ਪਾਣੀ ’ਚੋਂ ਜ਼ਹਿਰੀਲਾ ਕੀੜਾ ਲੜਨ ਕਰ ਕੇ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ 

ਏਜੰਸੀ

ਖ਼ਬਰਾਂ, ਪੰਜਾਬ

ਜਸਪਾਲ ਸਿੰਘ (27) ਦਿਹਾੜੀ ਕਰ ਕੇ ਆਪਣਾ ਘਰ ਚਲਾਉਂਦਾ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ

File Photo

ਫਿਰੋਜ਼ਪੁਰ - ਸਥਾਨਕ ਨੌਜਵਾਨ ਦੀ ਹੜ੍ਹ ਦੇ ਪਾਣੀ ਵਿਚੋਂ ਕੋਈ ਜ਼ਹਿਰੀਲਾ ਕੀੜਾ ਲੜਨ ਕਰ ਕੇ ਮੌਤ ਹੋ ਗਈ। ਇਹ ਨੌਜਵਾਨ ਹੜ੍ਹ ਦੇ ਪਾਣੀ ’ਚੋਂ ਘਰੇਲੂ ਸਾਮਾਨ ਕੱਢ ਰਿਹਾ ਸੀ। ਸਰਹੱਦੀ ਪਿੰਡ ਝੁੱਗੇ ਹਜ਼ਾਰਾ ਸਿੰਘ ਵਾਲੇ ਦਾ ਰਹਿਣ ਵਾਲਾ ਜਸਪਾਲ ਸਿੰਘ (27) ਦਿਹਾੜੀ ਕਰ ਕੇ ਆਪਣਾ ਘਰ ਚਲਾਉਂਦਾ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇੱਕ ਦਿਨ ਪਹਿਲਾਂ ਉਹ ਆਪਣੇ ਘਰ ਦਾ ਸਾਮਾਨ ਸੁਰੱਖਿਅਤ ਥਾਂ ’ਤੇ ਲਿਜਾਣ ਲਈ ਸਮਾਨ ਘਰੋਂ ਬਾਹਰ ਕੱਢ ਰਿਹਾ ਸੀ। ਇਸ ਦੌਰਾਨ ਉਸ ਦੇ ਕੋਈ ਜ਼ਹਿਰੀਲਾ ਜੀਵ ਲੜ ਗਿਆ।

ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਕੋਲੋਂ ਪੀੜਤ ਪਰਿਵਾਰ ਦੀ ਆਰਥਿਕ ਸਹਾਇਤਾ ਕਰਨ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਇਥੇ ਸਰਹੱਦ ਨਾਲ ਲੱਗਦੇ ਕਰੀਬ ਪੰਜਾਹ ਪਿੰਡ ਹੜ੍ਹ ਦੀ ਲਪੇਟ ਵਿਚ ਹਨ। ਇੱਕ ਮਹੀਨੇ ਦੇ ਅੰਦਰ ਤੀਜੀ ਵਾਰ ਆਏ ਹੜ੍ਹ ਦੇ ਪਾਣੀ ਨੇ ਲੋਕਾਂ ਦੀ ਹਾਲਤ ਤਰਸਯੋਗ ਕਰ ਦਿੱਤੀ ਹੈ। ਪਿੰਡਾਂ ਨੂੰ ਜੋੜਨ ਵਾਲੇ ਰਾਹ ਟੁੱਟ ਚੁੱਕੇ ਹਨ, ਜਿਸ ਕਾਰਨ ਪ੍ਰਸ਼ਾਸਨ ਨੂੰ ਰਾਹਤ ਸਮੱਗਰੀ ਪਹੁੰਚਾਉਣ ਵਿਚ ਦਿੱਕਤ ਆ ਰਹੀ ਹੈ।