Bajwa ਡਿਵੈਲਪਰ ਦੇ ਮਾਲਕ ਜਰਨੈਲ ਬਾਜਵਾ ਨੂੰ ਹੋਈ 3 ਸਾਲ ਦੀ ਸਜ਼ਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਲੀ ਜ਼ਮਾਨਤ, ਹੋਰਨਾਂ ਕੇਸਾਂ ਕਾਰਨ ਰਹਿਣਾ ਪਵੇਗਾ ਜੇਲ੍ਹ ਅੰਦਰ

Jarnail Bajwa, owner of Bajwa Developers, sentenced to 3 years in prison

Bajwa Developers news : ਬਾਜਵਾ ਡਿਵੈਲਪਰਜ਼ ਦੇ ਮਾਲਕ ਜਰਨੈਲ ਬਾਜਵਾ ਨੂੰ 3 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਖਰੜ ਦੀ ਇਕ ਅਦਾਲਤ ਇਹ ਸਜ਼ਾ ਅਦਾਲਤ ਨੇ ਜ਼ਮੀਨ ਨਾਲ ਸਬੰਧਤ ਇਕ ਧੋਖਾਧੜੀ ਦੇ ਮਾਮਲੇ ਵਿਚ ਸੁਣਾਈ ਹੈ ਅਤੇ ਉਸ ਉਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਮਾਮਲਾ ਸਰਕਾਰੀ ਅਫ਼ਸਰ ਭਲਾਈ ਸੰਗਠਨ ਅਤੇ ਆਈ.ਏ. ਹਾਊਸਿੰਗ ਸਲਿਊਸ਼ਨਜ਼ ਪ੍ਰਾ. ਲਿਮ. ਨਾਲ ਸਬੰਧਤ ਹੈ।

ਸ਼ਿਕਾਇਤਕਰਤਾ ਕੁਲਦੀਪਕ ਮਿੱਤਲ ਨੇ ਦੋਸ਼ ਲਗਾਇਆ ਸੀ ਕਿ ਬਾਜਵਾ ਨੂੰ 2012 ਵਿਚ ਹਰਲਾਲਪੁਰ ਪਿੰਡ ਵਿਚ 1500 ਫ਼ਲੈਟ ਬਣਾਉਣ ਲਈ 2.4 ਕਰੋੜ ਰੁਪਏ ਦੀ ਸ਼ੁਰੂਆਤੀ ਰਕਮ ਦਿਤੀ ਗਈ ਸੀ। ਪਰ ਬਾਜਵਾ ਨੇ ਫ਼ਲੈਟ ਬਣਾਉਣ ਦੀ ਬਜਾਏ ਜ਼ਮੀਨ ਤੀਜੀ ਧਿਰ ਨੂੰ ਵੇਚ ਦਿਤੀ ਸੀ। ਇਸ ਨਾਲ ਹੀ ਬਾਜਵਾ ਨੂੰ ਇਸ ਖ਼ਾਸ ਮਾਮਲੇ ਵਿਚ ਜ਼ਮਾਨਤ ਵੀ ਮਿਲ ਗਈ ਹੈ।

ਜਾਣਕਾਰੀ ਅਨੁਸਾਰ ਜਰਨੈਲ ਬਾਜਵਾ ਇਸ ਸਜ਼ਾ ਦਾ ਇਕ ਸਾਲ ਉਹ ਪਹਿਲਾਂ ਹੀ ਕੱਟ ਚੁਕਿਆ ਹੈ। ਭਾਵੇਂ ਉਸ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲ ਗਈ ਹੈ, ਪਰ ਉਸ ’ਤੇ ਚਲ ਰਹੇ ਹੋਰ ਕੇਸਾਂ ਕਾਰਨ ਉਹ ਹਾਲੇ ਵੀ ਜੇਲ੍ਹ ਵਿਚ ਹੀ ਰਹੇਗਾ। ਬਾਜਵਾ ਵਿਰੁਧ 53 ਕੇਸ ਦਰਜ ਹੋ ਚੁਕੇ ਹਨ।