ਲੁਧਿਆਣਾ 'ਚ ਚੱਲਦੀ ਟਰੇਨ ਤੋਂ ਡਿੱਗਿਆ ਯਾਤਰੀ, ਹਸਪਤਾਲ ਲਿਜਾਂਦੇ ਸਮੇਂ ਰਸਤੇ ਵਿਚ ਹੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਦੀ ਹਜੇ ਤੱਕ ਨਹੀਂ ਹੋ ਸਕੀ ਪਹਿਚਾਣ

photo

 

 ਲੁਧਿਆਣਾ:  ਚੰਡੀਗੜ੍ਹ-ਲੁਧਿਆਣਾ ਰੇਲ ਮਾਰਗ 'ਤੇ ਸਮਰਾਲਾ ਵਿਖੇ ਚੱਲਦੀ ਰੇਲਗੱਡੀ ਤੋਂ ਡਿੱਗਣ ਕਾਰਨ ਇਕ ਯਾਤਰੀ ਦੀ ਮੌਤ ਹੋ ਗਈ। ਇਹ ਯਾਤਰੀ ਨੰਗਲ ਡੈਮ ਐਕਸਪ੍ਰੈਸ ਤੋਂ ਡਿੱਗਿਆ ਸੀ। ਇਹ ਗੰਭੀਰ ਜ਼ਖ਼ਮੀ ਵਿਅਕਤੀ ਬਿਜਲੀਪੁਰ ਰੇਲਵੇ ਫਾਟਕ ਨੇੜੇ ਦੇਖਿਆ ਗਿਆ। ਜਿਸ ਤੋਂ ਬਾਅਦ ਰਾਹਗੀਰਾਂ ਨੇ ਐਂਬੂਲੈਂਸ 108 ਨੂੰ ਫੋਨ ਕੀਤਾ। ਜਦੋਂ ਤੱਕ ਐਂਬੂਲੈਂਸ ਜ਼ਖ਼ਮੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਕੋਲ ਕੋਈ ਪਛਾਣ ਪੱਤਰ ਅਤੇ ਮੋਬਾਈਲ ਨਹੀਂ ਸੀ। ਜਿਸ ਕਾਰਨ ਉਸ ਦੀ ਪਛਾਣ ਨਹੀਂ ਹੋ ਸਕੀ।

ਇਹ ਵੀ ਪੜ੍ਹੋਲੁਧਿਆਣਾ ਸਕੂਲ ਹਾਦਸਾ: ਮ੍ਰਿਤਕ ਅਧਿਆਪਿਕਾ ਦਾ ਕੀਤਾ ਗਿਆ ਸਸਕਾਰ

ਜਾਣਕਾਰੀ ਅਨੁਸਾਰ ਨੰਗਲ ਡੈਮ ਚੰਡੀਗੜ੍ਹ ਤੋਂ ਲੁਧਿਆਣਾ ਵੱਲ ਜਾ ਰਹੀ ਸੀ। ਇਹ ਯਾਤਰੀ ਬਿਜਲੀਪੁਰ ਨੇੜੇ ਖਿੜਕੀ ਤੋਂ ਹੇਠਾਂ ਡਿੱਗ ਗਿਆ। ਸਿਵਲ ਹਸਪਤਾਲ ਦੀ ਡਾਕਟਰ ਹਰਮਨਪ੍ਰੀਤ ਕੌਰ ਨੇ ਦੱਸਿਆ ਕਿ ਜਦੋਂ ਐਂਬੂਲੈਂਸ ਕਰਮਚਾਰੀ ਜ਼ਖ਼ਮੀ ਨੂੰ ਲੈ ਕੇ ਆਏ ਤਾਂ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਸ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਦੀ ਉਮਰ 40 ਤੋਂ 45 ਸਾਲ ਦੱਸੀ ਜਾ ਰਹੀ ਹੈ। ਫਿਲਹਾਲ ਹਜੇ ਪਛਾਣ ਨਹੀਂ ਹੋ ਸਕੀ। 

ਇਹ ਵੀ ਪੜ੍ਹੋ: ਖੰਨਾ 'ਚ ਇਕ ਤੇਜ਼ ਰਫ਼ਤਾਰ ਵਾਹਨ ਨੇ ਬੁਲੇਟ ਨੂੰ ਮਾਰੀ ਟੱਕਰ, ਨੌਜਵਾਨ ਦੀ ਹੋਈ ਮੌਤ

ਨੰਗਲ ਡੈਮ ਤੋਂ ਕਿਵੇਂ ਡਿੱਗਿਆ ਇਹ ਯਾਤਰੀ ਰੇਲਵੇ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿਤੀ ਹੈ ਕਿ ਕਿਸੇ ਨੇ ਇਸ ਨੂੰ ਧੱਕਾ ਤਾਂ ਨਹੀਂ ਦਿੱਤਾ। ਜਾਂਚ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਮ੍ਰਿਤਕਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।