ਕਸ਼ਮੀਰ ਘਾਟੀ 'ਚ ਪਹਿਲੀ ਵਾਰ ਸ਼ੁਰੂ ਹੋਇਆ ਹਾਕੀ ਟੂਰਨਾਮੈਂਟ, 50 ਟੀਮਾਂ ਲੈ ਰਹੀਆਂ ਹਿੱਸਾ
ਡੇਢ ਸਾਲ ਬਾਅਦ ਘਾਟੀ 'ਚ ਸ਼ੁਰੂ ਹੋਏ ਖੇਡ ਮੁਕਾਬਲੇ
ਸ੍ਰੀਨਗਰ (ਫਿਰਦੌਸ਼ ਕਾਦਰੀ) ਟੋਕੀਓ ਓਲੰਪਿਕ 'ਚ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੇਸ਼ ਅੰਦਰ ਖਿਡਾਰੀਆਂ 'ਚ ਨਵਾਂ ਜੋਸ਼ ਤੇ ਜਜ਼ਬਾ ਭਰ ਦਿੱਤਾ ਹੈ। ਕਸ਼ਮੀਰ ਘਾਟੀ 'ਚ ਪਹਿਲੀ ਵਾਰ ਸ੍ਰੀ ਗੁਰੂ ਹਰਿਗੋਬਿੰਦ (Hockey tournament kicks off for first time in Kashmir Valley) ਸਾਹਿਬ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ ਹੋਈ।
ਇਸ ਟੂਰਨਾਮੈਂਟ 'ਚ 50 ਟੀਮਾਂ ਹਿੱਸਾ ਲੈ ਰਹੀਆਂ ਹਨ। ਸ੍ਰੀਨਗਰ ਦੇ ਰਾਜਬਾਗ ਇਲਾਕੇ ਦੇ ਗਿੰਡਨ ਸਪੋਰਟਸ ਸਟੇਡੀਅਮ 'ਚ ਇਹ ਟੂਰਨਾਮੈਂਟ ਖੇਡਿਆ ਜਾ ਰਿਹਾ ਹੈ। ਕੋਰੋਨਾ ਵਾਇਰਸ ਕਾਰਨ ਡੇਢ (Hockey tournament kicks off for first time in Kashmir Valley) ਸਾਲ ਬਾਅਦ ਘਾਟੀ 'ਚ ਖੇਡ ਮੁਕਾਬਲੇ ਸ਼ੁਰੂ ਹੋ ਰਹੇ ਹਨ।
ਖਿਡਾਰੀਆਂ ਅਤੇ ਸਥਾਨਕ ਲੋਕਾਂ 'ਚ ਕਾਫ਼ੀ ਉਤਸਾਹ (Hockey tournament kicks off for first time in Kashmir Valley) ਅਤੇ ਖੁਸ਼ੀ ਦੀ ਲਹਿਰ ਵੇਖੀ ਜਾ ਰਹੀ ਹੈ। ਟੂਰਨਾਮੈਂਟ ਦੇ ਆਯੋਜਕਾਂ ਨੇ ਦੱਸਿਆ ਕਿ ਪਿਛਲੇ ਡੇਢ ਸਾਲ ਤੋਂ ਕੋਰੋਨਾ ਵਾਇਰਸ ਕਾਰਨ ਖਿਡਾਰੀਆਂ ਨੂੰ ਮੈਦਾਨ ਤੋਂ ਦੂਰ ਰਹਿਣਾ ਪਿਆ ਹੈ।
ਜੰਮੂ-ਕਸ਼ਮੀਰ ਦੇ ਨੌਜਵਾਨ ਕਾਫ਼ੀ ਹੁਨਰਮੰਦ ਤੇ (Hockey tournament kicks off for first time in Kashmir Valley) ਮਿਹਨਤੀ ਹਨ। ਜੇ ਇਨ੍ਹਾਂ ਨੂੰ ਵਧੀਆ ਮੈਦਾਨ ਅਤੇ ਟ੍ਰੇਨਿੰਗ ਮਿਲੇ ਤਾਂ ਇਹ ਦੇਸ਼ ਦਾ ਨਾਂਅ ਰੌਸ਼ਨ ਕਰਨਗੇ।
ਖੇਡ ਆਯੋਜਕਾਂ ਅਤੇ ਖਿਡਾਰੀਆਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਉਨ੍ਹਾਂ ਨੂੰ ਖੇਡਣ ਲਈ ਵਧੀਆ ਮੈਦਾਨ ਅਤੇ ਕੋਚਿੰਗ (Hockey tournament kicks off for first time in Kashmir Valley) ਦਿੱਤੀ ਜਾਵੇ। ਘਾਟੀ 'ਚ ਸ਼ਾਂਤੀ ਲਿਆਉਣ ਲਈ ਖੇਡਾਂ ਬਹੁਤ ਮਦਦਗਾਰ ਸਾਬਤ ਹੋਣਗੀਆਂ ਅਤੇ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਰੱਖਿਆ ਜਾ ਸਕਦਾ ਹੈ।