ਨਵਜੋਤ ਸਿੱਧੂ ਨੇ ਹੁਣ ਗੰਨੇ ਦੇ ਮੁੱਲ ਨੂੰ ਲੈ ਕੇ ਅਪਣੀ ਸਰਕਾਰ ’ਤੇ ਚੁਕੇ ਸਵਾਲ

ਏਜੰਸੀ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਨੇ ਹੁਣ ਗੰਨੇ ਦੇ ਮੁੱਲ ਨੂੰ ਲੈ ਕੇ ਅਪਣੀ ਸਰਕਾਰ ’ਤੇ ਚੁਕੇ ਸਵਾਲ

image

ਚੰਡੀਗੜ੍ਹ, 23 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਚ ਗੰਨਾ ਕਾਸ਼ਤਕਾਰ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਦਿਆਂ ਇਕ ਵਾਰ ਮੁੜ ਅਪਣੀ ਹੀ ਸਰਕਾਰ ’ਤੇ ਸਵਾਲ ਚੁੱਕੇ ਹਨ। ਅੱਜ ਟਵੀਟ ਕਰ ਕੇ ਸਿੱਧੂ ਨੇ ਕਿਹਾ ਕਿ ਹੋਰਨਾਂ ਰਾਜਾਂ ਮੁਕਾਬਲੇ ਪੰਜਾਬ ਵਿਚ ਗੰਨੇ ਦਾ ਭਾਅ ਕਾਫ਼ੀ ਘੱਟ ਹੈ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਹਰਿਆਣਾ, ਯੂ.ਪੀ. ਤੇ ਉਤਰਾਖੰਡ ਦਾ ਜ਼ਿਕਰ ਕੀਤਾ ਜੋ ਭਾਜਪਾ ਸਾਸ਼ਨ ਰਾਜ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਨ੍ਹਾਂ ਰਾਜਾਂ ਮੁਕਾਬਲੇ ਗੰਨੇ ਦੀ ਕੁਆਲਟੀ ਵੀ ਬੇਹਤਰ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਗੰਨਾ ਕਿਸਾਨਾਂ ਦੇ ਮਸਲੇ ਦਾ ਹੱਲ ਤੁਰਤ ਕਢਿਆ ਜਾਵੇ। ਇਸੇ ਦੌਰਾਨ ਹਰਿਆਣਾ ਦੇ ਉਪ ਮੁੱਖ ਮੰਤਰੀ ਨੂੰ ਵੀ ਗੱਲ ਕਹਿਣ ਦਾ ਮੌਕਾ ਮਿਲ ਗਿਆ। ਦੁਸ਼ਯੰਤ ਚੌਟਾਲਾ ਨੇ ਸਿੱਧੂ ਦੀ ਟਿਪਣੀ ਬਾਰੇ ਕਿਹਾ ਕਿ ਹੁਣ ਤਾਂ ਕਾਂਗਰਸ ਪ੍ਰਧਾਨ ਬੋਲ ਰਹੇ ਹਨ ਜਿਸ ਤੋਂ ਸਾਬਤ ਹੁੰਦਾ ਹੈ ਕਿ ਹਰਿਆਣਾ ਸਰਕਾਰ ਕਿਸਾਨਾਂ ਦਾ ਵੱਧ ਖ਼ਿਆਲ ਰੱਖ ਰਹੀ ਹੈ ਤੇ ਵੱਧ ਰੇਟ ਦਿੰਦੀ ਹੈ।