Chandigarh Police ਨੇ ਆਨਲਾਈਨ ਠੱਗੀ ਦੇ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ ਵਾਸੀ ਨੇ ਆਨਲਾਈਨ ਠੱਗੀ ਦਾ ਮਾਮਲਾ ਕਰਵਾਇਆ ਸੀ ਦਰਜ

Chandigarh Police arrests three persons in online fraud case

Chandigarh Police arrests news : ਚੰਡੀਗੜ੍ਹ ਪੁਲਿਸ ਦੀ ਸਾਈਬਰ ਕ੍ਰਾਈਮ ਟੀਮ ਵੱਲੋਂ ਆਨਲਾਈਨ ਠੱਗੀ ਦੇ ਮਾਮਲੇ ’ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਵੱਲੋਂ ਇਹ ਕਾਰਵਾਈ 13 ਮਈ ਨੂੰ ਦਰਜ ਕੀਤੇ ਗਏ ਮਾਮਲੇ ਦੇ ਆਧਾਰ ’ਤੇ ਕੀਤੀ। ਇਹ ਗ੍ਰਿਫ਼ਤਾਰੀ ਯੂਟੀ ’ਚ ਵਧ ਰਹੇ ਸਾਈਬਰ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣ ’ਚ ਇਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ’ਚ ਬਲਵਿੰਦਰ ਪੁੱਤਰ ਪਾਲਾ ਰਾਮ ਉਮਰ 33ਸਾਲ, ਪ੍ਰਦੀਪ ਕੁਮਾਰ ਪੁੱਤਰ ਰਮੇਸ਼ ਕੁਮਾਰ ਉਮਰ 31 ਅਤੇ ਅਨੂਪ ਕੁਮਾਰ ਪੁੱਤਰ ਸ੍ਰੀ ਲੀਲਾਧਰ ਉਮਰ 31 ਸਾਲ ਸ਼ਾਮਲ ਹੈ। 

ਆਨਲਾਈਨ ਠੱਗੀ ਦਾ ਇਹ ਮਾਮਲਾ ਚੰਡੀਗੜ੍ਹ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਪੰਜਾਬ ਨੈਸ਼ਨਲ ਬੈਂਕ ਸੈਕਟਰ 26 ’ਚ ਇਕ ਬੱਚਤ ਖਾਤਾ ਹੈ, ਜੋ ਉਸ ਦੇ ਰਜਿਸਟਰਡ ਮੋਬਾਇਲ ਨੰਬਰ ਨਾਲ ਜੁੜਿਆ ਹੋਇਆ ਹੈ। ਸ਼ਿਕਾਇਤ ਕਰਤਾ ਬਿਨਾ ਇੰਟਰਨੈਟ ਬੈਂਕਿੰਗ ਐਪਲੀਕੇਸ਼ਨਾਂ ਦੇ ਵਰਤੋਂ ਰਿਹਾ ਸੀ।

21 ਅਪ੍ਰੈਲ ਨੂੰ ਜਦੋਂ ਸ਼ਿਕਾਇਤ ਪੈਸੇ ਕਢਵਾਉਣ ਲਈ ਬੈਂਕ ਆਇਆ ਤਾਂ ਉਸ  ਨੇ ਆਪਣੇ ਖਾਤੇ ’ਚ ਬੈਲੇਂਸ ਸਬੰਧੀ ਪੁੱਛਿਆ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਦੇ ਖਾਤੇ ’ਚ 1 ਲੱਖ ਰੁਪਏ ਤੋਂ ਘੱਟ ਬੈਲੈਂਸ ਹੈ ਅਤੇ ਬੈਂਕ ਅਧਿਕਾਰੀਆਂ ਨੇ ਦੱਸਿਆ ਕਿ ਮਾਰਚ ਤੋਂ ਅਪੈ੍ਰਲ 2025  ਦਰਮਿਆਨ ਉਸ ਦੇ ਖਾਤੇ ’ਚ ਕਈ ਲੈਣ-ਦੇਣ ਕੀਤੇ ਗਏ, ਜਿਸ ਦੀ ਕੁੱਲ ਰਕਮ 24.54 ਲੱਖ ਸੀ। ਜਦਕਿ ਸ਼ਿਕਾਇਤ ਕਰਤਾ ਅਨੁਸਾਰ  ਉਸ ਨੇ ਕੋਈ ਲੈਣ ਦੇਣ ਨਹੀਂ ਕੀਤਾ।  ਕਿਉਂਕਿ ਇੰਟਰਨੈਟ ਬੈਂਕਿੰਗ ਦੀ ਵਰਤੋਂ ਹੀ ਨਹੀਂ ਕਰਦਾ। ਉਸ ਨੇ ਆਪਣਾ ਮੁੱਦਾ ਬੈਂਕ ਮੈਨੇਜਰ ਕੋਲ ਉਠਾਇਆ ਅਤੇ ਸਾਈਬਰ ਕ੍ਰਾਈਮ ’ਚ ਸ਼ਿਕਾਇਤ ਦਰਜ ਕਰਵਾਈ ਅਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।