ਲੁਧਿਆਣਾ ਵਿਚ ਅਕਸ਼ੈ ਕੁਮਾਰ ਦੀ ਫ਼ਿਲਮ ਦਾ ਵਿਰੋਧ, ਪਾਬੰਦੀ ਲਾਉਣ ਲਈ ਦਿਤਾ ਅਲਟੀਮੇਟਮ

ਏਜੰਸੀ

ਖ਼ਬਰਾਂ, ਪੰਜਾਬ

ਲੁਧਿਆਣਾ ਵਿਚ ਅਕਸ਼ੈ ਕੁਮਾਰ ਦੀ ਫ਼ਿਲਮ ਦਾ ਵਿਰੋਧ, ਪਾਬੰਦੀ ਲਾਉਣ ਲਈ ਦਿਤਾ ਅਲਟੀਮੇਟਮ

image

ਲੁਧਿਆਣਾ, 23 ਅਗੱਸਤ (ਪਪ) : ਕਿਸਾਨ ਸਮਰਥਕਾਂ ਤੇ ਨੌਜਵਾਨਾਂ ਵਲੋਂ ਅਕਸ਼ੈ ਕੁਮਾਰ ਦੀ ਫ਼ਿਲਮ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਲੁਧਿਆਣਾ ਦੇ ਪੈਵੀਲੀਅਨ ਮਾਲ ਵਿਚ ਵੀ ਅਕਸ਼ੈ ਕੁਮਾਰ ਦੀ ਲੱਗੀ ਫ਼ਿਲਮ ਦਾ ਵਿਰੋਧ ਕਰਨ ਲਈ ਕਿਸਾਨ ਸਮਰਥਕ ਅਤੇ ਨੌਜਵਾਨ ਪਹੁੰਚੇ ਜਿਨ੍ਹਾਂ ਨੇ ਫ਼ਿਲਮ ਬੈਨ ਕਰਨ ਦੀ ਮੰਗ ਕੀਤੀ ਤੇ ਦੋ ਦਿਨ ਦਾ ਅਲਟੀਮੇਟਮ ਦੇ ਕੇ ਕਿਹਾ ਕਿ ਜੇਕਰ ਫ਼ਿਲਮ ਉਤੇ ਪਾਬੰਦੀ ਨਾ ਲਗਾਈ ਗਈ ਤਾਂ ਉਹ ਇਸ ਦਾ ਜ਼ੋਰਦਾਰ ਵਿਰੋਧ ਕਰਨਗੇ ਜਿਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ, ਹਾਲਾਂਕਿ ਇਸ ਦੌਰਾਨ ਪੁਲਿਸ ਫ਼ੋਰਸ ਵੀ ਮੌਕੇ ਉਤੇ ਮੌਜੂਦ ਰਹੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ ਅਕਸ਼ੈ ਕੁਮਾਰ ਪੰਜਾਬੀ ਹੋਣ ਦੇ ਬਾਵਜੂਦ ਕਿਸਾਨਾਂ ਦੇ ਹੱਕ ਵਿਚ ਕਦੇ ਵੀ ਨਹੀਂ ਬੋਲੇ ਸਗੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਮਚਾਗਿਰੀ ਕਰਦੇ ਹਨ ਜਿਸ ਕਰ ਕੇ ਪੰਜਾਬ ਵਿਚ ਅਕਸ਼ੈ ਕੁਮਾਰ ਦੀ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ