ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਪੁਲਿਸ ਨੇ ਹਿਰਾਸਤ ਵਿਚ ਲਿਆ; ਫਲਾਈਟ ਰਾਹੀਂ ਹੋਇਆ ਰਵਾਨਾ

ਏਜੰਸੀ

ਖ਼ਬਰਾਂ, ਪੰਜਾਬ

ਬਿਸ਼ਨੋਈ ਨੂੰ ਫਲਾਈਟ ਰਾਹੀਂ ਗੁਜਰਾਤ ਲਿਜਾਇਆ ਗਿਆ

Gujarat Police gets custody of gangster Lawrence Bishnoi



ਮੋਹਾਲੀ: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਗੁਜਰਾਤ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਖ਼ਬਰਾਂ ਮੁਤਾਬਕ ਲਾਰੈਂਸ ਬਿਸ਼ਨੋਈ ਦਾ ਪਾਕਿਸਤਾਨੀ ਕਨੈਕਸ਼ਨ ਸਾਹਮਣੇ ਆਉਣ ਤੋਂ ਬਾਅਦ ਗੁਜਰਾਤ ਪੁਲਿਸ ਨੇ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ ਤੋਂ ਹਿਰਾਸਤ 'ਚ ਲੈ ਲਿਆ ਹੈ। ਬਿਸ਼ਨੋਈ ਨੂੰ ਫਲਾਈਟ ਰਾਹੀਂ ਗੁਜਰਾਤ ਲਿਜਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬੀਤੇ ਦਿਨ ਕਰੀਬ 3.30 ਵਜੇ ਲਾਰੈਂਸ ਨੂੰ ਮੋਹਾਲੀ ਏਅਰਪੋਰਟ ’ਤੇ ਲਿਆਂਦਾ ਗਿਆ। ਇਸ ਮੌਕੇ ਸੀਨੀਅਰ ਅਧਿਕਾਰੀਆਂ ਸਣੇ ਭਾਰੀ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ।

ਇਹ ਵੀ ਪੜ੍ਹੋ: ਚੰਦਰਯਾਨ 3: ‘ਸਾਈਕਲ ਤੋਂ ਚੰਨ ਤਕ’…ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਇਹ ਤਸਵੀਰ 

ਲਾਰੈਂਸ ਬਿਸ਼ਨੋਈ ਵਿਰੁਧ ਐਨ.ਡੀ.ਪੀ.ਐਸ. ਅਤੇ ਯੂ.ਏ.ਪੀ.ਏ. ਦਾ ਮਾਮਲਾ ਦਰਜ ਕੀਤਾ ਗਿਆ ਹੈ। ਗੁਜਰਾਤ ਪੁਲਿਸ ਦਾ ਇਲਜ਼ਾਮ ਹੈ ਕਿ ਲਾਰੈਂਸ ਬਿਸ਼ਨੋਈ ਨੇ ਸਮੁੰਦਰੀ ਰਸਤੇ ਪਾਕਿਸਤਾਨ ਤੋਂ 194 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਦਰਾਮਦ ਕੀਤੀ ਸੀ, ਜਿਸ ਨੂੰ ਤੱਟ ਰੱਖਿਅਕ ਅਤੇ ਗੁਜਰਾਤ ਏ.ਟੀ.ਐਸ .ਨੇ ਇਕ ਸਾਂਝੇ ਆਪ੍ਰੇਸ਼ਨ ਵਿਚ ਫੜਿਆ ਸੀ। ਰੀਪੋਰਟਾਂ ਅਨੁਸਾਰ, ਸਾਲ 2022 ਵਿਚ ਗੁਜਰਾਤ ਏ.ਟੀ.ਐਸ. ਅਤੇ ਕੌਸਟ ਗਾਰਡ ਨੇ ਇਕ ਸੰਯੁਕਤ ਆਪ੍ਰੇਸ਼ਨ ਵਿਚ ਪਾਕਿਸਤਾਨ ਤੋਂ ਆਉਣ ਵਾਲੀ ਕਿਸ਼ਤੀ "ਅਲ-ਤਯਾਸਾ" ਨੂੰ ਜ਼ਬਤ ਕੀਤਾ ਸੀ। ਕਿਸ਼ਤੀ 'ਤੇ ਸਵਾਰ 6 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ: ਸਰਕਾਰੀ ਸਕੂਲ ਦੀ ਛੱਤ ਡਿਗਣ ਦਾ ਮਾਮਲਾ: ਠੇਕੇਦਾਰ ਅਨਮੋਲ ਕਤਿਆਲ ਵਿਰੁਧ ਧਾਰਾ 304 ਤਹਿਤ ਐਫ਼.ਆਈ.ਆਰ. ਦਰਜ

ਮੀਡੀਆ ਰੀਪੋਰਟਾਂ ਮੁਤਾਬਕ ਕਿਸ਼ਤੀ 'ਚੋਂ ਕਰੀਬ 34 ਕਿਲੋ ਹੈਰੋਇਨ ਜ਼ਬਤ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ ਕਰੀਬ 194 ਕਰੋੜ ਰੁਪਏ ਹੈ। ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀਆਂ 'ਚੋਂ ਇਕ ਨੇ ਪੁਛਗਿਛ ਦੌਰਾਨ ਖੁਲਾਸਾ ਕੀਤਾ ਕਿ ਬਰਾਮਦ ਨਸ਼ੀਲੇ ਪਦਾਰਥ ਲਾਰੈਂਸ ਬਿਸ਼ਨੋਈ ਦੇ ਇਸ਼ਾਰੇ 'ਤੇ ਪਾਕਿਸਤਾਨ ਤੋਂ ਲਿਆਂਦੇ ਜਾ ਰਹੇ ਸਨ।