯੂਰਪ, ਸਿੰਗਾਪੁਰ, ਮੁੰਬਈ ਜਿਹੀਆਂ ਥਾਵਾਂ ਉੱਤੇ ਵੱਡੇ ਮੰਚਾਂ ਉੱਤੇ ਗੱਤਕਾ ਖੇਡਿਆ ਅਤੇ ਸਿੱਖ ਪਛਾਣ ਦਾ ਪ੍ਰਚਾਰ ਪ੍ਰਸਾਰ ਕੀਤਾ, ਜੋ ਕਿ ਪ੍ਰੇਰਣਾਸਰੋਤ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਵੱਲੋਂ ਕਾਕਾ ਫ਼ਤਿਹ ਸਿੰਘ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਅਤੇ ਸ੍ਰੀ ਸਾਹਿਬ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਅਰਦਾਸ ਕੀਤੀ ਕਿ ਕਾਕਾ ਫ਼ਤਿਹ ਸਿੰਘ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਅਤੇ ਇਸੇ ਤਰ੍ਹਾਂ ਹਮੇਸ਼ਾ ਗੱਤਕਾ ਖੇਡਦਿਆਂ ਸਿੱਖ ਕੌਮ ਦਾ ਨਾਮ ਰੋਸ਼ਨ ਕਰਦਾ ਰਹੇ। ਉਨ੍ਹਾਂ ਕਿਹਾ ਕਿ ਸਾਰੇ ਸਿੱਖ ਮਾਪੇ ਨੂੰ ਆਪਣੇ ਬੱਚਿਆਂ ਨੂੰ ਬਚਪਨ ਤੋਂ ਹੀ ਬਾਣੀ ਅਤੇ ਬਾਣੇ ਨਾਲ ਜੋੜਣ ਅਤੇ ਉਨ੍ਹਾਂ ਨੂੰ ਗੱਤਕਾ ਸਿੱਖ ਮਾਰਸ਼ਲ ਆਰਟ ਦੀ ਸਿੱਖਿਆ ਜ਼ਰੂਰ ਦੇਣ।